ਗੁਰੂ ਕਾਸ਼ੀ ਯੂਨੀਵਰਸਿਟੀ
ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿਖੇ ਸਥਿਤ ਯੂਜੀਸੀ ਨਾਲ ਐਫ਼ਿਲੀਏਟਿਡ ਇੱਕ ਯੂਨੀਵਰਸਿਟੀ ਹੈ।ਜੀ.ਕੇ.ਯੂ.ਪੰਜਾਬ ਦੇ ਰਾਜ ਵਿਧਾਨ ਸਭਾ ਦੇ ਐਕਟ ਦੁਆਰਾ ਸਥਾਪਤ ਕੀਤੀ ਗਈ ਹੈ। ਇਸ ਵਿੱਚ ਇਸ ਸਮੇਂ 7,000 ਤੋਂ ਵੱਧ ਵਿਦਿਆਰਥੀ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਉੱਚ ਪੱਧਰ ਦੇ ਸਾਰੇ ਵਿਸ਼ਿਆਂ ਵਿੱਚ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਰਿਹਾਇਸ਼ੀ ਵਿਸ਼ਵਵਿਦਿਆਲਾ ਹੈ ਜਿਸ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਹੋਸਟਲ ਹਨ। ਯੂਨੀਵਰਸਿਟੀ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਰਾਹੀਂ ਸਿੱਖਿਆ ਮੁਹੱਈਆ ਕਰਵਾਉਂਦੀ ਹੈ ਜਿਵੇਂ- ਡਾਕਟਰੇਟ, ਪੋਸਟ ਗ੍ਰੈਜੂਏਟ, ਗ੍ਰੈਜੂਏਟ ਅਤੇ ਡਿਪਲੋਮਾ ਪ੍ਰੋਗਰਾਮ ਆਦਿ। ਇਤਿਹਾਸਗੁਰੂ ਕਾਸ਼ੀ ਯੂਨੀਵਰਸਿਟੀ ਪੰਜਾਬ,(ਭਾਰਤ) ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਬਾਲਾਜੀ ਸਿੱਖਿਆ ਟਰੱਸਟ ਤਲਵੰਡੀ ਸਾਬੋ ਨੇ ਕੀਤੀ ਸੀ ਜੋ 1997 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਖੇਤਰ ਵਿੱਚ ਸਿੱਖਿਆ ਲਈ ਨੀਂਹ ਪੱਥਰ ਬਣ ਗਿਆ। ਸਕੂਲ 1998 ਵਿੱਚ ਹੋਂਦ ਵਿੱਚ ਆਇਆ ਸੀ ਜਿਸ'ਚ ਜੀਜੀਐਸ ਪਾਲੀਟੈਕਨਿਕ ਕਾਲਜ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਸ਼ਾਮਲ ਕੀਤੇ ਗਏ ਸਨ, ਅਤੇ 2001 ਵਿੱਚ ਜੀਜੀਐਸ ਕਾਲਜ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਸਥਾਪਨਾ ਕੀਤੀ ਗਈ ਸੀ,2005 ਵਿੱਚ ਜੀਜੀਐਸ ਕਾਲਜ ਆਫ ਐਜੂਕੇਸ਼ਨ, 2006 ਵਿੱਚ GGS ਇੰਸਟੀਚਿਊਟ ਆਫ ਆਈਟੀ ਐਂਡ ਰਿਸਰਚ, 2009 ਵਿੱਚ ਜੀਜੀਐਸ ਕਾਲਜ ਆਫ ਨਰਸਿੰਗ ਐਂਡ ਜੀਜੀਐਸ ਕਾਲਜੀਏਟ ਸਕੂਲ ਸਥਾਪਤ ਕੀਤਾ ਗਿਆ ਸੀ। ਅਖੀਰ ਵਿੱਚ ਯੂਨੀਵਰਸਿਟੀ 2011 ਵਿੱਚ ਸਥਾਪਿਤ ਕੀਤੀ ਗਈ ਸੀ। ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਐਕਟ ਨੰ. 37 ਦੀ 2011 ਵਿੱਚ ਹੋਈ ਸੀ। ਲੋਗੋਯੂਨੀਵਰਸਿਟੀ ਦਾ ਲੋਗੋ ਨੇ ਯੁਵਾਵਾਂ ਨੂੰ ਗਿਆਨ ਪ੍ਰਦਾਨ ਕਰਨ ਅਤੇ ਸ਼ਕਤੀ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਪ੍ਰਗਟ ਕਰਦਾ ਹੈ ਜਿਵੇਂ ਕਿ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਰੌਸ਼ਨ ਕਰਦੀਆਂ ਹਨ ਅਤੇ ਸੰਸਾਰ ਨੂੰ ਸ਼ਕਤੀ ਦਿੰਦੀਆਂ ਹਨ। ਇਹ ਸਾਫ, ਹਰਾ ਅਤੇ ਟਿਕਾਊ ਵਾਤਾਵਰਨ ਨੂੰ ਬਣਾਏ ਰੱਖਣ ਦੇ ਹੱਲ ਦਾ ਪ੍ਰਗਟਾਵਾ ਕਰਦਾ ਹੈ। ਪ੍ਰਸ਼ਾਸਨਬੋਰਡ ਆਫ਼ ਗਵਰਨਰਜ਼ ਅਤੇ ਅਕਾਦਮਿਕ ਕੌਂਸਲ ਯੂਨੀਵਰਸਿਟੀ ਦੇ ਅਧਿਕਾਰੀ ਹਨ। ਅਕਾਦਮਿਕ ਕੌਂਸਲ ਯੂਨੀਵਰਸਿਟੀ ਦੀ ਉੱਚਤਮ ਅਕਾਦਮਿਕ ਸੰਸਥਾ ਹੈ ਅਤੇ ਯੂਨੀਵਰਸਿਟੀ ਦੇ ਅੰਦਰ ਪੜ੍ਹਾਈ, ਸਿੱਖਿਆ ਅਤੇ ਪ੍ਰੀਖਿਆ ਦੇ ਮਿਆਰਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੈ। ਮਾਨਤਾ
ਰੈਂਕਿੰਗ
ਹਵਾਲੇ |
Portal di Ensiklopedia Dunia