ਕਾਰਲ ਪੌਪਰ![]() ਸਰ ਕਾਰਲ ਰਾਇਮੰਡ ਪੌਪਰ CH FRS FBA [1] (28 ਜੁਲਾਈ 1902 – 17 ਸਤੰਬਰ 1994) ਇੱਕ ਆਸਤ੍ਰਿਆਈ-ਬਰਤਾਨਵੀ [2] ਦਾਰਸ਼ਨਿਕ, ਅਕਾਦਮਿਕ ਅਤੇ ਸਮਾਜਿਕ ਟਿੱਪਣੀਕਾਰ ਸੀ। [3] [4] [5]ਉਹ 20ਵੀਂ ਸਦੀ ਦੇ ਵਿਗਿਆਨ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕਾਂ ਵਿੱਚੋਂ ਇੱਕ ਸੀ।[6] [7] [8] ਪੌਪਰ ਦੇ ਅਨੁਸਾਰ, ਅਨੁਭਵ-ਸਿੱਧ ਵਿਗਿਆਨਾਂ ਵਿੱਚ ਮਿਲ਼ਦਾ ਕੋਈ ਸਿਧਾਂਤ ਕਦੇ ਵੀ ਸਾਬਤ ਨਹੀਂ ਕੀਤਾ ਜਾ ਸਕਦਾ ਹੈ, ਪਰ ਉਸਨੂੰ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ। ਮਤਲਬ ਕਿ ਇਸਦੀ ਨਿਰਣਾਇਕ ਪ੍ਰਯੋਗਾਂ ਨਾਲ ਜਾਂਚ ਕੀਤੀ ਜਾ ਸਕਦੀ ਹੈ (ਅਤੇ ਹੋਣੀ ਚਾਹੀਦੀ ਹੈ)। ਪੌਪਰ ਗਿਆਨ ਦੇ ਕਲਾਸੀਕਲ ਜਾਇਜ਼ ਠਹਿਰਾਉਣ ਵਾਲ਼ੇ ਵਰਣਨਾਂ ਦਾ ਵਿਰੋਧ ਕਰਦਾ ਸੀ, ਜਿਸਨੂੰ ਉਸਨੇ ਆਲੋਚਨਾਤਮਕ ਤਰਕਸ਼ੀਲਤਾ ਨਾਲ ਬਦਲ ਦਿੱਤਾ, ਅਰਥਾਤ "ਫ਼ਲਸਫ਼ੇ ਦੇ ਇਤਿਹਾਸ ਵਿੱਚ ਆਲੋਚਨਾ ਦਾ ਪਹਿਲਾ ਜਾਇਜ਼ ਨਾ ਠਹਿਰਾਉਣ ਵਾਲ਼ਾ ਦਰਸ਼ਨ"। [9] ਰਾਜਨੀਤਿਕ ਪ੍ਰਵਚਨ ਵਿੱਚ, ਉਹ ਉਦਾਰਵਾਦੀ ਜਮਹੂਰੀਅਤ ਅਤੇ ਸਮਾਜਿਕ ਆਲੋਚਨਾ ਦੇ ਸਿਧਾਂਤਾਂ ਦੀ ਆਪਣੀ ਜੋਰਦਾਰ ਵਕਾਲਤ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਬਾਰੇ ਉਸਦਾ ਕਹਿਣਾ ਸੀ ਕਿ ਇਨ੍ਹਾਂ ਨੇ ਖੁੱਲੇ ਸਮਾਜ ਦਾ ਪ੍ਰਫੁੱਲਿਤ ਹੋਣਾ ਸੰਭਵ ਬਣਾਇਆ ਹੈ। ਉਸਦੇ ਰਾਜਨੀਤਿਕ ਦਰਸ਼ਨ ਨੇ ਪ੍ਰਮੁੱਖ ਜਮਹੂਰੀ ਰਾਜਨੀਤਿਕ ਵਿਚਾਰਧਾਰਾਵਾਂ ਦੇ ਵਿਚਾਰਾਂ ਨੂੰ ਅਪਣਾਇਆ, ਜਿਸ ਵਿੱਚ ਸੁਤੰਤਰਤਾਵਾਦ / ਕਲਾਸੀਕਲ ਉਦਾਰਵਾਦ, ਸਮਾਜਵਾਦ / ਸਮਾਜਿਕ ਜਮਹੂਰੀਅਤ ਅਤੇ ਰੂੜੀਵਾਦ ਸ਼ਾਮਲ ਹਨ, ਅਤੇ ਉਨ੍ਹਾਂ ਦੀ ਸੁਲਾਹ ਕਰਾਉਣ ਦੀ ਕੋਸ਼ਿਸ਼ ਕੀਤੀ। [10] ਹਵਾਲੇ
|
Portal di Ensiklopedia Dunia