ਕਸ਼ਿਸ਼ ਸਿੰਘ
ਕਸ਼ਿਸ਼ ਸਿੰਘ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਇਸਨੇ ਦੋ ਸਥਾਨਕ ਫ਼ਿਲਮਾਂ ਵਿੱਚ ਕੰਮ ਕਰਕੇ ਆਪਣੀ ਪਛਾਣ ਬਣਾਈ ਅਤੇ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ ਬਣਾਉਣ ਦੇ ਕੰਢੇ ਤੇ ਹੈ।[1] ਜੀਵਨਕਸ਼ਿਸ਼ ਦਾ ਜਨਮ ਆਤੇ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ। ਇਸਦੇ ਪਿਤਾ ਵਪਾਰੀ ਅਤੇ ਮਾਤਾ ਸਮਾਜ ਸੇਵਿਕਾ ਹਨ। ਇਸਨੇ ਦਿੱਲੀ ਪਬਲਿਕ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਅਗਲੀ ਪੜ੍ਹਾਈ ਕੀਤੀ। ਮਾਡਲਿੰਗ ਕੈਰੀਅਰਕਸ਼ਿਸ਼ ਨੇ ਅਨੁਪਮ ਖੇਰ ਦੀ ਅਕੈਡਮੀ ਐਕਟਰ ਪ੍ਰੀਪੇਅਰਸ ਤੋਂ ਆਪਣਾ ਐਕਟਿੰਗ ਕੋਰਸ ਪੂਰਾ ਕੀਤਾ।[2] ਇਸਨੇ ਸਟੇਅਫਰੀ, ਡਾਬਰ. ਫ਼ੇਅਰ ਐਂਡ ਲਵਲੀ ਅਤੇ ਹੋਰ ਵੀ ਕਈ ਵੱਡੀਆਂ ਬ੍ਰਾਂਡਾਂ ਲਈ ਬਹੁਤ ਸਾਰੀਆਂ ਐਡਸ ਕੀਤੀਆਂ। ਕਸ਼ਿਸ਼ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਫੈਸ਼ਨ ਨਾਮਾਵਲੀ ਲਈ ਵੀ ਮਾਡਲਿੰਗ ਕੀਤੀ।[3][3][4] ਐਕਟਿੰਗ ਕੈਰੀਅਰਜੁਲਾਈ 2012 ਵਿੱਚ, ਇਸਨੇ ਪੰਜਾਬੀ ਫ਼ਿਲਮ ਕੈਰੀ ਔਨ ਜੱਟਾ[1] ਦੇ ਪ੍ਰੋਮੋਸ਼ਨਲ ਗੀਤ ਦਾ ਮੁਹਾਂਦਰਾ ਘੜਿਆ। ਇਸਨੇ ਆਪਣੀ ਪਹਿਲੀ ਫ਼ਿਲਮ ਯਾਰਾਨਾ (2015 ਫ਼ਿਲਮ), ਯੁਵਰਾਜ ਹੰਸ ਦੇ ਨਾਲ ਕੀਤੀ। ਇਸਨੇ ਅਗਲੀ ਸਫ਼ਲਤਾ ਵਿਪਿਨ ਪਰਾਸ਼ਰ ਦੀ ਪੰਜਾਬੀ ਫ਼ਿਲਮ ਸਾਡੇ ਸੀ.ਐਮ. ਸਾਬ ਤੋਂ ਪ੍ਰਾਪਤ ਕੀਤੀ ਜਿਸ ਵਿੱਚ ਇਸਨੇ ਹਰਭਜਨ ਮਾਨ ਨਾਲ ਕੰਮ ਕੀਤਾ। ਅਪਕਮਿੰਗ ਪ੍ਰੋਜੈਕਟਸਕਸ਼ਿਸ਼ ਸਿੰਘ ਨੂੰ ਟਿਪਸ ਇੰਡਸਟਰੀਜ਼ ਦੁਆਰਾ ਸਾਇਨ ਕੀਤਾ ਗਿਆ ਹੈ।]].[5][6] ਫ਼ਿਲਮੋਗ੍ਰਾਫੀ
ਹਵਾਲੇ
|
Portal di Ensiklopedia Dunia