ਇੰਜ਼ਮਾਮ ਉਲ ਹਕ
ਇੰਜ਼ਮਾਮ-ਉਲ-ਹਕ ⓘ;ਪੰਜਾਬੀ, Urdu: انضمام الحق; ਜਨਮ 3 ਮਾਰਚ 1970[1]), ਜਿਸਨੂੰ ਕਿ ਇੰਜ਼ੀ ਵੀ ਕਿਹਾ ਜਾਂਦਾ ਹੈ, ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੂੰ ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸਫ਼ਲ ਬੱਲੇਬਾਜਾਂ ਵਿੱਚ ਗਿਣਿਆ ਜਾਂਦਾ ਹੈ।[2][3] ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਵਿੱਚੋਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ ਹੈ। ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਉਹ ਤੀਸਰੇ ਸਥਾਨ ਤੇ ਆਉਣ ਵਾਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਟੈਸਟ ਕ੍ਰਿਕਟ ਵਿੱਚ ਉਸ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਦੋ ਬੱਲੇਬਾਜ ਹਨ, ਯੁਨੂਸ ਖ਼ਾਨ ਅਤੇ ਜਾਵੇਦ ਮੀਆਂਦਾਦ। ਇੰਜ਼ਮਾਮ 1992 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਲੈਅ ਵਿੱਚ ਆਇਆ ਜਦੋਂ ਉਸਨੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਖਿਲਾਫ਼ 37 ਗੇਂਦਾ 'ਤੇ 60 ਦੌੜਾਂ ਬਣਾਈਆਂ ਸਨ।[4] ਉਸਦੀ ਮਜ਼ਬੂਤ ਬੱਲੇਬਾਜ਼ੀ ਨੇ ਪਾਕਿਸਤਾਨ ਨੂੰ 1992 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਿੱਚ ਬਹੁਤ ਯੋਗਦਾਨ ਪਾਇਆ। ਸੋ ਇਸ ਲਈ ਉਸਨੂੰ ਉਸ ਦਹਾਕੇ ਦੇ ਮਹਾਨ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਫਿਰ 2003 ਵਿੱਚ ਇੰਜ਼ਮਾਮ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ। ਕਪਤਾਨ ਵਜੋਂ ਉਹ 2007 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਤੱਕ ਟੀਮ ਦਾ ਹਿੱਸਾ ਰਿਹਾ। 5 ਅਕਤੂਬਰ 2007 ਨੂੰ ਇੰਜ਼ਮਾਮ ਨੇ ਦੱਖਣੀ ਅਫ਼ਰੀਕਾ ਖਿਲਾਫ਼ ਦੂਸਰੇ ਟੈਸਟ ਕ੍ਰਿਕਟ ਮੈਚ ਦੌਰਾਨ ਸੰਨਿਆਸ ਲੈ ਲਿਆ। ਸੰਨਿਆਸ ਤੋਂ ਬਾਅਦ ਉਸਨੇ ਇੰਡੀਅਨ ਕ੍ਰਿਕਟ ਲੀਗ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਉਸ ਨੂੰ ਹੈਦਰਾਬਾਦ ਹੀਰੋਜ ਟੀਮ ਦਾ ਕਪਤਾਨ ਬਣਾਇਆ ਗਿਆ। ਫਿਰ ਇਸ ਲੀਗ ਦੇ ਅਗਲੇ ਸੀਜਨ ਉਹ ਲਾਹੌਰ ਬਾਦਸ਼ਾਹ ਦੀ ਟੀਮ ਵੱਲੋਂ ਖੇਡਿਆ। ਖੇਡ-ਜੀਵਨਇੰਡੀਅਨ ਕ੍ਰਿਕਟ ਲੀਗ2007 ਵਿੱਚ ਇੰਜ਼ਮਾਮ ਨੇ ਇੰਡੀਅਨ ਕ੍ਰਿਕਟ ਲੀਗ ਵਿੱਚ ਹਿੱਸਾ ਲਿਆ ਸੀ। ਸ਼ੁਰੂਆਤੀ ਮੈਚ ਵਿੱਚ ਉਹ ਹੈਦਰਾਬਾਦ ਹੀਰੋਜ ਟੀਮ ਦਾ ਕਪਤਾਨ ਸੀ ਅਤੇ ਉਸਨੇ 5 ਮੈਚਾਂ ਵਿੱਚ 141 ਦੌੜਾਂ ਬਣਾਈਆਂ। ਫਿਰ ਮਾਰਚ 2008 ਵਿੱਚ ਉਹ ਲਾਹੌਰ ਬਾਦਸ਼ਾਹ ਟੀਮ ਦੀ ਕਪਤਾਨੀ ਕਰ ਰਿਹਾ ਸੀ ਅਤੇ ਉਸ ਟੀਮ ਵਿੱਚ ਪਾਕਿਸਤਾਨੀ ਖਿਡਾਰੀ ਸ਼ਾਮਿਲ ਸਨ। ਫਿਰ ਬਾਅਦ ਵਿੱਚ ਇੰਡੀਅਨ ਲੀਗ ਵਿੱਚ ਭਾਗ ਲੈਣਾ ਇੰਜ਼ਮਾਮ ਲਈ ਚੰਗਾ ਨਾ ਰਿਹਾ। ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਰੇ ਪਾਕਿਸਤਾਨੀ ਖਿਡਾਰੀਆਂ ਸਖ਼ਤ ਚਿਤਾਵਨੀ ਦੇ ਦਿੱਤੀ ਸੀ ਕਿ ਕੋਈ ਵੀ ਪਾਕਿਸਤਾਨੀ ਖਿਡਾਰੀ ਜੋ ਘਰੇਲੂ ਕ੍ਰਿਕਟ ਖੇਡਦਾ ਹੈ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ, ਉਹ ਅਜਿਹੀਆਂ ਲੀਗਾਂ ਵਿੱਚ ਹਿੱਸਾ ਨਾ ਲਵੇ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ ਪਾਕਿਸਤਾਨ ਵਿੱਚ ਘਰੇਲੂ ਕ੍ਰਿਕਟ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਹੀਂ ਖੇਡਣ ਦਿੱਤਾ ਜਾਵੇਗਾ।[5] ਫਿਰ ਕੁਝ ਸਮੇਂ ਬਾਅਦ ਇੰਜ਼ਮਾਮ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਹ ਵੀ ਕਿਹਾ ਗਿਆ ਹੈ ਕਿ ਉਹ 100ਮਿਲੀਅਨ (ਯੂਐੱਸ$1,100,000) ਲੈਣ ਵਾਲਾ ਚੋਣਵਾਂ ਖਿਡਾਰੀ ਸੀ ਜੋ ਕਿ ਲੀਗ ਵਿੱਚ ਹਿੱਸਾ ਲੈਂਦਾ ਹੈ। ਅਜਿਹਾ ਇੱਕ ਹੋਰ ਖਿਡਾਰੀ ਬਰਾਇਨ ਲਾਰਾ ਸੀ। ਹਵਾਲੇ
ਹੋਰ ਪਡ਼੍ਹੋ |
Portal di Ensiklopedia Dunia