ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਸੰਖੇਪ ਵਿੱਚ: ਪੀ.ਏ.ਯੂ; ਅੰਗ੍ਰੇਜ਼ੀ: Punjab Agricultural University, Ludhiana) ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਰਾਜ ਦੀਆਂ ਆਪਣੀਆਂ-ਆਪਣੀਆਂ ਖੇਤੀਬਾੜੀ ਯੂਨੀਵਰਸਿਟਿਆਂ ਹਨ। 2005 ਵਿੱਚ, ਇਸ ਯੂਨੀਵਰਸਿਟੀ ਵਿੱਚੋਂ ਹੀ ਪੰਜਾਬ ਦੀ ਇੱਕ ਹੋਰ ਯੂਨੀਵਰਸਿਟੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (ਪੰਜਾਬ) ਨੇ ਜਨਮ ਲਿਆ। ਯੂਨੀਵਰਸਿਟੀ ਦੇ ਕਾਲਜਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ ਦੇ ਕੈਂਪਸ ਵਿੱਚ ਪੰਜ ਕਾਲਜ ਹਨ, ਜਿਨ੍ਹਾਂ ਵਿੱਚ ਹੇਠ ਲਿਖੇ ਵਿਭਾਗ ਹਨ:- 1. ਖੇਤੀਬਾੜੀ ਕਾਲਜ (College of Agriculture)
2. ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ (College of Agricultural Engineering & Technology)
3. ਕਮਿਊਨਿਟੀ ਸਾਇੰਸ ਕਾਲਜ (College of Community Science)
4. ਬੇਸਿਕ ਸਾਇੰਸਸ ਅਤੇ ਹਿਊਮੈਨਟੀਜ਼ ਕਾਲਜ (College of Basic Sciences & Humanities)
5. ਬਾਗਬਾਨੀ ਅਤੇ ਜੰਗਲਾਤ ਕਾਲਜ (College of Horticulture and Forestry)
ਇਤਿਹਾਸਇਹ ਯੂਨੀਵਰਸਿਟੀ 1962 ਵਿੱਚ ਪੰਜਾਬ ਦੀ ਸੇਵਾ ਲਈ ਸਥਾਪਿਤ ਹੋਈ। ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜ੍ਹਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ। ਬੁਨਿਆਦੀ ਢਾਂਚਾ ਅਤੇ ਅਥਲੈਟਿਕਸਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਚੰਗੇ ਮਾਨ-ਸਨਮਾਣ ਅਤੇ ਸ਼ੌਹਰਤ ਹਾਸਲ ਹੈ। ਖਿਡਾਰੀਆਂ ਲਈ ਸਾਰੀਆਂ ਸਹੂਲਤਾਂ ਜਿਵੇਂ ਕਿ ਬਾਸਕਟਬਾਲ, ਬੈਡਮਿੰਟਨ, ਸਾਈਕਲਿੰਗ, ਕ੍ਰਿਕੇਟ, ਫੀਲਡ ਹਾਕੀ, ਫੁੱਟਬਾਲ, ਜਿਮਨਾਸਟਿਕਸ, ਹੈਂਡਬਾਲ, ਵਾਲੀਬਾਲ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਭਾਰ ਸਿਖਲਾਈ ਅਤੇ ਕਬੱਡੀ ਦੇ ਗਰਾਊਂਡ ਉਪਲੱਬਧ ਹਨ। ਹਾਕੀ ਲਈ ਐਸਟਰੋਟਰਫ ਗਰਾਊਂਡ ਵੀ ਉਪਲੱਬਧ ਹੈ। ਸੱਭਿਆਚਾਰਕ ਸਰਗਰਮੀਆਂ ਦੇ ਲਈ ਉਪਨ ਏਅਰ ਥਿਏਟਰ ਅਤੇ ਵਿਦਿਆਰਥੀ ਕਮਿਊਨਿਟੀ ਸੈਂਟਰ ਵੀ ਉਪਲੱਬਧ ਹਨ ਜਿਥੇ ਅਣਗਿਣਤ ਹੀ ਯੂਥ ਫੈਸਟੀਵਲ ਤੇ ਹੋਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ। ਕੈਂਪਸਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ 1,510 ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ ਖੇਤੀਬਾੜੀ, ਖੇਤੀਬਾੜੀ ਇੰਜੀਨੀਅਰਿੰਗ, ਘਰੇਲੂ ਵਿਗਿਆਨ ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ। ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, ਲਾਇਬਰੇਰੀ, ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ। ਅੰਤਰਰਾਸ਼ਟਰੀ ਅਤੇ ਰਾਜ ਪੁਰਸਕਾਰ ਅਤੇ ਪ੍ਰਾਪਤੀਆਂਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਅਤੇ ਸਨਮਾਨ ਹਾਸਲ ਕੀਤੇ ਹਨ। ਪੀ.ਏ.ਯੂ ਨੇ ਸ਼ਾਨਦਾਰ ਖਿਡਾਰੀਆਂ ਨੂੰ ਤਿਆਰ ਕੀਤਾ ਹੈ। ਇਸ ਨੇ ਪੇਸ਼ੇਵਰ ਵਿਗਿਆਨਕ ਅਕੈਡਮੀਆਂ ਅਤੇ ਸੁਸਾਇਟੀਆਂ ਦੀ ਉਹਨਾਂ ਦੇ ਸ਼ਾਨਦਾਰ ਯੋਗਦਾਨ (ਹੇਠਾਂ ਸੂਚੀਬੱਧ) ਦੀ ਸ਼ਮੂਲੀਅਤ ਲਈ ਫੈਲੋਸ਼ਿਪ ਪ੍ਰਾਪਤ ਕੀਤੀ ਹੈ:
ਏਸ਼ੀਆ ਵਿੱਚ ਇਹ ਸਭ ਤੋਂ ਉੱਤਮ ਖੇਤੀਬਾੜੀ ਯੂਨੀਵਰਸਿਟੀ ਵਜੋਂ ਉੱਭਰੀ ਹੈ। ਪੀ.ਏ.ਯੂ. ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਦਰਜੇ ਪ੍ਰਾਪਤ ਕੀਤੇ ਹਨ। ਇਸਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਇੱਕ ਅਨੋਖਾ ਭੂਮਿਕਾ ਨਿਭਾਈ ਹੈ। ਵਿਭਾਗ, ਪ੍ਰੋਗਰਾਮ ਅਤੇ ਸਹੂਲਤਾਂਯੂਨੀਵਰਸਿਟੀ ਨੇ ਚਾਰ ਕਾਲਜਾਂ ਦੇ 50 ਵਿਭਾਗਾਂ ਵਿੱਚ ਪੰਜ ਬੈਚੁਲਰਜ਼ ਡਿਗਰੀ, 51 ਮਾਸਟਰ ਡਿਗਰੀ ਅਤੇ 42 ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਇਲਾਵਾ, ਇਹ ਸਿੱਖਿਆ ਦੇ ਬੈਚਲਰ ਆਫ਼ ਐਜੂਕੇਸ਼ਨ ਪ੍ਰੋਗਰਾਮ ਅਤੇ ਪੰਜ ਡਿਪਲੋਮਾ ਕੋਰਸਾਂ ਵਿਚ ਪੰਜ ਡਿਪਲੋਮਾ ਪ੍ਰੋਗਰਾਮ ਪੇਸ਼ ਕਰਦਾ ਹੈ। ਗੈਲਰੀ
ਧਿਆਨਯੋਗ ਸੰਬੰਧਿਤ ਸ਼ਖਸ਼ੀਅਤਾਂ
ਬਾਹਰੀ ਕੜੀਆਂ
|
Portal di Ensiklopedia Dunia