ਗੁਰਦੇਵ ਸਿੰਘ ਘਣਗਸ![]() ਡਾ. ਗੁਰਦੇਵ ਸਿੰਘ ਘਣਗਸ (ਜਨਮ 15 ਨਵੰਬਰ, 1942) ਇਕ ਜੀਵ-ਵਿਗਿਆਨੀ ਸਾਇੰਸਦਾਨ, ਪੰਜਾਬੀ ਕਵੀ[1] ਅਤੇ ਲੇਖਕ ਹੈ।[2][3][4][5] ਉਹ ਅਮਰੀਕਾ ਵਿਖੇ ਰਹਿੰਦਾ ਹੈ।[6] ਮੁੱਢਲਾ ਜੀਵਨ ਅਤੇ ਸਿੱਖਿਆਗੁਰਦੇਵ ਸਿੰਘ ਘਣਗਸ ਦਾ ਜੱਦੀ ਪਿੰਡ ਘਣਗਸ, ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਉਸ ਨੇ ਪਿੰਡ ਦੇ ਸਕੂਲ ਤੋਂ ਪਰਾਇਮਰੀ (ਚਾਰ ਜਮਾਤਾਂ) ਪਾਸ ਕਰ ਕੇ ਦਸਵੀਂ ਤੱਕ ਦੀ ਸਿੱਖਿਆ ਗੁਰੂ ਨਾਨਕ ਖਾਲਸਾ ਹਾਈ ਸਕੂਲ, ਕਰਮਸਰ ਤੋਂ ਹਾਸਲ ਕੀਤੀ। ਨੌਵੀਂ ਦਾ ਇਕ ਸਾਲ ਉਹਨੇ ਆਰੀਆ ਹਾਈ ਸਕੂਲ ਖੰਨਾ (A. S. High School, Khanna) ਵਿਚ ਲਾਇਆ । ਦਸਵੀਂ ਤੋਂ ਬਾਅਦ ਉਹ ਸਰਕਾਰੀ ਖੇਤੀਬਾੜੀ ਕਾਲਿਜ, ਲੁਧਿਆਣਾ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ) ਤੋਂ 1963 ਵਿੱਚ ਬੀ. ਐੱਸ-ਸੀ. (B.Sc.) ਅਤੇ 1966 ਵਿੱਚ ਐਮ. ਐੱਸ-ਸੀ. (M.Sc.) ਪਾਸ ਕੀਤੀ। ਕੁਝ ਮਹੀਨੇ ਯੂਨੀਵਰਸਿਟੀ ਵਿਚ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਆਇਆ ਤੇ ਸਿਰਾਕਿਊਜ਼ ਯੂਨੀਵਰਸਿਟੀ, ਸਿਰਾਕਿਊਜ਼, ਨਿਊ ਯਾਰਕ (Syracuse University, Syracuse, NY) ਤੋਂ 1971 ਵਿੱਚ ਪੀ-ਐੱਚ. ਡੀ. (Ph.D.) ਹਾਸਲ ਕੀਤੀ।[7] ਜੀਵਨ ਯਾਤਰਾ (ਕਰੀਅਰ)ਗੁਰਦੇਵ ਸਿੰਘ ਘਣਗਸ ਦਾ ਮੁੱਖ ਕਿੱਤਾ ਵਿਗਿਆਨ ਸੀ। ਉਸਨੇ ਪੈਂਤੀ ਸਾਲ ਵੱਖ ਵੱਖ ਸੰਸਥਾਵਾਂ ਵਿਚ ਖੋਜ ਅਤੇ ਅਧਿਆਪਨ ਦਾ ਕੰਮ ਕੀਤਾ। ਸੱਠ ਸਾਲ ਦੀ ਉਮਰ ਲਾਗ ਘਣਗਸ ਨੂੰ ਕੈਂਸਰ ਦੀ ਭਿਆਨਕ ਬੀਮਾਰੀ ਨੇ ਘੇਰ ਲਿਆ, ਜਿਸਤੋਂ ਬਚਕੇ ਉਸਨੇ ਪੰਜਾਬੀ ਵਿਚ ਲਿਖਣਾ ਆਰੰਭ ਕੀਤਾ।ਇਸ ਦੀਆਂ ਪੰਜਾਬੀ ਵਿੱਚ ਛੇ ਕਿਤਾਬਾਂ ਛਪੀਆਂ ਹਨ। ਸਵੈ-ਜੀਵਨੀ ਦੀਆਂ ਤਿੰਨ ਕਿਤਾਬਾਂ ਉਹਨੇ ਅੰਗਰੇਜ਼ੀ ਵਿਚ ਵੀ ਛਾਪੀਆਂ। ਸੰਨ 2009 ਤੋਂ ਘਣਗਸ ਕੈਲੇਫੋਰਨੀਆ ਵਿਚ ਰਹਿ ਰਿਹਾ ਹੈ।[8] ਉਸ ਨੇ ਸਾਇੰਸ ਦੇ ਕਈ ਖੇਤਰਾਂ ਵਿਚ ਖੋਜ ਕੀਤੀ ਅਤੇ ਪੜ੍ਹਾਇਆ। ਉਸਦੇ ਨਾਂ ਤੇ ਚਾਰ ਪੇਟੈਂਟ ਵੀ ਦਰਜ ਹੋਏ ਹਨ। ਕਿਤਾਬਾਂ
ਅਨੁਵਾਦGenealogy of Kooner Jats by Gurdev Singh Khush ਦਾ ਗੁਰਮੁਖੀ ਅਨੁਵਾਦ ”ਕੂਨਰ ਜੱਟਾਂ ਦੀ ਬੰਸਾਵਲੀ” by ( ਗੁਰਦੇਵ ਸਿੰਘ ਘਣਗਸ ਅਤੇ ਰਾਜਿੰਦਰ ਸਿੰਘ ਪੰਧੇਰ) 2024 ਹਵਾਲੇ
|
Portal di Ensiklopedia Dunia