ਗਰਮ ਹਵਾ
ਗਰਮ ਹਵਾ (ਹਿੰਦੀ: गर्म हवा; ਉਰਦੂ: گرم ہوا) ਐਮ ਐੱਸ ਸਾਥੀਊ ਦੁਆਰਾ ਨਿਰਦੇਸ਼ਿਤ, 1973 ਵਿੱਚ ਰਿਲੀਜ਼ ਹੋਈ ਇੱਕ ਹਿੰਦੁਸਤਾਨੀ ਫ਼ਿਲਮ ਹੈ। ਇਹ ਇਸਮਤ ਚੁਗਤਾਈ ਦੀ ਇੱਕ ਅਣਛਪੀ ਨਿੱਕੀ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦਾ ਸਕ੍ਰੀਨ ਰੂਪ ਵਿੱਚ ਰੂਪਾਂਤਰਨ ਕੈਫੀ ਆਜ਼ਮੀ ਨੇ ਕੀਤਾ, ਅਤੇ ਆਜ਼ਮੀ ਨੇ ਹੀ ਇਸ ਫ਼ਿਲਮ ਲਈ ਸੰਗੀਤ ਲਿੱਖਿਆ। ਮੁੱਖ ਪਾਤਰ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਅਦਾ ਕੀਤਾ ਸੀ। ਗਰਮ ਹਵਾ ਦੀ ਕਹਾਣੀ ਇੱਕ ਐਸੇ ਉੱਤਰੀ ਭਾਰਤੀ ਮੁਸਲਿਮ ਖ਼ਾਨਦਾਨ ਦੇ ਗਿਰਦ ਘੁੰਮਦੀ ਹੈ ਜਿਸ ਦੇ ਕੁਛ ਮੈਂਬਰ ਤਕਸੀਮ ਦੇ ਬਾਅਦ ਪਾਕਿਸਤਾਨ ਚਲੇ ਜਾਂਦੇ ਹਨ ਲੇਕਿਨ ਸਲੀਮ ਮਿਰਜ਼ਾ ਨਾਮੀ ਇੱਕ ਸ਼ਖ਼ਸ ਬਜ਼ਿਦ ਹੈ ਕਿ ਹਿੰਦੁਸਤਾਨ ਉਸਦਾ ਵਤਨ ਹੈ ਅਤੇ ਉਹ ਕਿਤੇ ਨਹੀਂ ਜਾਏਗਾ। ਇਹ ਭਾਰਤ ਦੀ ਪਾਰਟੀਸ਼ਨ ਤੇ ਹੁਣ ਤੱਕ ਬਣੀਆਂ ਸਭ ਤੋਂ ਮਾਰਮਿਕ ਫ਼ਿਲਮਾਂ ਵਿੱਚੋਂ ਇੱਕ ਹੈ।[1] ਇਹ ਭਾਰਤ ਵਿੱਚ ਮੁਸਲਮਾਨਾਂ ਦੀ ਪੋਸਟ-ਪਾਰਟੀਸ਼ਨ ਦੁਰਦਸ਼ਾ ਨਾਲ ਨਿਪਟਣ ਵਾਲੀਆਂ ਕੁਝ ਕੁ ਗੰਭੀਰ ਫ਼ਿਲਮਾਂ ਵਿੱਚੋਂ ਇੱਕ ਹੈ।[2][3] ਇਸਮਤ ਚੁਗ਼ਤਾਈ ਦੀ ਕਹਾਣੀ ਵਿੱਚੋਂ:
ਅਦਾਕਾਰ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia