ਕਰਮਜੀਤ ਅਨਮੋਲ
![]() ![]() ![]() ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ - ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ। ਕਰਮਜੀਤ ਅਨਮੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਰਹੇ ਹਨ, ਉਹ ਭਗਵੰਤ ਮਾਨ ਦੀ ਚੋਣਾਂ ਵਿੱਚ ਵੀ ਖੁੱਲ੍ਹ ਕੇ ਸਪੋਰਟ ਕਰਦੇ ਆ ਰਹੇ ਹਨ। ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ। ਕਰਮਜੀਤ ਅਨਮੋਲ ਬਾਰੇ ਉਨ੍ਹਾਂ ਦੇ ਦੋਸਤ ਦੱਸਦੇ ਹਨ, ‘ਉਹ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਹੈ। ਕਾਲਜ ਦੇ ਦਿਨਾਂ ਦੌਰਾਨ ਗਾਇਕੀ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਉਹ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਲਈ ਮਸ਼ਹੂਰ ਸਨ। ਪੰਜਾਬੀ ਗਾਇਕੀ ਵਿੱਚ ਕਲ਼ੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਕੁਲਦੀਪ ਮਾਣਕ ਕਰਮਜੀਤ ਦੇ ਮਾਮਾ ਸਨ। ਪਰ ਕਰਮਜੀਤ ਨੇ ਆਪਣੀ ਗਾਇਕੀ ਅਤੇ ਕਲ਼ਾ ਦਾ ਰਾਹ ਖੁਦ ਤਿਆਰ ਕੀਤਾ। ਉਹ ਗੁਰਬਤ ਨਾਲ ਜੂਝ ਕੇ ਕਲਾ ਅਤੇ ਸਾਹਿਤ ਜਗਤ ਦੇ ਸਟਾਰ ਬਣੇ। ਕਰਮਜੀਤ ਅਨਮੋਲ ਨੂੰ ਪੰਜਾਬੀ ਨਿਰਮਾਤਾ ਜਰਨੈਲ ਘੁਮਾਣ ਨੇ ਲਾਂਚ ਕੀਤਾ ਸੀ ਜਦੋਂ ਉਹ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਉਨ੍ਹਾਂ ਦੀ ਪਹਿਲੀ ਐਲਬਮ ਦਾ ਨਾਮ ਸੀ - ਆਸ਼ਕ ਭਾਜੀ। ਭਗਵੰਤ ਮਾਨ ਦੀ ਦੋਸਤੀ ਉਸ ਦੇ ਕੰਮ ਆਈ ਅਤੇ ਉਹ ਦੋਵੇਂ ਪੰਜਾਬੀ ਟੀਵੀ ਚੈਨਲ ਉੱਤੇ ਮਸ਼ਹੂਰ ਕਾਮੇਡੀ ਟੀਵੀ ਸ਼ੋਅ, 'ਜੁਗਨੂ ਹਾਜ਼ਰ ਹੈ' ਦਾ ਹਿੱਸਾ ਬਣਿਆ। ਇਸ ਦਾ ਟਾਇਟਲ ਗੀਤ ਵੀ ਕਰਮਜੀਤ ਨੇ ਹੀ ਗਾਇਆ ਸੀ। ਪਲੇਬੈਕ ਗਾਇਕ ਵਜੋਂ ਪੰਜਾਬੀ ਫਿਲਮ 'ਜੱਟ ਬੁਆਏਜ਼' ਵਿਚ ਕਰਮਜੀਤ ਅਨਮੋਲ ਦਾ 'ਯਾਰਾ ਵੇ' ਗੀਤ ਕਾਫੀ ਮਕਬੂਲ ਹੈ। ਕਰਮਜੀਤ ਅਨਮੋਲ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਗਾਇਕੀ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਉਹ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਲਈ ਮਸ਼ਹੂਰ ਸਨ।ਭਗਵੰਤ ਮਾਨ ਦੀ ਦੋਸਤੀ ਉਸ ਦੇ ਕੰਮ ਆਈ ਅਤੇ ਉਹ ਦੋਵੇਂ ਪੰਜਾਬੀ ਟੀਵੀ ਚੈਨਲ ਉੱਤੇ ਮਸ਼ਹੂਰ ਕਾਮੇਡੀ ਟੀਵੀ ਸ਼ੋਅ, ਜੁਗਨੂੰ ਹਾਜ਼ਰ ਹੈ ਦਾ ਹਿੱਸਾ ਬਣਿਆ। ਇਸ ਦਾ ਟਾਇਟਲ ਗੀਤ ਵੀ ਕਰਮਜੀਤ ਨੇ ਹੀ ਗਾਇਆ ਸੀ। ਕਰਮਜੀਤ ਲਗਭਗ 120 ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਰਿਲੀਜ਼ ਹੋ ਚੁੱਕੀਆਂ ਹਨ ਅਤੇ ਹੁਣ ਤੱਕ 250 ਤੋਂ ਵੱਧ ਪੰਜਾਬੀ ਗੀਤ ਗਾ ਚੁੱਕੇ ਹਨ। ਫ਼ਿਲਮੀ ਜੀਵਨ
ਫ਼ਿਲਮੀ ਗਾਇਕੀ
ਹਵਾਲੇਬਾਹਰੀ ਲਿੰਕ |
Portal di Ensiklopedia Dunia