ਐਮਾਜ਼ਾਨ ਦਰਿਆ
![]() ਐਮਾਜ਼ਾਨ ਦਰਿਆ (/[invalid input: 'icon'][invalid input: 'us']ˈæməzɒn/ ਜਾਂ ਯੂਕੇ: /ˈæməzən/; ਸਪੇਨੀ & ਪੁਰਤਗਾਲੀ: [Amazonas] Error: {{Lang}}: text has italic markup (help)), ਜੋ ਦੱਖਣੀ ਅਮਰੀਕਾ ਵਿੱਚ ਹੈ, ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ[2] ਅਤੇ ਹੁਣ ਤੱਕ ਦਾ ਸਭ ਤੋਂ ਵੱਧ ਪਾਣੀ ਦੇ ਵਹਾਅ ਵਾਲਾ ਦਰਿਆ ਹੈ ਜਿਸਦੀ ਸਮੁੰਦਰ ਵਿੱਚ ਡਿੱਗਦੇ ਪਾਣੀ ਦੀ ਔਸਤ ਮਾਤਰਾ ਅਗਲੇ ਸੱਤ ਸਭ ਤੋਂ ਵੱਡੇ ਦਰਿਆਵਾਂ (ਮਾਦੇਈਰਾ ਅਤੇ ਰੀਓ ਨੇਗਰੋ ਤੋਂ ਬਗ਼ੈਰ ਕਿਉਂਕਿ ਇਹ ਐਮਾਜ਼ਾਨ ਦੇ ਸਹਾਇਕ ਦਰਿਆ ਹਨ) ਦੀ ਮਾਤਰਾ ਨੂੰ ਮਿਲਾ ਕੇ ਵੀ ਵੱਧ ਹੈ। ਇਸ ਦਾ ਜਲ-ਪ੍ਰਣਾਲੀ ਬੇਟ ਦੁਨੀਆ ਦਾ ਸਭ ਤੋਂ ਵੱਡਾ ਹੈ ਜਿਸਦਾ ਖੇਤਰਫਲ ਲਗਭਗ 7,050,000 ਵਰਗ ਕਿ.ਮੀ. ਹੈ ਅਤੇ ਜੋ ਦੁਨੀਆ ਦੇ ਕੁਲ ਦਰਿਆਵੀ ਵਹਾਅ ਦਾ ਲਗਭਗ ਪੰਜਵਾਂ ਹਿੱਸਾ ਹੈ।[3][4] ਆਪਣੇ ਉਤਲੇ ਪੜਾਅ ਵਿੱਚ, ਰੀਓ ਨੇਗਰੋ ਦੇ ਸੰਗਮ ਤੋਂ ਪਹਿਲਾਂ, ਬ੍ਰਾਜ਼ੀਲ ਵਿੱਚ ਇਸਨੂੰ ਸੋਲੀਮੋਏਸ ਕਿਹਾ ਜਾਂਦਾ ਹੈ; ਪਰ ਪੇਰੂ, ਕੋਲੰਬੀਆ ਅਤੇ ਏਕੁਆਦੋਰ ਵਿੱਚ ਅਤੇ ਬਾਕੀ ਦੇ ਸਪੇਨੀ-ਭਾਸ਼ਾਈ ਜਗਤ ਵਿੱਚ ਇਸ ਦਰਿਆ ਨੂੰ ਆਮ ਤੌਰ ਉੱਤੇ ਪੇਰੂ ਵਿੱਚ ਮਾਰਾਞੋਨ ਅਤੇ ਊਕਾਈਆਲੀ ਦਰਿਆ ਦੇ ਸੰਗਮ ਤੋਂ ਬਾਅਦ ਵਗਦੇ ਪਾਸੇ ਆਮਾਜ਼ੋਨਾਸ ਹੀ ਕਿਹਾ ਜਾਂਦਾ ਹੈ। ਊਕਾਈਆਲੀ-ਅਪੂਰੀਮਾਕ ਦਰਿਆ ਪ੍ਰਣਾਲੀ ਐਮਾਜ਼ਾਨ ਦਾ ਮੁੱਖ ਸਰੋਤ ਮੰਨੀ ਜਾਂਦੀ ਹੈ। ਨਿਚਲੇ ਪੜਾਅ ਵਿੱਚ ਐਮਾਜ਼ਾਨ ਦੀ ਚੌੜਾਈ 1.6 ਤੋਂ 10 ਕਿ.ਮੀ. ਤੱਕ ਹੈ ਪਰ ਬਰਸਾਤੀ ਮੌਸਮ ਵਿੱਚ ਇਹ 48 ਕਿ.ਮੀ. ਤੋਂ ਵੱਧ ਹੋ ਜਾਂਦੀ ਹੈ। ਇਹ ਦਰਿਆ ਅੰਧ ਮਹਾਂਸਾਗਰ ਵਿੱਚ 240 ਕਿ.ਮੀ. ਚੌੜੇ ਜਵਾਰ ਦਹਾਨੇ ਦੇ ਰੂਪ ਵਿੱਚ ਡਿੱਗਦੀ ਹੈ। ਪ੍ਰਮੁੱਖ ਸ਼ਾਖ਼ਾ ਦਾ ਦਹਾਨਾ 80 ਕਿ.ਮੀ. ਚੌੜਾ ਹੈ।[5] ਆਪਣੇ ਵਿਸ਼ਾਲ ਵਿਸਤਾਰ ਕਰ ਕੇ ਇਸਨੂੰ ਕਈ ਵਾਰ ਦਰਿਆਈ ਸਮੁੰਦਰ ਕਿਹਾ ਜਾਂਦਾ ਹੈ। ਐਮਾਜ਼ਾਨ ਦਰਿਆ ਪ੍ਰਬੰਧ ਉਤਲਾ ਪਹਿਲਾ ਪੁਲ (ਰੀਓ ਨੇਗਰੋ ਉੱਤੇ) 10 ਅਕਤੂਬਰ 2010 ਵਿੱਚ ਖੁੱਲਿਆ। ਇਹ ਮਨਾਊਸ ਸ਼ਹਿਰ ਦੇ ਜਮ੍ਹਾਂ ਨਾਲ਼ ਹੈ। ਪ੍ਰਮੁੱਖ ਸਹਾਇਕ ਦਰਿਆਐਮਾਜ਼ਾਨ ਦੇ 1,100 ਤੋਂ ਵੱਧ ਸਹਾਇਕ ਦਰਿਆ ਹਨ ਜਿਹਨਾਂ 'ਚੋਂ 17, 1,500 ਕਿ.ਮੀ. ਤੋਂ ਵੱਧ ਲੰਮੇ ਹਨ।[6] ਕੁਝ ਜ਼ਿਕਰਯੋਗ ਹਨ: ![]()
ਬਾਹਰੀ ਕੜੀਆਂ
ਹਵਾਲੇ
|
Portal di Ensiklopedia Dunia