ਗੁਰਸ਼ਰਨ ਸਿੰਘ ਨਾਟ ਉਤਸਵ 2014

ਗੁਰਸ਼ਰਨ ਸਿੰਘ ਨਾਟ ਉਤਸਵ 2014
ਕਿਸਮਨਾਟ ਉਤਸਵ
ਤਾਰੀਖ/ਤਾਰੀਖਾਂ15-19 ਨਵੰਬਰ 2014
ਟਿਕਾਣਾਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ, ਭਾਰਤ

ਗੁਰਸ਼ਰਨ ਸਿੰਘ ਨਾਟ ਉਤਸਵ 2014 ਪੰਜਾਬ ਦੇ ਨਾਟ-ਕ੍ਰਾਂਤੀਕਾਰ ਗੁਰਸ਼ਰਨ ਸਿੰਘ ਨੂੰ ਸਮਰਪਿਤ 15 ਤੋਂ 19 ਨਵੰਬਰ ਤੱਕ ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਇਆ ਗਿਆ।[1] ਇਸ ਦੀ ਸਪਾਂਸਰਸ਼ਿਪ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਮਿਨਿਸਟਰੀ ਆਫ਼ ਕਲਚਰ, ਸੁਚੇਤਕ ਰੰਗਮੰਚ ਮੋਹਾਲੀ ਵਲੋਂ ਸੀ ਅਤੇ ਇਸਨੂੰ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਸਾਰਾ ਤਿਆਰ ਕੀਤਾ ਗਿਆ ਸੀ। ਨਾਟ ਉਤਸਵ ਦੇ ਪੰਜੋ ਦਿਨ ਨਾਟਕਾਂ ਦੇ ਸਫਲ ਮੰਚਨ ਹੋਏ ਤੇ ਦਰਸ਼ਕਾਂ ਨੇ ਇਸਨੂੰ ਖੂਬ ਪਸੰਦ ਕੀਤਾ।

ਨਾਟਕਾਂ ਦਾ ਬਿਓਰਾ

ਦਿਨ ਨਾਟਕ ਦਾ ਨਾਂ ਨਾਟ-ਲੇਖਕ ਨਾਟ-ਨਿਰਦੇਸ਼ਕ
15 ਨਵੰਬਰ
ਕਿਹਰ ਸਿੰਘ ਦੀ ਮੌਤ ਅਜਮੇਰ ਸਿੰਘ ਔਲਖ ਲੱਖਾ ਲਹਿਰੀ
16 ਨਵੰਬਰ
ਤਸਵੀਰਾਂ ਸਵਰਾਜਬੀਰ ਕੇਵਲ ਧਾਲੀਵਾਲ
17 ਨਵੰਬਰ
ਵਕਤ ਤੈਨੂੰ ਸਲਾਮ ਸੀ ਟੀ ਖੰਡੋਲਕਰ ਅਨੀਤਾ ਸ਼ਬਦੀਸ਼
18 ਨਵੰਬਰ
ਕੰਮੀਆਂ ਦਾ ਵਿਹੜਾ ਗੁਰਸ਼ਰਨ ਸਿੰਘ ਇਕਤਰ ਸਿੰਘ
18 ਨਵੰਬਰ
ਜਿਸ ਪਿੰਡ ਦਾ ਕੋਈ ਨਾਮ ਨਹੀਂ ਬਲਰਾਮ ਅਨੀਤਾ ਸ਼ਬਦੀਸ਼
19 ਨਵੰਬਰ
ਨਟੀ ਬਿਨੋਦਿਨੀ ਸ਼ਬਦੀਸ਼ ਅਨੀਤਾ ਸ਼ਬਦੀਸ਼

ਨਾਟਕਾਂ ਦੇ ਬਾਰੇ

ਕਿਹਰ ਸਿੰਘ ਦੀ ਮੌਤ

ਹਾਲਾਂਕਿ ਸਭ ਨਾਟਕਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਪਰ ਦੋ ਨਾਟਕਾਂ 'ਕਿਹਰ ਸਿੰਘ ਦੀ ਮੌਤ' ਅਤੇ 'ਜਿਸ ਪਿੰਡ ਦਾ ਕੋਈ ਨਾਮ ਨਹੀਂ' ਜਿੰਨਾ ਹੁੰਗਾਰਾ ਨਾ ਕਿਸੇ ਨਾਟ ਨੂੰ ਨਾ ਮਿਲਿਆ। ਕਿਹਰ ਸਿੰਘ ਦੀ ਮੌਤ ਨਾਟਕ ਅਜਮੇਰ ਸਿੰਘ ਔਲਖ ਦਾ ਮਾਲਵੇ ਦੀ ਇੱਕ ਪ੍ਰਚੱਲਿਤ ਲੋਕ-ਘਟਨਾ ਉੱਪਰ ਲਿਖਿਆ ਨਾਟਕ ਹੈ। ਕਿਹਰ ਸਿੰਘ ਦਾ ਇੱਕ ਵੱਡੀ ਉਮਰ ਤਕ ਵਿਆਹ ਨਾ ਹੋਣ ਕਾਰਨ ਉਸ ਦੀ ਮਾਂ ਉਸ ਦੇ ਵਿਆਹ ਨੂੰ ਲੈਕੇ ਏਨਾ ਚਿੰਤਿਤ ਹੋ ਜਾਂਦੀ ਹੈ ਕਿ ਬਿਨਾ ਕੁਝ ਬਹੁਤਾ ਪਰਖੇ ਉਹ ਆਪਣੇ ਲਈ ਨੂਹ ਲੈ ਆਉਂਦੀ ਹੈ। ਨੂਹ ਰਾਮੀ ਦੇ ਪਰਿਵਾਰ ਵਾਲੇ ਲਾਲਚੀ ਸੁਭਾਅ ਦੇ ਹਨ। ਉਹਨਾਂ ਨੂੰ ਕਿਹਰ ਸਿੰਘ ਦੇ ਟੱਬਰ ਤੋਂ ਗਿਲਾ ਹੈ ਕਿ ਉਹਨਾਂ ਨੇ ਵਿਆਹ ਤੇ ਰਾਮੀ ਨੂੰ ਗਹਿਣੇ ਘੱਟ ਪਾਏ ਸੀ। ਉਹ ਵਿਆਹ ਤੋਂ ਬਾਅਦ ਰਾਮੀ ਨੂੰ ਮਾਂ ਦੀ ਬਿਮਾਰੀ ਦਾ ਬਹਾਨਾ ਲਾਕੇ ਲੈ ਜਾਂਦੇ ਹਨ। ਜਦ ਕਾਫੀ ਚਿਰ ਤੱਕ ਰਾਮੀ ਵਾਪਿਸ ਨਹੀਂ ਆਉਂਦੀ ਹੈ ਤਾਂ ਕਿਹਰ ਸਿੰਘ ਉਸਨੂੰ ਲੈਣ ਜਾਂਦਾ ਹੈ। ਰਾਮੀ ਦੇ ਘਰਦੇ ਉਸਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਜੇਕਰ ਉਹ ਸਾਰੇ ਗਹਿਣੇ ਪਾ ਦਵੇ ਤਾਂ ਰਾਮੀ ਨੂੰ ਲਿਜਾ ਸਕਦਾ ਹੈ। ਕਿਹਰ ਸਿੰਘ ਆਰਥਿਕ ਸੰਕਟ ਵਿੱਚ ਘਿਰ ਜਾਂਦਾ ਹੈ। ਅਜਿਹੇ ਸਮੇਂ ਵਿੱਚ ਈ ਦੂਜੀ ਵਿਸ਼ਵ ਜੰਗ ਲੱਗ ਜਾਂਦੀ ਹੈ। ਅੰਗ੍ਰੇਜ਼ਾਂ ਵਲੋਂ ਭਾਰਤ ਵਲੋਂ ਤੇਜੀ ਨਾਲ ਰੰਗਰੂਟ ਭਰਤੀ ਕੀਤੇ ਜਾਂਦੇ ਹਨ। ਕਿਹਰ ਸਿੰਘ ਵੀ ਭਰਤੀ ਹੋ ਜਾਂਦਾ ਹੈ। ਫੌਜ ਵਿੱਚ ਇੱਕ ਲੰਮਾਂ ਸਮਾਂ ਨੌਕਰੀ ਕਰਨ ਤੋਂ ਬਾਅਦ ਜਦ ਉਹ ਗਹਿਣੇ-ਪੈਸੇ ਲੈ ਕੇ ਪਰਤਦਾ ਹੈ ਤਾਂ ਉਹ ਪਹਿਲਾਂ ਰਾਮੀ ਦੇ ਈ ਘਰ ਆ ਜਾਂਦਾ ਹੈ। ਰਾਮੀ ਦੇ ਘਰਦੇ ਉਸ ਦੇ ਪੈਸੇ ਅਤੇ ਗਹਿਣੇ ਉੱਪਰ ਡੁੱਲ ਜਾਂਦੇ ਹਨ। ਉਹ ਜਾਣਦੇ ਹਨ ਕਿ ਕਿਹਰ ਸਿੰਘ ਨੂੰ ਇਧਰ ਆਉਂਦਿਆਂ ਕਿਸੇ ਨੇ ਨਹੀਂ ਦੇਖਿਆ। ਉਹ ਕਿਹਰ ਸਿੰਘ ਨੂੰ ਮਾਰਨ ਦੀ ਜੁਗਤ ਬਣਾ ਲੈਂਦੇ ਹਨ। ਕਿਹਰ ਸਿੰਘ ਟਰੰਕ ਵਿਚੋਂ ਟੁੰਬਾਂ-ਪੈਸੇ ਕਢ ਉਸ ਬੀਤੇ ਵਕਤ ਨੂੰ ਯਾਦ ਕਰਦਾ ਹੈ ਜਦ ਇਹਨਾਂ ਟੁੰਬਾਂ ਪਿਛੇ ਉਸਨੂੰ ਰਾਮੀ ਤੋਂ ਵੱਖ ਕਰ ਦਿੱਤਾ ਗਿਆ ਸੀ। ਮਰਦੇ ਕਿਹਰ ਸਿੰਘ ਦਾ ਵਾਰ-ਵਾਰ ਬੋਲਿਆ ਇੱਕ ਵਾਰ ਦਰਸ਼ਕਾਂ ਦੇ ਹੰਝੂ ਕਢ ਦਿੰਦਾ ਹੈ: 'ਇਹ ਟੁੰਬਾਂ-ਟੰਬਾਂ ਚੀਜ਼ ਕੀ ਹੁੰਦੀਆਂ ਮੋਹ-ਮੁਹੱਬਤਾਂ ਦੇ ਅੱਗੇ'

ਜਿਸ ਪਿੰਡ ਦਾ ਕੋਈ ਨਾਮ ਨਹੀਂ

ਜਿਸ ਪਿੰਡ ਦਾ ਕੋਈ ਨਾਮ ਨਹੀਂ ਵੀ ਇੱਕ ਭਾਵੁਕ ਤੇ ਲੂਹ-ਕੰਡੇ ਖੜੇ ਕਰਨ ਵਾਲਾ ਨਾਟਕ ਸੀ। ਇੱਕ ਨਵੇਕਲੇ ਕਿਸਮ ਦਾ ਨਾਟਕ ਜੰਮੂ-ਕਸ਼ਮੀਰ ਦੇ ਇੱਕ ਪਿੰਡ ਦੀ ਸਚੀ ਹਾਲਤ ਉੱਪਰ ਆਧਾਰਿਤ ਸੀ ਜਿਥੇ ਫੌਜਦਾਰੀ ਰਾਜ ਦੌਰਾਨ ਫੌਜ ਨੇ ਇੰਨੇ ਜਿਆਦਾ ਅੱਤਿਆਚਾਰ ਕੀਤੇ ਅਤੇ ਅਣਗਿਨਤ ਔਰਤਾਂ ਨਾਲ ਬਲਾਤਕਾਰ ਕੀਤੇ ਕਿ ਸਾਰਾ ਪਿੰਡ ਆਪਨੇ ਆਪਨ ਨੂੰ ਸਰਾਪਿਆ ਮਹਿਸੂਸਣ ਲੱਗਾ। ਜਿਸ ਵੀ ਘਰ ਵਿੱਚ ਔਰਤ ਨਾਲ ਬਲਾਤਕਾਰ ਹੋਇਆ ਹੁੰਦਾ, ਉਸ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਹਾਲਤ ਮਾੜੀ ਹੋ ਜਾਂਦੀ। ਲੋਕ ਤੇ ਪ੍ਰਸ਼ਾਸਨ ਉਸ ਨਾਲ ਅਣਚਾਹਿਆ ਵਿਵਹਾਰ ਕਰਦੇ। ਪਿੰਡ ਵਿੱਚ ਔਰਤਾਂ ਨਾਲ ਬਲਾਤਕਾਰ ਏਨੇ ਵਧ ਜਾਂਦੇ ਹਨ ਕਿ ਕੋਈ ਉਸ ਪਿੰਡ ਦਾ ਨਾਂ ਲੈਂਦਾ ਬੰਦ ਕਰ ਦਿੰਦਾ ਹੈ ਤੇ ਸਾਰੇ ਉਸ ਪਿੰਡ ਨੂੰ 'ਜਿਸ ਪਿੰਡ ਦਾ ਕੋਈ ਨਾਮ ਨਹੀਂ' ਆਖ ਸੱਦਦੇ ਹਨ। ਇੱਕ ਬਲਾਤਕਾਰ ਪੀੜਤਾ ਦਾ ਭਰਾ ਨਮੋਸ਼ੀ ਕਾਰਨ ਆਤਮ-ਹੱਤਿਆ ਕਰ ਲੈਂਦਾ ਹੈ। ਪੁਲਿਸ ਬਲਾਤਕਾਰ ਪੀੜਤਾ ਨੂੰ ਪੁੱਛ-ਗਿਛ ਲਈ ਪੁਲਿਸ ਥਾਣੇ ਲੈ ਜਾਂਦੇ ਹਨ, ਜਿਥੇ ਉਹ ਉਸ ਨਾਲ ਦੁਬਾਰਾ ਬਲਾਤਕਾਰ ਕਰਦੇ ਹਨ। ਨਾਟਕ ਦਾ ਅੰਤ ਇਹ ਸਚਮੁਚ ਮਾਨਵੀ ਸਮਾਜ ਦੀ ਉਸ ਕ੍ਰੂਰਤਾ ਨੂੰ ਪੇਸ਼ ਕਰਦਾ ਹੈ ਜੋ ਉਸਨੂੰ ਹੈਵਾਨ ਬਣਾ ਚੁੱਕੀ ਹੈ ਤੇ ਇੱਕ ਆਮ ਮਨੁੱਖ ਦਾ ਇਸਨੂੰ ਦੇਖ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।

ਹਵਾਲੇ

  1. "Naat Utsav".
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya