ਗੁਰਿੰਦਰ ਸਿੰਘ
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਬਾਬਾ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਅਧਿਆਤਮਿਕ ਮੁਖੀ ਹਨ। ਆਪ 10 ਜੂਨ 1990 ਨੂੰ ਹਜ਼ੂਰ ਮਹਾਰਾਜ ਚਰਨ ਸਿੰਘ ਜੀ (ਮਹਾਰਾਜ ਸਾਵਣ ਸਿੰਘ ਜੀ ਦੇ ਪੋਤੇ ਅਤੇ ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਜੀ ਦੇ ਉੱਤਰਾਧਿਕਾਰੀ), ਜੋ ਆਪ ਦੇ ਮਾਮਾ ਜੀ ਸਨ, ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਡੇਰਾ ਬਿਆਸ ਦੇ ਅਗਲੇ ਅਧਿਆਤਮਿਕ ਮੁਖੀ ਬਣੇ।[1] ਇਸ ਅਧਿਆਤਮਿਕ ਸੰਪਰਦਾ ਦਾ ਮੁੱਖ ਕੇਂਦਰ, ਡੇਰਾ ਬਾਬਾ ਜੈਮਲ ਸਿੰਘ, ਉੱਤਰੀ ਭਾਰਤ ਵਿੱਚ ਪੰਜਾਬ ਦੇ ਬਿਆਸ ਸ਼ਹਿਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਹੈ, ਅਤੇ 1891 ਤੋਂ ਸਤਿਸੰਗ ਦਾ ਕੇਂਦਰ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਘਰ ਪੂਰੀ ਦੁਨੀਆ ਵਿੱਚ ਸਥਿਤ ਹਨ। ਜੀਵਨੀਬਾਬਾ ਗੁਰਿੰਦਰ ਸਿੰਘ ਜੀ ਦਾ ਜਨਮ 1 ਅਗਸਤ 1954 ਨੂੰ ਢਿੱਲੋਂ ਜੱਟ ਸਿੱਖ ਪਰਿਵਾਰ ਵਿੱਚ ਹੋਇਆ, ਜੋ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪੈਰੋਕਾਰ ਸਨ। ਆਪ ਜੀ ਦੇ ਮਾਤਾ ਪਿਤਾ ਸਰਦਾਰ ਗੁਰਮੁਖ ਸਿੰਘ ਜੀ ਢਿੱਲੋਂ ਅਤੇ ਮਾਤਾ ਮਹਿੰਦਰ ਕੌਰ ਹੈ। ਆਪ ਜੀ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਪਹਾੜੀਆਂ ਵਿੱਚ ਦੀ ਲਾਰੈਂਸ ਸਕੂਲ, ਸਨਾਵਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਅਗਲੇ ਅਧਿਆਤਮਕ ਮੁਖੀ ਵਜੋਂ ਨਾਮਜ਼ਦਗੀ ਸਵੀਕਾਰ ਕਰਨ ਲਈ 1990 ਵਿੱਚ ਭਾਰਤ ਵਾਪਸ ਆਉਣ ਤੋਂ ਪਹਿਲਾਂ ਆਪ ਸਪੇਨ ਵਿੱਚ ਕੰਮ ਕਰ ਰਹੇ ਸਨ। ਆਪ ਜੀ ਦਾ ਵਿਆਹ ਸ਼੍ਰੀਮਤੀ ਸ਼ਬਨਮ ਕੌਰ ਜੀ ਨਾਲ ਹੋਇਆ ਅਤੇ ਆਪ ਦੇ ਦੋ ਪੁੱਤਰ ਹਨ, ਗੁਰਪ੍ਰੀਤ ਸਿੰਘ ਢਿੱਲੋਂ ਤੇ ਗੁਰਕੀਰਤ ਸਿੰਘ ਢਿੱਲੋਂ। ਗੁਰਪ੍ਰੀਤ ਸਿੰਘ ਢਿੱਲੋਂ ਰੇਲੀਗੇਰ ਹੈਲਥ ਟਰੱਸਟ (ਆਰ.ਐਚ.ਟੀ.) ਦੇ ਸੀ.ਈ.ਓ. ਹਨ।[2] ਅਧਿਆਤਮਿਕ ਭਾਸ਼ਣ (ਸਤਿਸੰਗ)ਨਿਸ਼ਚਿਤ ਦਿਨਾਂ ਤੇ, ਆਮ ਤੌਰ 'ਤੇ ਸ਼ਨੀਵਾਰ-ਐਤਵਾਰ ਨੂੰ ਹਜ਼ੂਰ ਬਾਬਾ ਜੀ ਦੇ ਸਤਿਸੰਗ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ। ਆਪ ਜੀ ਭਾਰਤ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਹੋਰ ਪ੍ਰਮੁੱਖ ਸਤਿਸੰਗ ਕੇਂਦਰਾਂ ਵਿੱਚ ਵੀ ਸਤਿਸੰਗ ਫਰਮਾਉਂਦੇ ਹਨ।[3] ਆਪ ਜੀ ਅਪ੍ਰੈਲ-ਅਗਸਤ ਦੇ ਮਹੀਨਿਆਂ ਦੌਰਾਨ ਭਾਰਤ ਤੋਂ ਬਾਹਰ ਵੱਖ-ਵੱਖ ਰਾਧਾ ਸੁਆਮੀ ਸਤਿਸੰਗ ਬਿਆਸ ਕੇਂਦਰਾਂ ਦਾ ਦੌਰਾ ਵੀ ਕਰਦੇ ਹਨ। ਉੱਤਰਾਧਿਕਾਰੀ ਥਾਪਣਾਹਾਲ ਹੀ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ 2 ਸਤੰਬਰ 2024 ਨੂੰ ਸ. ਜਸਦੀਪ ਸਿੰਘ ਜੀ ਗਿੱਲ (ਜੋ ਹਜ਼ੂਰ ਜੀ ਦੇ ਨਾਂ ਨਾਲ਼ ਜਾਣੇ ਜਾਂਦੇ ਹਨ।) ਨੂੰ ਆਪਣਾ ਉੱਤਰਾਧਿਕਾਰੀ ਥਾਪਿਆ। ਜੋ ਕਿ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ/ਗੁਰੂ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਅਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਬਾਹਰੀ ਲਿੰਕਹਵਾਲੇ
|
Portal di Ensiklopedia Dunia