ਕੇਵਲ ਧਾਲੀਵਾਲ
![]() ![]() ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਹਨ। ਓਹ ਪੰਜਾਬ ਦੀ ਸੰਗੀਤ ਨਾਟਕ ਅਕਾਦਮੀ, ਚੰਡੀਗੜ ਦੇ ਪ੍ਰਧਾਨ ਹਨ। ਜੀਵਨਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1] ਕੇਵਲ ਧਾਲੀਵਾਲ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ। ਓਸ ਨੇ 1976 ਵਿਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫਰ ਆਗਾਜ ਕੀਤਾ ਅਤੇ ਇਹ ਸਫਰ 1988 ਤੱਕ ਜਾਰੀ ਰਿਹਾ। 1988 ਵਿਚ ਕੇਵਲ ਧਾਲੀਵਾਲ ਐਨ.ਐਸ.ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਵਿੱਚ ਨਾਟ ਨਿਰਦੇਸ਼ਨ ਅਤੇ ਡਿਜਾਇਨ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਚਲਾ ਗਿਆ। ਐਨ.ਐਸ.ਡੀ. ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਨਾਟ ਗਰੁਪ ਮੰਚ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤਕ ਨਾਟਕ ਕਰਦਾ ਆ ਰਿਹਾ ਹੈੈ। ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਖੇਤਰ ਵਿੱਚ ਭਾਵੇਂ ਓਸ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ, ਪਰ ਫਿਰ ਵੀ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ ਛਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੋਰ ਤੇ ਵੀ ਸਥਾਪਿਤ ਕੀਤੀ। ਮੰਚ ਰੰਗਮੰਚਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਕੇਵਲ ਧਾਲੀਵਾਲ ਨੇ ਹੁਣ ਤੱਕ ਲਗਭਗ 250 ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ 150 ਤੋਂ ਵੱਧ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;
ਨਾਟਕਨਾਟ-ਸੰਗ੍ਰਹਿ
ਬਾਲ ਨਾਟਕ
ਨਾਟਕ
ਸੰਪਾਦਨ
ਰੰਗ ਮੰਚ ਤੇ ਲੇਖ
ਪ੍ਰੋਡਕਸ਼ਨਾਂ
ਸਨਮਾਨ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia