ਹਰਭਜਨ ਮਾਨ
ਹਰਭਜਨ ਮਾਨ (ਜਨਮ 30 ਦਸੰਬਰ 1965) ਇੱਕ ਪੰਜਾਬੀ ਗਾਇਕ, ਅਦਾਕਾਰ[1][2] ਅਤੇ ਫ਼ਿਲਮਸਾਜ਼ ਹਨ।[3] ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ 'ਜੀ ਆਇਆਂ ਨੂੰ', 'ਮਿੱਟੀ ’ਵਾਜ਼ਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ' ਆਦਿ ਨਾਂ ਸ਼ਾਮਲ ਹਨ। ![]() ਮਾਨ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980-81 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।[1] ਜੀਵਨਮਾਨ ਦਾ ਜਨਮ 30 ਦਸੰਬਰ 1965 ਨੂੰ[1][3] ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਉੱਘੇ ਪੰਜਾਬੀ ਗਾਇਕ ਗੁਰਸੇਵਕ ਮਾਨ ਇਹਨਾਂ ਦੇ ਛੋਟੇ ਭਰਾ ਹਨ। ਮਾਨ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।[1][3] ਪਹਿਲਾਂ-ਪਹਿਲ ਹਰਭਜਨ ਅਤੇ ਗੁਰਸੇਵਕ ਕਵੀਸ਼ਰੀ ਗਾਇਆ ਕਰਦੇ ਸਨ। ਮਾਨ ਦਾ ਵਿਆਹ ਕਰਨੈਲ ਸਿੰਘ ਪਾਰਸ ਦੀ ਪੋਤੀ ਨਾਲ ਹੋਇਆ ਅਤੇ ਇਹ ਦੋ ਪੁੱਤਰਾਂ ਅਤੇ ਇੱਕ ਧੀ ਦੇ ਬਾਪ ਹਨ।[1] ਕੰਮਮਾਨ ਨੇ 1980-81 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ 1988 ਵਿੱਚ ਆਪਣੀ ਐਲਬਮ ਦਿਲ ਦੇ ਮਾਮਲੇ ਜਾਰੀ ਕੀਤੀ। 1992 ਵਿੱਚ ਆਇਆ ਇਹਨਾਂ ਦੇ ਗੀਤ, ਚਿੱਠੀਏ ਨੀ ਚਿੱਠੀਏ ਨਾਲ ਇਹਨਾਂ ਦੀ ਪਛਾਣ ਬਣੀ।[1][3] ਇਹਨਾਂ ਦਾ ਅਗਲਾ ਮਸ਼ਹੂਰ ਗੀਤ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ 1994 ਵਿਚ[3] ਦੂਰਦਰਸ਼ਨ ਤੋਂ ਰਿਕਾਰਡ ਹੋਇਆ। ਇਕ ਅਦਾਕਾਰ ਦੇ ਰੂਪ ਵਿੱਚ ਇਹਨਾਂ 2002 ਵਿੱਚ ਫ਼ਿਲਮ ਜੀ ਆਇਆਂ ਨੂੰ ਤੋਂ ਸ਼ੁਰੂਆਤ ਕੀਤੀ ਅਤੇ ਪੰਜਾਬੀ ਫ਼ਿਲਮਾਂ ਦੀ ਦੁਬਾਰਾ ਸ਼ੁਰੂਆਤ ਕੀਤੀ।[3] ਇਸ ਤੋਂ ਬਾਅਦ ਅਸਾਂ ਨੂੰ ਮਾਣ ਵਤਨਾਂ ਦਾ (2004), ਦਿਲ ਅਪਣਾ ਪੰਜਾਬੀ (2006), ਮਿੱਟੀ ’ਵਾਜ਼ਾਂ ਮਾਰਦੀ (2007), ਮੇਰਾ ਪਿੰਡ - ਮਾਈ ਹੋਮ (2008), ਜੱਗ ਜਿਉਂਦਿਆਂ ਦੇ ਮੇਲੇ (2009), ਹੀਰ ਰਾਂਝਾ (2010) ਅਤੇ ਯਾਰਾ ਓ ਦਿਲਦਾਰਾ (2011) ਆਦਿ ਫ਼ਿਲਮਾਂ ਰਿਲੀਜ਼ ਹੋਈਆਂ। ਇਹ ਵੀ ਵੇਖੋਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Harbhajan Mann ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia