ਕਿਜ਼ਿਲ ਕੁਮ ਮਾਰੂਥਲ![]() ![]() ਕਿਜ਼ਿਲ ਕੁਮ ਮਾਰੂਥਲ (ਉਜ਼ਬੇਕ: Qizilqum; ਕਜ਼ਾਖ਼: Қызылқұм; ਅੰਗ੍ਰੇਜ਼ੀ: Kyzyl Kum) ਮਧ ਏਸ਼ੀਆ ਵਿੱਚ ਸਥਿਤ ਇੱਕ ਰੇਗਿਸਤਾਨ ਹੈ। ਇਸਦਾ ਖੇਤਰਫਲ਼ 2,98,000 ਵਰਗ ਕਿਮੀ (1,15,000 ਵਰਗ ਮੀਲ) ਹੈ ਔਰ ਇਹ ਦੁਨੀਆ ਦਾ 11ਵਾਂ ਸਭ ਤੋਂ ਬੜਾ ਰੇਗਿਸਤਾਨ ਹੈ। ਇਹ ਆਮੂ ਦਰਿਆ ਅਤੇ ਸਿਰ ਦਰਿਆ ਦੇ ਵਿਚਕਾਰਲੇ ਦੋਆਬ ਵਿੱਚ ਸਥਿਤ ਹੈ। ਇਸਦਾ ਬਹੁਤਾ ਹਿੱਸਾ ਕਜ਼ਾਖ਼ਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਆਉਂਦਾ ਹੈ, ਹਾਲਾਂਕਿ ਇੱਕ ਛੋਟਾ ਭਾਗ ਤੁਰਕਮੇਨਿਸਤਾਨ ਵਿੱਚ ਵੀ ਹੈ। ਤੁਰਕੀ ਭਾਸ਼ਾਵਾਂ ਵਿੱਚ 'ਕਜ਼ਲ ਕੁਮ' ਦਾ ਮਤਲਬ 'ਲਾਲ ਰੇਤ' ਹੈ ਅਤੇ ਇਸ ਰੇਗਿਸਤਾਨ ਦੇ ਰੇਤਿਆਂ ਵਿੱਚ ਮਿਸ਼ਰਤ ਪਦਾਰਥ ਬਹੁਤ ਸਥਾਨਾਂ ਵਿੱਚ ਇਸ ਨੂੰ ਇੱਕ ਲਾਲੀ ਦਿੰਦੇ ਹਨ। ਇਸ ਦੇ ਦੱਖਣ ਪੱਛਮ ਵਿੱਚ ਆਮੂ ਦਰਿਆ ਦੇ ਪਾਰ ਕਾਰਾਕੁਮ ਰੇਗਿਸਤਾਨ ਹੈ, ਜਿਸਦੇ ਨਾਮ ਦਾ ਅਰਥ 'ਕਾਲ਼ੀ ਰੇਤ' ਹੈ।[1] ਭੂਗੋਲਕਿਜ਼ਿਲ ਕੁਮ ਦਾ ਜਿਆਦਾਤਰ ਇਲਾਕਾ ਸ੍ਮੁਬ੍ਦਰ ਤਲ ਤੋਂ ਲਗਪਗ 300 ਮੀਟਰ (980 ਫੁੱਟ) ਦੀ ਉਚਾਈ ਉੱਤੇ ਸਥਿਤ ਮੈਦਾਨੀ ਖੇਤਰ ਹੈ ਹਾਲਾਂਕਿ ਕੁੱਝ ਜਗ੍ਹਾਵਾਂ ਤੇ ਉਚਾਣਾਂ ਅਤੇ ਨਿਵਾਣਾਂ ਵੀ ਹਨ। ਜਿਆਦਾਤਰ ਜਗ੍ਹਾਵਾਂ ਉੱਤੇ ਰੇਤੀਲੇ ਟਿੱਲੇ ਹਨ, ਜਿਹਨਾਂ ਨੂੰ ਲੋਕਲ ਭਾਸ਼ਾ ਵਿੱਚ ਬਰਚਾਨ ਜਾਂ ਬਰਖਾਨ ਕਹਿੰਦੇ ਹਨ। ਉੱਤਰਪੱਛਮ ਵਿੱਚ ਸਖ਼ਤ ਮਿੱਟੀ ਦੀਆਂ ਮੋਟੀਆਂ ਪਰਤਾਂ ਹਨ ਜਿਹਨਾਂ ਨੂੰ ਤਾਕੀਰ ਕਹਿੰਦੇ ਹਨ ਅਤੇ ਜੋ ਕੁੱਝ-ਕੁੱਝ ਲੂਣ ਦੇ ਮੈਦਾਨ ਵਰਗੀਆਂ ਹਨ। ਕਿਜ਼ਿਲ ਕੁਮ ਵਿੱਚ ਆਬਾਦੀ ਨਦੀਆਂ ਅਤੇ ਨਖਲਿਸਤਾਨਾਂ ਦੇ ਕੰਢੇ ਮਿਲਦੀ ਹੈ। ਗਰਮੀਆਂ ਵਿੱਚ ਤਾਪਮਾਨ ਬਹੁਤ ਉੱਚਾ ਜਾ ਸਕਦਾ ਹੈ ਅਤੇ ਆਮੂ ਦਰਿਆ ਦੇ ਕੰਢੇ ਦੀ ਕੇਰਕੀ ਨਾਮਕ ਬਸਤੀ ਵਿੱਚ ਜੁਲਾਈ 1983 ਵਿੱਚ 51.7 ਡਿਗਰੀ ਸੇਂਟੀਗਰੇਡ (125.1 °F) ਦਾ ਤਾਪਮਾਨ ਵੇਖਿਆ ਗਿਆ ਸੀ। ਫੌਨਾਮਾਰੂਥਲ ਫੌਨਾ ਵਿੱਚ ਸ਼ਾਮਲ ਹਨ ਰੂਸੀ ਕੱਛੂ (Testudo horsfieldii) ਅਤੇ ਇੱਕ ਵਿਸ਼ਾਲ ਕਿਰਲਾ ਜਿਸ ਨੂੰ ਟਰਾਂਸਕੈਸਪੀਅਨ ਜਾਂ ਮਾਰੂਥਲ ਨਿਗਰਾਨ (Varanus griseus) ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਦੀ ਲੰਬਾਈ 1.6 ਮੀਟਰ ਤੱਕ ਜਾ ਸਕਦੀ ਹੈ। ਸੈਗਾ ਹਿਰਨ (Saiga tatarica) ਵੀ ਕਦੇ-ਕਦੇ ਮਾਰੂਥਲ ਦੇ ਉੱਤਰੀ ਹਿੱਸੇ ਦੁਆਰਾ ਏਧਰ ਪਰਵਾਸ ਕਰ ਲੈਂਦਾ ਹੈ। ਆਰਥਿਕ ਸਥਿਤੀਕਿਜਿਲ ਕੁਮ ਵਿੱਚ ਬਹੁਤ ਸਾਰੇ ਖਣਿਜ ਹਨ, ਜਿਵੇਂ ਕਿ ਸੋਨਾ, ਯੁਰੇਨੀਅਮ, ਤਾਂਬਾ, ਅਲੂਮੀਨੀਅਮ, ਚਾਂਦੀ, ਕੁਦਰਤੀ ਗੈਸ ਅਤੇ ਪਟਰੋਲ। ਇੱਥੇ ਦੀ ਮੁਰੁਨਤਾਊ ਸੋਨੇ ਦੀ ਖਾਨ ਬੜੀ ਮਸ਼ਹੂਰ ਹੈ ਜੋ 1970 ਦੇ ਦਹਾਕੇ ਵਿੱਚ ਸ਼ੁਰੂ ਹੋਈ ਸੀ। ਇੱਥੇ ਦਾ ਇਲਾਕਾ ਬਹੁਤ ਵਿਸ਼ਾਲ ਅਤੇ ਖ਼ਾਲੀ ਹੈ ਅਤੇ ਜਗ੍ਹਾ-ਜਗ੍ਹਾ ਉੱਤੇ ਝਾੜੀਆਂ ਅਤੇ ਜੰਗਲੀ ਘਾਹ ਹਨ, ਇਸ ਲਈ ਇੱਥੇ ਦੇ ਮਕਾਮੀ ਲੋਕ ਮਵੇਸ਼ੀ ਪਾਲਣ ਵਿੱਚ ਵੀ ਜੁਟੇ ਹੋਏ ਹਨ। ਨਵੋਈ, ਜਰਫਸ਼ਾਨ ਸ਼ਹਿਰ ਅਤੇ ਉਚਕੁਦੁਕ ਸ਼ਹਿਰ ਉਦਯੋਗ ਦੇ ਮੁੱਖ ਕੇਂਦਰ ਹਨ। ਇਹ ਵੀ ਦੇਖੋਹਵਾਲੇ
|
Portal di Ensiklopedia Dunia