ਕੈਫ਼ੀ ਆਜ਼ਮੀ
ਕੈਫ਼ੀ ਆਜ਼ਮੀ (ਹਿੰਦੀ: कैफ़ी आज़मी; ਉਰਦੂ: کیفی اعظمی; 14 ਜਨਵਰੀ 1919 – 10 ਮਈ 2002) ਇੱਕ ਭਾਰਤੀ ਉਰਦੂ ਕਵੀ ਸੀ। ਉਨ੍ਹਾਂ ਦਾ ਮੂਲ ਨਾਮ ਅਖਤਰ ਹੁਸੈਨ ਰਿਜਵੀ ਸੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਆਜਮਗੜ ਵਿੱਚ ਜਨਮ ਹੋਇਆ ਸੀ। ਕੈਫ਼ੀ ਨੇ ਆਪਣੀ ਪਹਿਲੀ ਕਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ ਅਤੇ ਬਾਰਾਂ ਸਾਲ ਦੀ ਉਮਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹ ਸਨ ਚਾਲ੍ਹੀ ਦੇ ਸ਼ੁਰੂ ਵਿੱਚ ਮੁੰਬਈ ਆ ਗਏ ਅਤੇ ਪੱਤਰਕਾਰਤਾ ਦੇ ਖੇਤਰ ਨਾਲ ਜੁੜ ਗਏ। ਇੱਥੇ ਉਨ੍ਹਾਂ ਨੇ ਆਪਣੇ ਪਹਿਲਾਂ ਸ਼ਾਇਰੀ ਸੰਗ੍ਰਹਿ ਪ੍ਰਕਾਸ਼ਤ ਕੀਤਾ।[1] ਫਿਲਮਾਂ ਲਈ ਗਾਣੇਉਨ੍ਹਾਂ ਨੇ ਅਣਗਿਣਤ ਫਿਲਮਾਂ ਲਈ ਗਾਣੇ ਲਿਖੇ ਲੇਕਿਨ ਗੁਰੂ ਦੱਤ ਦੀ ਫਿਲਮ ਕਾਗਜ ਕੇ ਫ਼ੂਲ' ਦਾ ਗਾਣਾ "ਵਕਤ ਨੇ ਕੀਆ ਕਯਾ ਹਸੀਂ ਸਿਤਮ" ਬਹੁਤ ਸਰਾਹਿਆ ਗਿਆ ਅਤੇ ਉਸਦੇ ਬਾਅਦ ਪਾਕੀਜਾ ਫਿਲਮ "ਚਲਤੇ ਚਲਤੇ ਕਹੀਂ ਕੋਈ ਮਿਲ ਗਿਆ", ਹੀਰ ਰਾਂਝਾ "ਯਹ ਦੁਨੀਆ ਯਹ ਮਹਿਫਲ" ਅਤੇ ਅਰਥ ਦੇ ਗੀਤ "ਤੁਮ ਇਤਨਾ ਜੋ ਮੁਸਕਰਾ ਰਹੇ ਹੋ" ਨੇ ਉਨ੍ਹਾਂ ਨੂੰ ਉਪਮਹਾਦੀਪ ਦੇ ਪ੍ਰਮੁੱਖ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ।
ਉਨ੍ਹਾਂ ਨੇ ਸ਼ਿਆਮ ਬੇਨੇਗਲ ਦੀ ਫਿਲਮ ਮੰਥਨ ਦੇ ਡਾਇਲਗ ਲਿਖੇ ਅਤੇ ਐਮ ਐਸ ਦੀ ਮਸ਼ਹੂਰ ਫਿਲਮ ਗਰਮ ਹਵਾ ਦਾ ਮਸੌਦਾ ਵੀ ਲਿਖਿਆ ਸੀ, ਉਨ੍ਹਾਂ ਨੂੰ ਉਰਦੂ ਸ਼ਾਇਰੀ ਦੇ ਵਿਕਾਸ ਲਈ ਅਥਕ ਕੰਮ ਕਰਨ ਸਦਕਾ ਸਾਹਿਤ ਅਕਾਦਮੀ ਫੈਲੋਸ਼ਿਪ ਵਰਗਾ ਮਹੱਤਵਪੂਰਨ ਇਨਾਮ ਮਿਲਿਆ। ਕੈਫ਼ੀ ਦੂਜੇ ਉਰਦੂ ਸ਼ਾਇਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ। ਕੈਫ਼ੀ ਆਜਮੀ, ਪ੍ਰਸਿੱਧ ਭਾਰਤੀ ਐਕਟਰੈਸ ਸ਼ਬਾਨਾ ਆਜ਼ਮੀ ਦੇ ਪਿਤਾ ਅਤੇ ਕਵੀ ਜਾਵੇਦ ਅਖਤਰ ਦੇ ਸਹੁਰੇ ਸਨ। ਕਾਵਿ-ਸੰਗ੍ਰਹਿ
ਮੀਡੀਆ ਵਿੱਚਆਜ਼ਮੀ ਦੀ ਦੀਕਸ਼ਾ (2015) ਨਾਮਕ ਇੱਕ ਦਸਤਾਵੇਜ਼ੀ ਫਿਲਮ ਨੂੰ ਰਮਨ ਕੁਮਾਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। 1997 ਵਿੱਚ, ਉਸਨੇ ਆਪਣੀਆਂ ਸੰਗ੍ਰਹਿਤ ਰਚਨਾਵਾਂ 'ਤੇ ਇੱਕ ਆਡੀਓ ਕਿਤਾਬ, ਕੈਫੀਅਤ ਲਈ ਆਪਣੀਆਂ ਕਵਿਤਾਵਾਂ ਸੁਣਾਈਆਂ। ਇਨਾਮ ਅਤੇ ਸਨਮਾਨਕੈਫ਼ੀ ਆਜਮੀ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਕੁੱਝ ਪ੍ਰਮੁੱਖ ਇਸ ਪ੍ਰਕਾਰ ਹਨ -
ਪ੍ਰਮੁੱਖ ਫ਼ਿਲਮੀ ਗੀਤ
ਹਵਾਲੇ
|
Portal di Ensiklopedia Dunia