ਖ਼ਦੀਜਾ ਤੁਲ ਕੁਬਰਾ
ਖ਼ਦੀਜਾ ਤੁਲ ਕੁਬਰਾ ( ਬੰਗਾਲੀ: খাদিজা তুল কুবরা ) (ਜਨਮ: 30 ਜਨਵਰੀ 1995, ਬੋਗਰਾ ) ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਕ੍ਰਿਕਟ ਟੀਮ ਲਈ ਖੇਡਦੀ ਹੈ।[1] [2] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਆਫਬ੍ਰੇਕ ਗੇਂਦਬਾਜ਼ ਹੈ। ਅਕਤੂਬਰ 2018 ਵਿੱਚ ਪਾਕਿਸਤਾਨ ਮਹਿਲਾ ਟੀਮ ਵਿਰੁੱਧ, ਉਹ ਬੰਗਲਾਦੇਸ਼ ਦੀ ਮਹਿਲਾ ਟੀਮ ਦੀ ਪਹਿਲੀ ਗੇਂਦਬਾਜ਼ ਬਣ ਗਈ ਜਿਸ ਨੇ ਡਬਲਯੂ.ਓ.ਡੀ.ਆਈ. ਵਿੱਚ ਪੰਜ ਵਿਕਟਾਂ ਲਈਆਂ ਸਨ। [3] ਮੁੱਢਲਾ ਜੀਵਨ ਅਤੇ ਪਿਛੋਕੜਕੁਬਰਾ ਦਾ ਜਨਮ ਬੰਗਲਾਦੇਸ਼ ਦੇ ਬੋਗਰਾ ਵਿਖੇ 30 ਜਨਵਰੀ 1995 ਨੂੰ ਹੋਇਆ ਸੀ।[4] ਕਰੀਅਰਇਕ ਰੋਜ਼ਾ ਮੈਚ ਕਰੀਅਰਕੁਬਰਾ ਨੇ ਆਪਣਾ ਵਨਡੇ ਕਰੀਅਰ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਉਸਨੇ 5 ਸਾਲਾਂ ਦੇ ਅੰਤਰਾਲ ਤੋਂ ਬਾਅਦ 2018 ਵਿੱਚ ਬੰਗਲਾਦੇਸ਼ ਦੇ ਰੰਗਾਂ ਵਿੱਚ ਵਾਪਸੀ ਕੀਤੀ। ਟੀ-20 ਆਈ. ਕਰੀਅਰਕੁਬਰਾ ਨੇ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਆਪਣਾ ਟੀ -20 ਕਰੀਅਰ ਵੀ ਬਣਾਇਆ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ, ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ। [5] [6] [7] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[8] ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] [10] ਟੂਰਨਾਮੈਂਟ ਤੋਂ ਪਹਿਲਾਂ ਉਸ ਨੂੰ ਟੀਮ ਵਿਚ ਦੇਖਣ ਵਾਲੇ ਖਿਡਾਰੀ ਵਜੋਂ ਚੁਣਿਆ ਗਿਆ ਸੀ।[11] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [12] ਨਵੰਬਰ 2019 ਵਿਚ, ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[13] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। [14] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[15] ਹਵਾਲੇ
ਬਾਹਰੀ ਲਿੰਕ
|
Portal di Ensiklopedia Dunia