ਕਾਰਾਕੁਮ ਰੇਗਿਸਤਾਨ![]() ![]() ![]() ਕਾਰਾਕੁਮ ਰੇਗਿਸਤਾਨ (ਤੁਰਕਮੇਨ: Garagum; ਰੂਸੀ: Каракумы; ਅੰਗ੍ਰੇਜ਼ੀ: Karakum) ਮਧ ਏਸ਼ੀਆ ਵਿੱਚ ਸਥਿਤ ਇੱਕ ਰੇਗਿਸਤਾਨ ਹੈ। ਤੁਰਕਮੇਨਿਸਤਾਨ ਦੇਸ਼ ਦਾ 70 % ਇਲਾਕਾ ਇਸ ਰੇਗਿਸਤਾਨ ਦੇ ਖੇਤਰ ਵਿੱਚ ਆਉਂਦਾ ਹੈ। ਕਾਰਾਕੁਮ ਸ਼ਬਦ ਦਾ ਮਤਲਬ ਕਾਲੀ ਰੇਤ ਹੁੰਦਾ ਹੈ। ਇੱਥੇ ਆਬਾਦੀ ਬਹੁਤ ਘੱਟ ਸੰਘਣੀ ਹੈ ਅਤੇ ਔਸਤਨ ਹਰ 6.5 ਵਰਗ ਕਿਮੀ ਵਿੱਚ ਇੱਕ ਵਿਅਕਤੀ ਮਿਲਦਾ ਹੈ। ਇੱਥੇ ਮੀਂਹ ਔਸਤਨ 10 ਸਾਲਾਂ ਵਿੱਚ ਇੱਕ ਦਫਾ ਪੈਂਦਾ ਹੈ। ਇਹ ਸੰਸਾਰ ਦੇ ਸਭ ਤੋਂ ਵੱਡੇ ਰੇਤੀਲੇ ਰੇਗਿਸਤਾਨਾਂ ਵਿੱਚੋਂ ਇੱਕ ਹੈ।[1] ਭੂਗੋਲਕੁਲ ਮਿਲਾਕੇ ਕਾਰਾਕੁਮ ਦਾ ਖੇਤਰਫਲ 3,50,000 ਵਰਗ ਕਿਮੀ ਹੈ। ਤੁਰਕਮੇਨੀਸਤਾਨ ਦੇਸ਼ ਦਾ ਜਿਆਦਾਤਰ ਖੇਤਰ ਇਸ ਰੇਗਿਸਤਾਨ ਵਿੱਚ ਆਉਂਦਾ ਹੈ। ਕਾਰਾਕੁਮ ਕੈਸਪੀਅਨ ਸਾਗਰ ਦੇ ਪੂਰਬ ਵਿੱਚ ਅਤੇ ਅਰਲ ਸਾਗਰ ਦੇ ਦੱਖਣ ਵਿੱਚ ਸਥਿਤ ਹੈ। ਉੱਤਰ-ਪੂਰਬ ਵਿੱਚ ਆਮੂ ਦਰਿਆ ਅਤੇ ਕਿਜ਼ਿਲ ਕੁਮ ਰੇਗਿਸਤਾਨ ਹਨ।[2] ਆਧੁਨਿਕ ਯੁੱਗ ਵਿੱਚ ਅਰਲ ਸਾਗਰ ਦੇ ਸੁੰਗੜਨ ਨਾਲ ਉਸ ਝੀਲ ਦਾ ਬਹੁਤ ਸਾਰਾ ਹਿੱਸਾ ਇਸ ਰੇਗਿਸਤਾਨ ਦੀ ਚਪੇਟ ਵਿੱਚ ਆ ਗਿਆ ਹੈ ਅਤੇ ਕੁੱਝ ਲੋਕ ਇਸ ਭਾਗ ਨੂੰ ਅਰਲ ਕਾਰਾਕੁਮ ਕਹਿਣ ਲੱਗੇ ਹਨ। ਇਹ ਲਗਪਗ 40,000 ਵਰਗ ਕਿਮੀ (15,440 ਵਰਗ ਮੀਲ) ਉੱਤੇ ਫੈਲਿਆ ਹੈ।[3] ਅਰਲ ਦੇ ਸੁੱਕੇ ਹੋਏ ਫਰਸ਼ ਉੱਤੇ ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੇ ਬਹੁਤ ਸਾਰੇ ਕੀਟਨਾਸ਼ਕ ਪਦਾਰਥ ਮਿਲੇ ਹੋਏ ਸਨ ਜੋ ਸਿੰਚਾਈ ਦੀਆਂ ਨਹਿਰਾਂ ਨਾਲ ਰੁੜ੍ਹਕੇ ਇੱਥੇ ਆ ਗਏ ਸਨ। ਹੁਣ ਇਹ ਇੱਕ ਬਰੀਕ ਧੂਲ ਵਿੱਚ ਮਿਲੇ ਹੋਏ ਹਨ ਅਤੇ ਹਵਾ ਦੇ ਨਾਲ ਉੱਡਕੇ ਹਜ਼ਾਰਾਂ ਮੀਲ ਦੂਰ ਤੱਕ ਪ੍ਰਦੂਸ਼ਣ ਲੈ ਜਾਂਦੇ ਹਨ। ਅਰਲ ਕਾਰਾਕੁਮ ਤੋਂ ਉੱਡੇ ਕੀਟਮਾਰ ਪਦਾਰਥ ਅੰਟਾਰਕਟਿਕਾ ਵਿੱਚ ਪੇਂਗੁਇਨ੍ਹਾਂ ਦੇ ਖੂਨ ਵਿੱਚ ਪਾਏ ਜਾ ਚੁੱਕੇ ਹਨ। ਇੱਥੇ ਦੀ ਧੂੜ ਗਰੀਨਲੈਂਡ ਦੀਆਂ ਹਿਮਾਨੀਆਂ (ਗਲੇਸ਼ਿਅਰਾਂ) ਵਿੱਚ, ਨੋਰਵੇ ਦੇ ਵਣਾਂ ਵਿੱਚ ਅਤੇ ਬੇਲਾਰੂਸ ਦੇ ਖੇਤਾਂ ਵਿੱਚ ਵੀ ਪਾਈ ਜਾ ਚੁੱਕੀ ਹੈ।[4] ਮਾਨਵੀ ਗਤੀਵਿਧੀਆਂਕਾਰਾਕੁਮ ਇਲਾਕੇ ਦੇ ਅੰਦਰ ਬੋਲਸ਼ੋਈ ਪਰਬਤ ਲੜੀ ਆਉਂਦੀ ਹੈ ਜਿਸ ਵਿੱਚ ਪਾਸ਼ਾਣ ਯੁੱਗ (ਪੱਥਰ ਯੁੱਗ) ਦੇ ਮਨੁੱਖੀ ਵਾਸੀਆਂ ਦੀ ਰਹਿੰਦ ਖੂਹੰਦ ਮਿਲੀ ਹੈ। ਆਧੁਨਿਕ ਯੁੱਗ ਵਿੱਚ ਇੱਥੇ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਸਿੰਚਾਈ ਨਹਿਰ, ਜਿਸਨੂੰ ਕਾਰਾਕੁਮ ਨਹਿਰ ਕਹਿੰਦੇ ਹਨ, ਬਣਾਈ ਗਈ ਸੀ। ਇਹ 1,375 ਕਿਮੀ ਲੰਬੀ ਹੈ ਲੇਕਿਨ ਵਕਤ ਦੇ ਨਾਲ ਨਾਲ ਇਸ ਵਿੱਚੋਂ ਪਾਣੀ ਜਗ੍ਹਾ ਜਗ੍ਹਾ ਤੋਂ ਚੋਣ ਲਗ ਪਿਆ ਹੈ, ਜਿਸ ਨਾਲ ਕਈ ਛੋਟੀਆਂ ਛੋਟੀਆਂ ਝੀਲਾਂ ਬਣ ਗਈਆਂ ਹਨ। ਇਨ੍ਹਾਂ ਦਾ ਪਾਣੀ ਰੇਗਿਸਤਾਨ ਦੇ ਹੇਠਾਂ ਦੇ ਲੂਣ ਨੂੰ ਉੱਤੇ ਲੈ ਆਇਆ ਹੈ। ਹਵਾਲੇ
|
Portal di Ensiklopedia Dunia