ਅੰਬਰਸਰੀਆ
ਅੰਬਰਸਰੀਆ ਇੱਕ ਭਾਰਤੀ ਪੰਜਾਬੀ ਫ਼ਿਲਮ ਹੈ, ਜਿਸਨੂੰ ਮਨਦੀਪ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਧੀਰਜ ਰਤਨ ਨੇ ਲਿਖਿਆ ਹੈ।ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਮੋਨਿਕਾ ਗਿੱਲ, ਨਵਨੀਤ ਕੌਰ ਢਿੱਲੋਂ, ਲੌਰੇਨ ਗੋਤਲੀਬ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਵਿਸ਼ਵਭਰ ਵਿੱਚ 25 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[5][6][7] ਕਾਸਟ
ਕਥਾਨਕਜੱਟ ਅੰਬਰਸਰੀਆ ਉਰਫ਼ ਦਿਲਜੀਤ ਸਿੰਘ (ਦਿਲਜੀਤ ਦੁਸਾਂਝ) ਦੋਹਰੀ ਜ਼ਿੰਦਗੀ ਜ਼ਿਊਂਦਾ ਹੈ ਭਾਵ ਕਿ ਇੱਕ ਰਾਅ ਏਜੰਟ (ਜਾਸੂਸ) ਵਜੋਂ ਅਤੇ ਇੱਕ ਬੀਮਾ ਏਜੰਟ ਵਜੋਂ। ਉਸਨੂੰ ਇੱਕ ਮਿਸ਼ਨ 'ਤੇ ਭੇਜਿਆ ਜਾਂਦਾ ਹੈ ਕਿ ਉਸਨੇ ਪੰਜਾਬ ਦੇ ਇੱਕ ਇਮਾਨਦਾਰ ਅਤੇ ਚੰਗੇ ਮੰਤਰੀ ਨੂੰ ਡਰੱਗ ਮਾਫ਼ੀਆ ਦੁਆਰਾ ਉਨ੍ਹਾ ਨੂੰ ਮਾਰਨ ਦੀ ਸਾਜ਼ਿਸ਼ ਤੋਂ ਬਚਾਉਣਾ ਹੈ। ਇਸ ਮਿਸ਼ਨ ਦੌਰਾਨ ਜੱਟ ਅੰਬਰਸਰੀਆ ਦੀ ਮੁਲਾਕਾਤ ਜਸਲੀਨ ਕੌਰ (ਨਵਨੀਤ ਕੌਰ ਢਿੱਲੋਂ) ਨਾਲ ਹੁੰਦੀ ਹੈ, ਜੋ ਕਿ ਬੀਮਾ ਕੰਪਨੀ 'ਚ ਹੀ ਕੰਮ ਕਰਦੀ ਹੈ ਅਤੇ ਕੀਰਤ (ਮੋਨਿਕਾ ਗਿੱਲ) ਨਾਲ ਵੀ ਉਸਦੀ ਮੁਲਾਕਾਤ ਹੁੰਦੀ ਹੈ। ਇਸ ਮਿਸ਼ਨ ਦੌਰਾਨ ਉਹ ਇਨ੍ਹਾਂ ਦੋਵਾਂ ਨੂੰ ਪਿਆਰ ਕਰ ਬੈਠਦਾ ਹੈ ਅਤੇ ਇਹ ਦੋਵੇਂ ਵੀ ਉਸਨੂੰ ਪਿਆਰ ਕਰਨ ਲਗਦੀਆਂ ਹਨ। ਪਰ ਅੰਤ 'ਚ ਦਿਖਾਇਆ ਗਿਆ ਹੈ ਕਿ ਅੰਬਰਸਰੀਆ ਆਪਣੀ ਨੌਕਰੀ ਪ੍ਰਤੀ ਵਫ਼ਾਦਾਰ ਹੈ ਅਤੇ ਉਹ ਪਿਆਰ ਨੂੰ ਨਾਕਾਰ ਦਿੰਦਾ ਹੈ। ਯੋਜਨਾ ਅਤੇ ਫ਼ਿਲਮਾਂਕਣਜੀਹਨੇ ਮੇਰਾ ਦਿਲ ਲੁੱਟਿਆ ਤੋਂ ਬਾਅਦ ਨਿਰਦੇਸ਼ਕ ਮਨਦੀਪ ਕੁਮਾਰ ਨਾਲ ਇਹ ਦਿਲਜੀਤ ਦੀ ਦੂਸਰੀ ਫ਼ਿਲਮ ਸੀ ਅਤੇ ਨਿਰਮਾਤਾ ਕੁਮਾਰ ਤੁਰਾਨੀ ਨਾਲ ਵੀ।[11] ਦਿਲਜੀਤ ਦੁਸਾਂਝ ਨੇ ਸੈੱਟ ਤੇ ਲੌਰੇਨ ਗੋਤਲੀਬ ਨੂੰ ਪੰਜਾਬੀ ਭਾਸ਼ਾ ਸਿਖਾਈ।[12][13] ਫੈਮਿਨਾ ਮਿਸ ਇੰਡੀਆ 2013 ਦੀ ਵਿਜੇਤਾ ਨਵਨੀਤ ਕੌਰ ਢਿੱਲੋਂ ਨੇ ਕਿਹਾ ਸੀ ਕਿ ਦਿਲਜੀਤ ਨਾਲ ਕੰਮ ਕਰਨ ਦਾ ਉਸਦਾ ਇਹ ਇੱਕ ਸੁਪਨਾ ਸੀ, ਜੋ ਸੱਚ ਹੋ ਗਿਆ ਹੈ।[14] ਫ਼ਿਲਮ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਭਾਗਾਂ ਵਿੱਚ ਫ਼ਿਲਮਾਇਆ ਗਿਆ ਸੀ।[15][16] ਦਿਲਜੀਤ ਨੇ ਇਹ ਵੀ ਕਿਹਾ ਕਿ ਫ਼ਿਲਮਾਂਕਣ ਲਈ ਇਹ ਸ਼ਹਿਰ ਉਸਦਾ ਸਭ ਤੋਂ ਪਸੰਦੀਦਾ ਸ਼ਹਿਰ ਹੈ।[17] ਪ੍ਰਦਰਸ਼ਿਤਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19] ਪ੍ਰਦਰਸ਼ਿਤਅੰਬਰਸਰੀਆ ਭਾਰਤ, ਪਾਕਿਸਤਾਨ, ਕੈਨੇਡਾ, ਯੂਕੇ, ਯੂਐੱਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਫ਼ਰਾਂਸ, ਆਸਟਰੀਆ ਸਮੇਤ ਨਵੇਂ ਦੇਸ਼ਾਂ ਵਿੱਚ ਵੀ ਪ੍ਰਦਰਸ਼ਿਤ ਹੋਈ ਸੀ। ਪਾਕਿਸਤਾਨੀ ਪੰਜਾਬ ਤੋਂ ਇਲਾਵਾ ਹੋਰ ਵੱਖ-ਵੱਖ ਸਿਨੇਮਾ ਘਰਾਂ ਵਿੱਚ ਚੱਲਣ ਵਾਲੀ ਇਹ ਦਿਲਦੀਤ ਦੀ ਦੂਸਰੀ ਫ਼ਿਲਮ ਸੀ। ਉਸਦੀ ਪਹਿਲੀ ਫ਼ਿਲਮ ਜੋ ਪਾਕਿਸਤਾਨੀ ਪੰਜਾਬ ਤੋਂ ਬਾਹਰ ਰਿਲੀਜ਼ ਹੋਈ ਸੀ, ਉਹ ਜੱਟ ਐਂਡ ਜੂਲੀਅਟ 2 ਸੀ।[18] ਪਰ ਇਹ ਫ਼ਿਲਮ ਪਾਕਿਸਤਾਨ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੁਆਰਾ ਪੰਜਾਬ ਅਤੇ ਸਿੰਧ ਦੇ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੇ ਕਹਿਣ ਤੇ ਬੈਨ ਕਰ ਦਿੱਤੀ ਗਈ ਸੀ।[19] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia