ਰਾਧਾ ਸੁਆਮੀ ਸਤਿਸੰਗ ਬਿਆਸ

ਰਾਧਾ ਸੁਆਮੀ ਸਤਿਸੰਗ ਬਿਆਸ
ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਕਾਰਤ ਲੋਗੋ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ
ਧਰਮ
ਰਾਧਾ ਸੁਆਮੀ
ਵੈੱਬਸਾਈਟ
rssb.org
ਬਿਆਸ ਵਿਖੇ ਸਥਿਤ ਸਤਿਸੰਗ ਸ਼ੈੱਡ। ਇੱਥੇ ਸਾਰੇ ਸਤਿਸੰਗ ਅਤੇ ਭੰਡਾਰੇ ਹੁੰਦੇ ਹਨ।

ਰਾਧਾ ਸੁਆਮੀ ਸਤਿਸੰਗ ਬਿਆਸ ਰਾਧਾ ਸੁਆਮੀ ਸੰਪਰਦਾ ਦੀ ਪੰਜਾਬ ਦੀਆਂ ਪ੍ਰਸਿੱਧ ਅਧਿਆਤਮਿਕ ਸੰਸਥਾਵਾਂ ਵਿੱਚੋਂ ਇੱਕ ਹੈ,[1] ਜਿਸ ਦੀ ਅਗਵਾਈ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਜੀ ਗਿੱਲ ਕਰ ਰਹੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦਾ ਮੁੱਖ ਕੇਂਦਰ ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ ਬਿਆਸ ਨਦੀ ਦੇ ਕੰਢੇ ਸਥਿਤ ਹੈ।

ਬਿਆਸ ਵਿਖੇ ਡੇਰੇ ਦੀ ਸਥਾਪਨਾ

ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਭਾਰਤ ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਦੁਆਰਾ 1891 ਵਿੱਚ ਕੀਤੀ ਗਈ ਸੀ।[1] ਸੇਠ ਸ਼ਿਵ ਦਿਆਲ ਸਿੰਘ ਜੀ ਮਹਾਰਾਜ ਨੇ 1856 ਵਿਚ ਬਾਬਾ ਜੈਮਲ ਸਿੰਘ ਜੀ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ, ਜਿਨ੍ਹਾਂ ਨੇ ਫਿਰ ਬਿਆਸ ਦਰਿਆ ਦੇ ਕੰਢੇ ਕਈ ਦਿਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ, ਓਹਨਾਂ ਨੇ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ 1889 ਵਿੱਚ ਉੱਥੋਂ ਦੇ ਲੋਕਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।

ਡੇਰਾ ਬਿਆਸ ਦੇ ਸੰਤ ਸਤਿਗੁਰੂ

ਮਹਾਰਾਜ ਸਾਵਣ ਸਿੰਘ ਜੀ, ਜਿਨ੍ਹਾਂ ਨੂੰ ਸੰਗਤ ਪਿਆਰ ਨਾਲ਼ ਹਜ਼ੂਰ ਵੱਡੇ ਮਹਾਰਾਜ ਜੀ ਕਹਿ ਕੇ ਸੰਬੋਧਿਤ ਕਰਦੀ ਹੈ, ਸੰਨ 1903 ਤੋਂ 1948 ਤੱਕ 45 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।
ਮਹਾਰਾਜ ਜਗਤ ਸਿੰਘ ਜੀ, ਜਿਨ੍ਹਾਂ ਨੂੰ ਸੰਗਤ ਪਿਆਰ ਨਾਲ਼ ਸਰਦਾਰ ਬਹਾਦਰ ਮਹਾਰਾਜ ਜੀ ਕਹਿ ਕੇ ਸੰਬੋਧਿਤ ਕਰਦੀ ਹੈ, ਸੰਨ 1948 ਤੋਂ 1951 ਤੱਕ 3 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।
ਮਹਾਰਾਜ ਚਰਨ ਸਿੰਘ ਜੀ, ਜਿਨ੍ਹਾਂ ਨੂੰ ਸੰਗਤ ਪਿਆਰ ਨਾਲ਼ ਹਜ਼ੂਰ ਮਹਾਰਾਜ ਜੀ ਕਹਿ ਕੇ ਸੰਬੋਧਿਤ ਕਰਦੀ ਹੈ, ਸੰਨ 1951 ਤੋਂ 1990 ਤੱਕ 40 ਸਾਲ ਗੁਰਗੱਦੀ ਤੇ ਗੁਰਗੱਦੀ ਤੇ ਬਿਰਾਜਮਾਨ ਰਹੇ।
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ, ਜਿਨ੍ਹਾਂ ਨੂੰ ਸੰਗਤ ਪਿਆਰ ਨਾਲ਼ ਹਜ਼ੂਰ ਬਾਬਾ ਜੀ ਕਹਿ ਕੇ ਸੰਬੋਧਿਤ ਕਰਦੀ ਹੈ, ਸੰਨ 1990 ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਜੋ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪੰਜਵੇਂ ਅਤੇ ਮੌਜੂਦਾ ਸੰਤ ਸਤਿਗੁਰੂ ਹਨ।

ਹਜ਼ੂਰ ਜਸਦੀਪ ਸਿੰਘ ਜੀ ਗਿੱਲ, ਜਿਨ੍ਹਾਂ ਨੂੰ ਓਹਨਾਂ ਦੀ ਸੰਗਤ 'ਹਜ਼ੂਰ ਜੀ' ਕਹਿ ਕੇ ਸੰਬੋਧਿਤ ਕਰਦੀ ਹੈ, ਓਹਨਾਂ ਨੂੰ ਮਿਤੀ 2 ਸਤੰਬਰ 2024 ਨੂੰ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੁਆਰਾ ਆਪਣਾ ਉੱਤਰਾਧਿਕਾਰੀ ਥਾਪਿਆ ਗਿਆ। ਹਜ਼ੂਰ ਜਸਦੀਪ ਸਿੰਘ ਜੀ ਗਿੱਲ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ/ਸੰਤ ਸਤਿਗੁਰੂ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਅਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ।

ਦੁਨੀਆ ਭਰ ਵਿੱਚ ਅਨੁਯਾਈ

ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਾਲ਼ ਦੁਨੀਆ ਭਰ ਵਿੱਚੋਂ ਅਨੁਯਾਈ ਜੁੜੇ ਹੋਏ ਹਨ। ਭਾਰਤ ਦੇ ਨਾਲ਼-ਨਾਲ਼, ਡੇਰਾ ਬਿਆਸ ਦਾ ਲਗਭਗ 90 ਦੇਸ਼ਾਂ ਵਿੱਚ ਪ੍ਰਭਾਵ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਸੈਂਟਰ ਭਾਰਤ ਦੇ ਹਰ ਰਾਜ ਵਿੱਚ ਮੌਜੂਦ ਹਨ। ਪੰਜਾਬ ਵਿੱਚ ਡੇਰਾ ਬਿਆਸ ਤੋਂ ਇਲਾਵਾ, ਹਰਿਆਣਾ (ਸਿਕੰਦਰਪੁਰ), ਹਿਮਾਚਲ ਪ੍ਰਦੇਸ਼ (ਪਰੋਰ ਅਤੇ ਸੋਲਨ), ਦਿੱਲੀ (ਭਾਟੀ), ਰਾਜਸਥਾਨ (ਸੂਰਤਗੜ੍ਹ, ਜੈਪੁਰ ਅਤੇ ਉਦੈਪੁਰ), ਗੁਜਰਾਤ (ਅਹਿਮਦਾਬਾਦ), ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼ (ਲਖਨਊ ਅਤੇ ਸਹਾਰਨਪੁਰ), ਉਤਰਾਖੰਡ (ਰੁੱਦ੍ਰਪੁਰ), ਮੱਧ ਪ੍ਰਦੇਸ਼ (ਇੰਦੌਰ ਅਤੇ ਬਿਆਵਰਾ), ਛੱਤੀਸਗੜ੍ਹ (ਰਾਏਪੁਰ), ਝਾਰਖੰਡ (ਜਮਸ਼ੇਦਪੁਰ), ਪੱਛਮੀ ਬੰਗਾਲ (ਕੋਲਕਾਤਾ), ਮਹਾਂਰਾਸ਼ਟਰ (ਮੁੰਬਈ ਅਤੇ ਨਾਗਪੁਰ), ਕਰਨਾਟਕਾ (ਬੈਂਗਲੁਰੂ), ਤੇਲੰਗਾਨਾ (ਹੈਦਰਾਬਾਦ) ਆਦਿ ਹਰੇਕ ਰਾਜ ਵਿੱਚ ਇੱਕ-ਇੱਕ ਮੇਜ਼ਰ ਸੈਂਟਰ (ਬਹੁਤ ਵੱਡੇ ਪੱਧਰ 'ਤੇ ਸਤਿਸੰਗ ਕੇਂਦਰ) ਵੀ ਹੈ ਜਿੱਥੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਸੰਤ ਸਤਿਗੁਰੂ ਖ਼ੁਦ ਸਾਲ ਵਿੱਚ ਇੱਕ ਵਾਰ ਜਾਂਦੇ ਹਨ ਅਤੇ ਸਤਿਸੰਗ ਪ੍ਰੋਗਰਾਮ ਕਰਦੇ ਹਨ।

ਹਵਾਲੇ

  1. 1.0 1.1 "Encyclopedia of Hinduism". Encyclopedia of Hinduism. Facts On File. 2007. https://books.google.com/books?id=OgMmceadQ3gC. Retrieved 2016-12-20. 

ਬਾਹਰੀ ਲਿੰਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya