ਆਫ਼ਤਾਬ ਆਲਮ (ਕ੍ਰਿਕਟ ਖਿਡਾਰੀ)
ਆਫ਼ਤਾਬ ਆਲਮ (ਜਨਮ 30 ਨਵੰਬਰ 1992) ਅਫ਼ਗਾਨ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਸਨੇ 2010 ਦੇ ਵਿੱਚ ਅਫ਼ਗਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਆਪਣਾ ਪਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।[1] ਉਸਨੇ 2017-18 ਵਿੱਚ ਅਹਿਮਦ ਸ਼ਾਹ ਅਬਦਾਲੀ 4-ਦਿਨਾ ਟੂਰਨਾਮੈਂਟ ਵਿੱਚ 13 ਨਵੰਬਰ 2017 ਵਿੱਚ ਮਿਸ ਐਨਕ ਖੇਤਰ ਵੱਲੋਂ ਖੇਡਦਿਆਂ ਆਪਣੇ ਪਹਿਲਾ ਦਰਜਾ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[2] ਜੁਲਾਈ 2018 ਵਿੱਚ ਉਹ 2018 ਗਾਜ਼ੀ ਅਮਾਨੁੱਲਾ ਖ਼ਾਨ ਖੇਤਰੀ ਇੱਕ ਦਿਨਾ ਟੂਰਨਾਮੈਂਟ ਵਿੱਚ ਸਪੀਨ ਘਰ ਖੇਤਰ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ, ਜਿਸ ਵਿੱਚ ਉਸਨੇ ਚਾਰ ਮੈਚਾਂ ਵਿੱਚ 10 ਵਿਕਟਾਂ ਲਈਆਂ ਸਨ।[3] ਸਤੰਬਰ 2018 ਵਿੱਚ ਉਸਨੂੰ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਵਿੱਚ ਬਲਖ ਦੀ ਟੀਮ ਵਿੱਚ ਚੁਣਿਆ ਗਿਆ ਸੀ।[4] ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਰਲਡ ਕੱਪ ਲਈ ਅਫ਼ਗਾਨਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5][6] ਹਾਲਾਂਕਿ ਉਹ "ਕੁਝ ਖ਼ਾਸ ਹਾਲਾਤਾਂ" ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ ਅਤੇ ਉਸਦੀ ਥਾਂ ਤੇ ਸਈਦ ਸ਼ਿਰਜ਼ਾਦ ਨੂੰ ਚੁਣਿਆ ਗਿਆ ਸੀ।[7] ਹਵਾਲੇ
|
Portal di Ensiklopedia Dunia