ਕਿਆਰਾ ਅਡਵਾਨੀ
ਕਿਆਰਾ ਅਡਵਾਨੀ (ਜਨਮ ਆਲੀਆ ਅਡਵਾਨੀ; 31 ਜੁਲਾਈ 1991)[4][5][6][7] ਇੱਕ ਭਾਰਤੀ ਫਿਲਮ ਅਭਿਨੇਤਰੀ ਹੈ, ਜੋ ਹਿੰਦੀ ਫਿਲਮਾਂ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕਰਦੀ ਹੈ। ਸਾਲ 2014 ਵਿੱਚ ਕਾਮੇਡੀ ਫਿਲਮ ਫੁਗਲੀ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਕਿਆਰਾ ਨੇ ਆਪਣੀ ਪਹਿਲੀ ਵਪਾਰਕ ਸਫਲਤਾ 2016 ਦੀ ਖੇਡ ਬਾਇਓਪਿਕ ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਵਿੱਚ ਇੱਕ ਛੋਟੀ ਭੂਮਿਕਾ ਅਤੇ ਉਸ ਤੋਂ ਬਾਅਦ 2018 ਦੀ ਨੈੱਟਫਲਿਕਸ ਐਨਥੋਲੋਜੀ ਫਿਲਮ ਲਸਟ ਸਟੋਰੀਜ਼ ਵਿੱਚ ਨਾਲ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਤੇਲਗੂ ਰਾਜਨੀਤਿਕ ਫਿਲਮ ਭਾਰਤ ਅਨੇ ਨੇਨੂ (2018), ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫਿਲਮਾਂ ਵਿਚੋਂ ਇੱਕ ਸੀ, ਅਤੇ ਰੋਮਾਂਟਿਕ ਡਰਾਮਾ ਕਬੀਰ ਸਿੰਘ (2019), ਜੋ ਕਿ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮਾਂ ਵਿਚੋਂ ਇੱਕ ਸੀ, ਵਿੱਚ ਅਦਾਕਾਰ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ। ਮੁੱਢਲਾ ਜੀਵਨ ਅਤੇ ਪਿਛੋਕੜਕਿਆਰਾ ਅਡਵਾਨੀ ਦਾ ਜਨਮ ਇੱਕ ਸਿੰਧੀ ਹਿੰਦੂ ਕਾਰੋਬਾਰੀ ਜਗਦੀਪ ਅਡਵਾਨੀ ਅਤੇ ਸਿੰਧੀ, ਸਕਾਟਿਸ਼, ਆਇਰਿਸ਼, ਪੁਰਤਗਾਲੀ, ਅਤੇ ਸਪੈਨਿਸ਼ ਵੰਸ਼ਵਾਦ ਦੇ ਅਧਿਆਪਕ ਜੇਨੀਵੀ ਜਾਫਰੀ ਦੇ ਘਰ ਹੋਇਆ ਸੀ।[8][9][10][11] ਆਲੀਆ ਅਡਵਾਨੀ ਨਾਮ ਨਾਲ ਜਨਮੀ, ਕਿਆਰਾ ਨੇ ਆਪਣੀ ਪਹਿਲੀ ਫਿਲਮ ਫਗਲੀ ਦੀ ਰਿਲੀਜ਼ ਤੋਂ ਪਹਿਲਾਂ ਆਪਣਾ ਪਹਿਲਾ ਨਾਮ ਕਿਆਰਾ ਰੱਖ ਲਿਆ ਸੀ।[12] ਸਾਲ 2019 ਵਿੱਚ ਫਿਲਮਫੇਅਰ ਨੂੰ ਇੱਕ ਇੰਟਰਵਿਊ ਵਿੱਚ, ਕਿਆਰਾ ਅਡਵਾਨੀ ਨੇ ਕਿਹਾ ਕਿ ਉਸਨੇ "ਕਿਆਰਾ" ਨਾਮ ਫਿਲਮ ਅੰਜਨਾ ਅੰਜਨੀ ਤੋਂ ਪ੍ਰਿਅੰਕਾ ਚੋਪੜਾ ਦੇ ਨਾਮਕਿਆਰਾ ਤੋਂ ਪ੍ਰੇਰਿਤ ਹੋ ਕੇ ਰੱਖਿਆ ਹੈ।[13][14] ਦੋ ਬੱਚਿਆਂ ਵਿੱਚੋਂ ਵੱਡੀ, ਕਿਆਰਾ ਦਾ ਇੱਕ ਛੋਟਾ ਭਰਾ, ਮਿਸ਼ਾਲ ਹੈ। ਉਸਦੇ ਨਾਨਕੇ ਪਰਿਵਾਰ ਵਿੱਚ ਕਈ ਮਸ਼ਹੂਰ ਹਸਤੀਆਂ ਹਨ। ਅਦਾਕਾਰ ਅਸ਼ੋਕ ਕੁਮਾਰ ਅਤੇ ਸਈਦ ਜਾਫਰੀ ਕ੍ਰਮਵਾਰ ਉਸ ਦੇ ਮਤਰੇਏ-ਪੜਨਾਨਾ ਅਤੇ ਅੰਕਲ ਹਨ, ਜਦਕਿ ਮਾਡਲ ਸ਼ਾਹੀਨ ਜਾਫਰੀ ਅਤੇ ਅਭਿਨੇਤਰੀ ਜੂਹੀ ਚਾਵਲਾ ਉਸ ਦੀਆਂ ਮਾਸੀਆਂ ਹਨ। ਕਰੀਅਰਮੁੱਢਲਾ ਕੰਮ (2014-2017)![]() ![]() ਕਿਆਰਾ ਨੇ ਕਬੀਰ ਸਦਾਨੰਦ ਦੇ ਕਾਮੇਡੀ-ਡਰਾਮਾ ਫਿਲਮ ਫਗਲੀ (2014) ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨਾਲ ਮੋਹਿਤ ਮਾਰਵਾਹ, ਅਰਫੀ ਲਾਂਬਾ, ਵਿਜੇਂਦਰ ਸਿੰਘ, ਅਤੇ ਜਿੰਮੀ ਸ਼ੇਰਗਿੱਲ ਸਨ। ਉਸ ਦੀ ਕਾਰਗੁਜ਼ਾਰੀ ਸਕਾਰਾਤਮਕ ਟਿਪਣੀਆਂ ਮਿਲੀਆਂ; ਬਾਲੀਵੁੱਡ ਹੰਗਾਮਾ ਦੇ ਤਰਨ ਆਦਰਸ਼ ਨੇ ਕਿਹਾ: “ਕਿਆਰਾ ਅਡਵਾਨੀ ਤੁਹਾਡਾ ਧਿਆਨ ਪੂਰੀ ਤਰ੍ਹਾਂ ਪਕੜ ਕੇ ਰੱਖਦੀ ਹੈ” ਅਤੇ “ਦਿੱਖ ਅਤੇ ਪ੍ਰਤਿਭਾ ਦਾ ਸੁਮੇਲ” ਹੈ[15] ਜਦੋਂ ਕਿ ਡੇਕਨ ਕ੍ਰੋਨਿਕਲ ਦੇ ਮੇਹੁਲ ਐਸ ਠੱਕਰ ਨੇ ਉਸ ਦੀ ਕਾਰਗੁਜ਼ਾਰੀ ਨੂੰ "ਬਹੁਤ ਹੀ ਪ੍ਰਭਾਵਸ਼ਾਲੀ" ਵਜੋਂ ਦਰਸਾਇਆ ਅਤੇ ਕਿਹਾ ਕਿ ਉਹ ਇੱਕ ਅਦਾਕਾਰਾ ਦੇ ਤੌਰ 'ਤੇ ਵੰਨਗੀ ਅਤੇ ਸ਼੍ਰੇਣੀ ਦੀ ਪ੍ਰਸ਼ੰਸਾ ਕਰਨ ਦੇ ਨਾਲ "ਬਹੁਤ ਵਾਅਦੇ ਪੇਸ਼ ਕਰਦੀ ਹੈ"।[16] ਹਾਲਾਂਕਿ, ਫਿਲਮ ਨੂੰ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਹੋਈਆਂ, ਅਤੇ ਇਸ ਦੇ ਬਾਵਜੂਦ, ਇਹ ਇੱਕ ਵਪਾਰਕ ਤੌਰ 'ਤੇ ਨਿਰਾਸ਼ਾਜਨਕ ਰਹੀ ਅਤੇ ₹180 ਮਿਲੀਅਨ ਦੇ ਬਜਟ ਵਿੱਚੋਂ ₹148 ਮਿਲੀਅਨ ਦੀ ਕਮਾਈ ਕੀਤੀ। ਕਿਆਰਾ ਦੀ ਅਗਲੀ ਫਿਲਮ ਨੀਰਜ ਪਾਂਡੇ ਦੁਆਰਾ ਨਿਰਦੇਸ਼ਤ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਾਇਓਗ੍ਰਾਫੀਕਲ ਸਪੋਰਟਸ ਡਰਾਮਾ ਐਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ (2016) ਸੀ। ਕਿਆਰਾ ਨੇ ਫਿਲਮ ਵਿੱਚ ਸਾਕਸ਼ੀ ਰਾਵਤ (ਇਕ ਹੋਟਲ ਮੈਨੇਜਰ ਜੋ ਅਤੇ ਧੋਨੀ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਬਾਅਦ ਵਿੱਚ ਦੋਨੋਂ ਵਿਆਹ ਕਰਵਾ ਲੈਂਦੇ ਹਨ) ਦੀ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਇਆ ਅਤੇ ਉਹ ਸੁਸ਼ਾਂਤ ਸਿੰਘ ਰਾਜਪੂਤ (ਜਿਸ ਨੇ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾਇਆ ਸੀ) ਨਾਲ ਮੁੱਖ ਭੂਮਿਕਾ ਵਿੱਚ ਸੀ। ਸੁਸ਼ਾਂਤ ਨਾਲ ਉਸ ਦੀ ਅਦਾਕਾਰੀ ਅਤੇ ਜੋੜੀ ਦੀ ਆਲੋਚਕਾਂ ਦੁਆਰਾ ਚੰਗੀ ਪ੍ਰਸ਼ੰਸਾ ਕੀਤੀ ਗਈ ਅਤੇ ਫਿਲਮ ਤੋਂ ਬਹੁਤ ਜ਼ਿਆਦਾ ਉਮੀਦ ਕੀਤੀ ਜਾ ਰਹੀ ਸੀ। ਵਿਸ਼ਵਵਿਆਪੀ ਕੁੱਲ ਕਮਾਈ ₹2.16 ਬਿਲੀਅਨ ਨਾਲ, ਐਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ ਇੱਕ ਵੱਡੀ ਆਰਥਿਕ ਸਫਲਤਾ ਸਾਬਤ ਹੋਈ, ਅਤੇ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮਾਂ ਵਿਚੋਂ ਇੱਕ ਸੀ। ਉਭਰਨਾ (2019-ਅੱਜ)ਅਦਵਾਨੀ ਨੂੰ 2019 ਦੇ ਅਖੀਰ ਵਿੱਚ ਵਿਸਤਾਰਿਤ ਧਿਆਨ ਮਿਲੇਆ ਸੰਦੀਪ ਰੈਡੀ ਵੰਗਾ ਦੀ ਆਸ਼ਕੀ ਨਾਟਕ ਕਬੀਰ ਸਿੰਘ ਲਈ।[17] ਉਸ ਫ਼ਿਲਮ ਨੇ ₹378 ਕਰੋੜ ਤੋਂ ਵੱਧ ਕਮਾਈ ਕੀਤੀ, ਅਤੇ ਉਹ ਅਡਵਾਨੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ। ਕਈ ਆਲੋਚਕਾਂ ਨੇ ਫ਼ਿਲਮ ਦੇ ਵਿਰੁੱਧ ਬੋਲੇਆ ਕਿਉਂਕਿ ਫ਼ਿਲਮ ਦੇ ਵਿੱਚ ਔਰਤਾਂ ਦਾ ਦੁਰਵਿਹਾਰ ਅਤੇ ਜ਼ਹਿਰੀਲੇ ਮਰਦਾਨਗੀ ਸੀ। ਫਿਲਮਾਂ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਕਿਆਰਾ ਅਡਵਾਨੀ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia