ਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡ (CMB, CMBR) ਬਿੱਗ ਬੈਂਗ ਬ੍ਰਹਿਮੰਡ ਵਿਗਿਆਨ ਵਿੱਚ ਬ੍ਰਹਿਮੰਡ ਦੀ ਇੱਕ ਸ਼ੁਰੂਆਤੀ ਸਟੇਜ ਤੋਂ ਪੈਦਾ ਹੋਈ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ। ਪੁਰਾਣੇ ਸਾਹਿਤ ਵਿੱਚ, ਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡ ਨੂੰ ਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡ ਰੇਡੀਏਸ਼ਨ ਜਾਂ ਰੈਲਿਕ ਰੇਡੀਏਸ਼ਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਰਿਹਾ ਹੈ। ਕੌਸਮਿਕ ਮਾਈਕ੍ਰੋਵੇਵ ਬੈਕਗਰਾਊਂਡ ਸਾਰੀ ਸਪੇਸ ਨੂੰ ਭਰਨ ਵਾਲੀ ਇੱਕ ਧੁੰਦਲੀ ਕੌਸਮਿਕ ਬੈਕਗਰਾਊਂਡ ਰੇਡੀਏਸ਼ਨ ਹੈ ਜੋ ਸ਼ੁਰੂਆਤੀ ਬ੍ਰਹਿਮੰਡ ਉੱਤੇ ਆਂਕੜਿਆਂ ਦਾ ਇੱਕ ਮਹੱਤਵਪੂਰਨ ਸੋਮਾ ਹੈ ਕਿਉਂਕ ਇਹ ਬ੍ਰਹਿਮੰਡ ਦੀ ਸਭ ਤੋਂ ਪੁਰਾਣੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ। ਇੱਕ ਪ੍ਰੰਪਰਿਕ ਔਪਟੀਕਲ ਟੈਲੀਸਕੋਪ ਨਾਲ, ਤਾਰਿਆਂ ਅਤੇ ਗਲੈਕਸੀਆਂ ਦਰਮਿਆਨ ਸਪੇਸ ਪੂਰੀ ਤਰਾਂ ਹਨੇਰੀ ਦਿਖਾਈ ਦਿੰਦੀ ਹੈ। ਫੇਰ ਵੀ, ਇੱਕ ਜਰੂਰਤ ਜਿੰਨੀ ਸਵੇੰਦਨਸ਼ੀਲ ਰੇਡੀਓ ਟੈਲੀਸਕੋਪ ਇੱਕ ਧੁੰਦਲਾ ਬੈਕਗਰਾਊਂਡ ਸ਼ੋਰ, ਜਾਂ ਚਮਕ ਦਿਖਾਉੰਦੀ ਹੈ, ਜੋ ਲੱਗਪਗ ਆਈਸੋਟ੍ਰੌਪਿਕ ਹੁੰਦਾ ਹੈ, ਜੋ ਕਿਸੇ ਤਾਰੇ, ਗਲੈਕਸੀ ਜਾਂ ਕਿਸੇ ਹੋਰ ਚੀਜ਼ ਨਾਲ ਸਬੰਧਿਤ ਨਹੀਂ ਹੁੰਦਾ। ਹਵਾਲੇਹੋਰ ਲਿਖਤਾਂ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Cosmic microwave background maps ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia