ਕੇਦਾਰ ਜਾਧਵ
ਕੇਦਾਰ ਮਹਾਦੇਵ ਜਾਧਵ (ਮਰਾਠੀ: केदार जाधव; ਜਨਮ 26 ਮਾਰਚ 1985) ਇੱਕ ਭਾਰਤੀ ਕ੍ਰਿਕਟਰ ਹੈ ਜੋ ਮਹਾਂਰਾਸ਼ਟਰ ਅਤੇ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਬੱਲੇਬਾਜ਼ੀ ਕਰਨ ਵਾਲਾ ਆਲ-ਰਾਊਂਡਰ ਹੈ ਜੋ ਸੱਜੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਔਫ਼ ਬ੍ਰੇਕ ਗੇਂਦਬਾਜ਼ ਹੈ। ਉਹ ਕਦੇ-ਕਦੇ ਵਿਕਟਕੀਪਿੰਗ ਕਰ ਲੈਂਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਚੇਨਈ ਸੁਪਰ ਕਿੰਗਜ਼ ਲਈ ਖੇਡਦਾ ਹੈ, ਅਤੇ ਇਸ ਤੋਂ ਪਹਿਲਾਂ ਉਹ ਦਿੱਲੀ ਡੇਅਰਡੈਵਿਲਜ਼, ਰਾਇਲ ਚੈਲੇਂਜਰਜ਼ ਬੈਂਗਲੌਰ ਅਤੇ ਕੋਚੀ ਟਸਕਰਸ ਕੇਰਲਾ ਲਈ ਵੀ ਖੇਡ ਚੁੱਕਾ ਹੈ। ਜਾਧਵ ਨੇ 16 ਨਵੰਬਰ 2014 ਨੂੰ ਸ਼੍ਰੀਲੰਕਾ ਖ਼ਿਲਾਫ਼ ਭਾਰਤ ਲਈ ਇਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ ਅਤੇ 17 ਜੁਲਾਈ 2015 ਨੂੰ ਜ਼ਿੰਬਾਬਵੇ ਦੇ ਖਿਲਾਫ ਭਾਰਤ ਲਈ ਟੀ -20ਆਈ ਦੀ ਸ਼ੁਰੂਆਤ ਕੀਤੀ ਸੀ।[1] ਮੁੱਢਲਾ ਜੀਵਨਕੇਦਾਰ ਜਾਧਵ ਦਾ ਜਨਮ 26 ਮਾਰਚ 1985 ਨੂੰ ਪੂਨੇ ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ ਜੋ ਮੂਲ ਰੂਪ ਵਿੱਚ ਸੋਲਾਪੁਰ ਜ਼ਿਲ੍ਹੇ ਦੇ ਮਧਾ ਦੇ ਜਾਧਵਵਾਦੀ ਦੇ ਰਹਿਣ ਵਾਲੇ ਸਨ।[2] ਉਹ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹੈ।[2][3] ਉਸਦੇ ਪਿਤਾ ਮਹਾਂਦੇਵ ਜਾਧਵ ਨੇ 2003 ਵਿੱਚ ਆਪਣੀ ਸੇਵਾ ਮੁਕਤੀ ਤੱਕ ਮਹਾਂਰਾਸ਼ਟਰ ਰਾਜ ਬਿਜਲੀ ਬੋਰਡ ਵਿੱਚ ਕਲਰਕ ਵਜੋਂ ਨੌਕਰੀ ਕੀਤੀ ਹੈ।[3][4] ਜਾਧਵ ਕੋਥਰੂਡ[5] ਦੇ ਪੱਛਮੀ ਪੂਨੇ ਇਲਾਕੇ ਵਿੱਚ ਰਹਿੰਦਾ ਹੈ ਅਤੇ ਉਸਨੇ ਪੀ.ਵਾਈ.ਸੀ. ਹਿੰਦੂ ਜਿਮਖਾਨਾ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।[4][6] ਉਹ ਸ਼ੁਰੂ ਵਿੱਚ ਟੈਨਿਸ ਬਾਲ ਕ੍ਰਿਕੇਟ ਟੂਰਨਾਮੈਂਟਾਂ ਵਿੱਚ ਰੇਨਬੋ ਕ੍ਰਿਕਟ ਕਲੱਬ ਵਿੱਚ ਖੇਡਦਾ ਰਿਹਾ ਹੈ, ਅਤੇ ਮਗਰੋਂ 2004 ਵਿੱਚ ਉਸਨੂੰ ਮਹਾਂਰਾਸ਼ਟਰ ਦੀ ਅੰਡਰ -19 ਟੀਮ ਵਿੱਚ ਚੁਣਿਆ ਗਿਆ ਸੀ।[7] ਘਰੇਲੂ ਕੈਰੀਅਰ2012 ਵਿੱਚ ਜਾਧਵ ਨੇ ਪੂਨੇ ਦੇ ਮਹਾਂਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਉੱਤਰ ਪ੍ਰਦੇਸ਼ ਦੇ ਵਿਰੁੱਧ 327 ਦੌੜਾਂ ਬਣਾ ਕੇ ਰਣਜੀ ਟਰਾਫ਼ੀ ਵਿੱਚ ਆਪਣਾ ਪਹਿਲਾ ਤੀਹਰਾ ਸੈਂਕੜਾ ਬਣਾਇਆ। ਸਾਲ 2013-14 ਦੇ ਰਣਜੀ ਟਰਾਫੀ ਸੀਜ਼ਨ ਦੌਰਾਨ ਉਸਨੇ ਛੇ ਸੈਕੜਿਆਂ ਸਮੇਤ ਕੁੱਲ 1,223 ਦੌੜਾਂ ਬਣਾਈਆਂ ਅਤੇ ਇਹ ਇਸ ਟੂਰਨਾਮੈਂਟ ਦੇ ਇਤਿਹਾਸ ਦਾ ਇੱਕ ਸੀਜ਼ਨ ਵਿੱਚ ਚੌਥਾ ਸਭ ਤੋਂ ਵੱਧ ਸਕੋਰ ਹੈ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸਨੇ ਮਹਾਂਰਾਸ਼ਟਰ ਨੂੰ 1992/93 ਤੋਂ ਬਾਅਦ ਆਪਣਾ ਪਹਿਲੇ ਰਣਜੀ ਟਰਾਫੀ ਦੇ ਫਾਈਨਲ ਵਿੱਚ ਪੁਚਾਉਣ ਵਿੱਚ ਮਦਦ ਕੀਤੀ। ਜਾਧਵ ਭਾਰਤ ਏ ਅਤੇ ਵੈਸਟ ਜ਼ੋਨ ਕ੍ਰਿਕਟ ਟੀਮ ਵਿੱਚ ਵੀ ਖੇਡਿਆ ਹੈ। ਅੰਤਰਰਾਸ਼ਟਰੀ ਕੈਰੀਅਰਜੂਨ 2014 ਵਿੱਚ ਉਸਨੂੰ ਬੰਗਲਾਦੇਸ਼ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਉਸ ਨੂੰ ਟੀਮ ਵਿੱਚ ਜਗ੍ਹਾ ਨਾ ਮਿਲ ਸਕੀ। ਉਸ ਨੇ ਨਵੰਬਰ 2014 ਵਿੱਚ ਰਾਂਚੀ ਵਿੱਚ ਸ੍ਰੀਲੰਕਾ ਦੇ ਭਾਰਤੀ ਦੌਰੇ ਦੇ ਪੰਜਵੇਂ ਮੈਚ ਵਿੱਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ। ਇਸ ਮੈਚ ਵਿੱਚ ਉਸਨੇ ਸਟੰਪ ਆਊਟ ਹੋਣ ਤੋਂ ਪਹਿਲਾਂ 24 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਜਾਧਵ ਨੇ ਜੁਲਾਈ 2015 ਵਿੱਚ ਜ਼ਿੰਬਾਬਵੇ ਵਿਰੁੱਧ ਤਿੰਨੇ ਇੱਕ ਦਿਨਾ ਮੈਚ ਖੇਡੇ। ਹਰਾਰੇ ਵਿੱਚ ਤੀਜੇ ਮੈਚ ਵਿੱਚ ਉਸ ਨੇ 87 ਗੇਂਦਾਂ ਵਿੱਚ ਨਾਬਾਦ 105 ਦੌੜਾਂ ਬਣਾਈਆਂ, ਜਿਹੜਾ ਕਿ ਉਸਦਾ ਪਹਿਲਾ ਇੱਕ ਰੋਜ਼ਾ ਸੈਂਕੜਾ ਸੀ। ਦੌਰੇ ਦੇ ਦੌਰਾਨ, ਉਸਨੇ ਆਪਣੇ ਟੀ -20ਆਈ ਕੈਰੀਅਰ ਦੀ ਵੀ ਸ਼ੁਰੂਆਤ ਕੀਤੀ। ਜਨਵਰੀ 2017 ਵਿੱਚ ਜਾਧਵ ਨੇ 76 ਗੇਂਦਾਂ 'ਤੇ 120 ਦੌੜਾਂ ਬਣਾਈਆਂ ਅਤੇ ਕਪਤਾਨ ਵਿਰਾਟ ਕੋਹਲੀ ਨਾਲ 200 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਇੰਗਲੈਂਡ ਵਿਰੁੱਧ ਆਪਣੇ ਘਰੇਲੂ ਮੈਦਾਨ ਤੇ ਜਿੱਤ ਦਰਜ ਕੀਤੀ। ਇਸੇ ਲੜੀ ਦੇ ਤੀਜੇ ਮੈਚ ਵਿੱਚ ਉਸਨੇ 90 ਦੌੜਾਂ ਬਣਾਈਆਂ ਅਤੇ 320 ਦੇ ਟੀਚੇ ਦਾ ਪਿੱਛਾ ਕਰਦਿਆਂ ਲਗਭਗ ਭਾਰਤ ਨੂੰ ਜਿੱਤ ਦਿਵਾ ਹੀ ਦਿੱਤੀ ਸੀ। ਪਰ ਉਹ ਪਾਰੀ ਦੀ ਦੂਜੀ ਆਖ਼ਰੀ ਗੇਂਦ 'ਤੇ ਆਊਟ ਹੋ ਗਿਆ ਸੀ, ਅਤੇ ਭਾਰਤ ਉਹ ਮੈਚ ਹਾਰ ਗਿਆ ਸੀ। ਜਾਧਵ ਨੇ ਉਸ ਮੈਚ ਵਿੱਚ ਆਪਣੇ ਪ੍ਰਦਰਸ਼ਨ ਦੇ ਦਮ ਤੇ ਮੱਧ ਕ੍ਰਮ ਵਿੱਚ ਆਪਣੀ ਜਗ੍ਹਾ ਪੱਕਾ ਕਰ ਲਈ ਸੀ ਅਤੇ ਲੜੀ ਵਿੱਚ 232 ਦੌੜਾਂ ਬਣਾ ਕੇ ਉਹ ਪਲੇਅਰ ਆਫ਼ ਦ ਸੀਰੀਜ਼ ਵੀ ਬਣਿਆ। ਜਾਧਵ ਆਈਸੀਸੀ ਚੈਂਪੀਅਨਜ਼ ਟਰਾਫੀ 2017 ਵਿੱਚ ਭਾਰਤ ਵੱਲੋ ਖੇਡਿਆ ਸੀ ਅਤੇ ਉਸ ਮਗਰੋਂ ਭਾਰਤੀ ਟੀਮ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਅਪ੍ਰੈਲ 2019 ਵਿੱਚ, ਉਸਨੂੰ 2019 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[8][9] ਇੰਡੀਅਨ ਪ੍ਰੀਮੀਅਰ ਲੀਗਜਾਧਵ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੌਰ ਦੇ ਸਹਾਇਕ ਦਲ ਵਿੱਚ ਸ਼ਾਮਿਲ ਸੀ ਅਤੇ ਉਸ ਵੇਲੇ ਉਸਨੂੰ 2010 ਵਿੱਚ ਦਿੱਲੀ ਡੇਅਰਡੈਵਿਲਜ਼ ਵੱਲੋਂ ਖਰੀਦਿਆ ਗਿਆ ਸੀ। ਉਸਨੇ ਆਪਣੇ ਪਹਿਲੇ ਆਈਪੀਐਲ ਮੈਚ ਵਿੱਚ ਹੀ ਦਿੱਲੀ ਵਿਰੁੱਧ 29 ਗੇਂਦਾਂ ਵਿੱਚ 50 ਦੌੜਾਂ ਬਣਾ ਕੇ ਆਪਣਾ ਹੁਨਰ ਸਾਬਿਤ ਕੀਤਾ। ਇਸ ਤੋਂ ਅਗਲੇ ਸੀਜ਼ਨ ਵਿੱਚ ਉਸਨੂੰ ਕੋਚੀ ਟਸਕਰਸ ਕੇਰਲਾ ਵੱਲੋਂ ਖਰੀਦਿਆ ਗਿਆ ਜਿਸ ਵਿੱਚ ਉਸਨੇ ਸਿਰਫ਼ 6 ਮੈਚ ਖੇਡੇ। 2013 ਵਿੱਚ ਉਸਨੂੰ ਮੁੜ ਦਿੱਲੀ ਦੀ ਟੀਮ ਨੇ ਖਰੀਦਿਆ ਪਰ ਉਸਦਾ ਪ੍ਰਦਰਸ਼ਨ ਮਾੜਾ ਰਿਹਾ ਜਿਸ ਕਰਕੇ 2014 ਦੀ ਆਈਪੀਐਲ ਨੀਲਾਮੀ ਵਿੱਚ ਉਸਨੂੰ ਦਿੱਲੀ ਨੇ ਛੱਡ ਦਿੱਤਾ। ਪਰ ਮਗਰੋਂ ਉਸਨੂੰ 20 ਲੱਖ ਰੁਪਏ ਵਿੱਚ ਮੁੜ ਤੋਂ ਉਨ੍ਹਾਂ ਨੇ ਖਰੀਦ ਲਿਆ ਅਤੇ ਉਸ ਸੀਜ਼ਨ ਵਿੱਚ ਉਸਨੇ 10 ਪਾਰੀਆਂ ਵਿੱਚ 149 ਦੌੜਾਂ ਬਣਾਈਆਂ। 2016 ਦੇ ਆਈਪੀਐਲ ਤੋਂ ਪਹਿਲਾਂ, ਉਸਨੂੰ ਨਾ ਦੱਸੀ ਗਈ ਰਕਮ ਉੱਪਰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਖਰੀਦ ਲਿਆ। 2018 ਵਿੱਚ ਉਸਨੂੰ ਚੇਨਈ ਸੁਪਰ ਕਿੰਗਜ਼ ਦੁਆਰਾ ਚੁਣਿਆ ਗਿਆ ਪਰ ਉਹ ਪਹਿਲੇ ਮੈਚ ਵਿੱਚ ਹੀ ਹੈਮਸਟਰਿੰਗ ਸੱਟ ਦੇ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।[10] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia