ਗੁਰੂ ਗੋਬਿੰਦ ਸਿੰਘ ਮਾਰਗ![]() ਗੁਰੂ ਗੋਬਿੰਦ ਸਿੰਘ ਮਾਰਗ, ਪੰਜਾਬ (ਭਾਰਤ) ਵਿੱਚ ਇੱਕ ਅਹਿਮ ਮਾਰਗ ਦਾ ਨਾਮ ਹੈ ਜਿਸ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਸਿੱਖ ਧਰਮ ਵਿਚ ਇਸ ਮਾਰਗ [ਨੂੰਪਵਿੱਤਰ ਮਾਰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਰਸਤਾ ਗੋਬਿੰਦ ਸਿੰਘ ਜੀ ਨੇ 1705 ਵਿੱਚ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਜਾਣ ਲਈ ਅਪਣਾਇਆ ਸੀ।[1]ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਮਾਰਗ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਸਨ ਅਤੇ ਉਹਨਾਂ ਨੇ ਇਹ ਯਾਤਰਾ ਤਕਰੀਬਨ 47 ਦਿਨਾਂ ਵਿੱਚ ਸੰਪੂਰਨ ਕੀਤੀ ਸੀ।[2] ਇਸ ਮਾਰਗ ਦੀ ਲੰਬਾਈ ਲਗਭਗ 577 ਕਿਲੋਮੀਟਰ ਹੈ ਅਤੇ ਇਸ ਦਾ ਉਦਘਾਟਨ 10 ਅਪਰੈਲ 1973 ਨੂੰ ਕੀਤਾ ਗਿਆ ਸੀ। ਇਹ ਮਾਰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਲਵੰਡੀ ਸਾਬੋ ਤੱਕ ਜਾਂਦਾ ਹੈ ਅਤੇ ਰਸਤੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅਤੇ ਹੋਰ ਬਹੁਤ ਸਾਰੇ ਗੁਰੂਦਵਾਰਿਆਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਮਾਰਗ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਲਗਭਗ 91 ਪਵਿੱਤਰ ਅਸਥਾਨਾਂ ਨੂੰ ਆਪਸ ਜੋੜਦਾ ਹੈ ਜਿਨ੍ਹਾਂ ਨਾਲ ਗੁਰੂ ਦਾ ਨਾਮ ਸਦਾ ਲਈ ਜੁੜਿਆ ਹੋਇਆ ਹੈ। ਇਸ ਮਾਰਗ 'ਤੇ ਮਹਾਨ ਗੁਰੂ ਦੀ ਪਾਵਨ ਬਾਣੀ ਦੇ ਸ਼ਿਲਾਲੇਖ ਸਮੇਤ 20 ਦਸਮੇਸ਼ ਥੰਮ ਸਥਾਪਿਤ ਕੀਤੇ ਗਏ ਹਨ। ਇਤਿਹਾਸਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 10 ਅਪ੍ਰੈਲ, 1973 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਬਹੁਤ ਖੁਸ਼ੀ ਅਤੇ ਧੂਮ-ਧਾਮ ਨਾਲ ਕੀਤਾ ਗਿਆ ਸੀ। ਇਸ ਮਾਰਗ ਦਾ ਅਸਲ ਨਕਸ਼ਾ ਤ੍ਰਿਲੋਕ ਸਿੰਘ ਚਿਤਰਕਰ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਸਾਲ 1972 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[3][4][5] ਹੁਣ ਇਸ ਸੜਕ ਨੂੰ ਨਾਂਦੇੜ ਸਾਹਿਬ, ਮਹਾਰਾਸ਼ਟਰ ਤੱਕ ਵਧਾਉਣ ਦਾ ਪ੍ਰਸਤਾਵ ਹੈ।[6] ਪ੍ਰਮੁੱਖ ਸਥਾਨ ਚਿੰਨ੍ਹਇਹ ਮਾਰਗ ਮੌਜੂਦਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਤਖ਼ਤ ਸ਼੍ਰੀ ਦਮ ਦਮਾ ਸਾਹਿਬ ਪਹੁੰਚਦਾ ਹੈ। ਇਸ ਮਾਰਗ ਨਾਲ ਜੁੜੇ ਪ੍ਰਮੁੱਖ ਗੁਰਦੁਆਰੇ ਆਨੰਦਪੁਰ ਸਾਹਿਬ, ਪਰਿਵਾਰ ਵਿਛੋੜਾ, ਭੱਠਾ ਸਾਹਿਬ, ਚਮਕੌਰ ਸਾਹਿਬ, ਮਾਛੀਵਾੜਾ, ਆਲਮਗੀਰ ਸਾਹਿਬ, ਰਾਏਕੋਟ, ਦੀਨਾ ਕਾਂਗੜ, ਕੋਟਕਪੂਰਾ, ਮੁਕਤਸਰ ਅਤੇ ਤਲਵੰਡੀ ਸਾਬੋ ਹਨ। 1. ਆਨੰਦਪੁਰ ਸਾਹਿਬ 2.ਕੀਰਤਪੁਰ 3. ਨਿਰਮੋਹ ਗੜ੍ਹ 4. ਸਾਹੀ ਟਿੱਬੀ 5. ਪਰਵਾਰ ਵਿਛੋੜਾ 6.ਘਨੋਲਾ 7. ਫਿਡੇ 8. ਲੋਧੀ ਸਾਹਿਬ 9. ਭੱਠਾ ਸਾਹਿਬ 10. ਬਾਹਮਣ ਮਾਜਰਾ 11. ਬੂਰ ਮਾਜਰਾ 12.ਦੁਘਰੀ 13. ਟਿੱਬੀ ਸਾਹਿਬ 14. ਚਮਕੌਰ ਸਾਹਿਬ 15. ਜੰਡ ਸਾਹਿਬ 16. ਭਾੜ ਸਾਹਿਬ 17. ਪਵਾਤ 18. ਸਰਿਜ ਮਾਜਰਾ 19. ਮਾਛੀਵਾੜਾ 20. ਘੁਲਾਲ 21. ਲੱਲ ਕਲਾਂ 22. ਕੁੱਬਾ 23. ਕਟਾਣਾ ਸਾਹਿਬ 24. ਰਾਮਪੁਰ 25. ਕਨੇਚ 26. ਦਮਦਮਾ ਸਾਹਿਬ 27. ਦਸਮੇਸ਼ ਦਵਾਰ 28. ਨੰਦ ਪੁਰ 29. ਟਿੱਬਾ ਸਾਹਿਬ 30. ਆਲਮਗੀਰ 31. ਰਤਨ 32. ਮੋਹੀ 33. ਹੇਰਾਂ 34. ਰਾਜੋਆਣਾ ਕਲਾਂ 35. ਰਾਏ ਕੱਟ 36. ਸਿਲੋਆਣੀ 37. ਬਸੀਆਂ 39 ਲੰਮਾ ਜਟਪੁਰਾ 39. ਕਮਾਲਪੁਰਾ 40. ਮਾਣੂਕੇ 41. ਛੱਤੇਆਣਾ 42. ਚੱਕਰ 43. ਤਖ਼ਤਪੁਰਾ 44. ਮਧੇ 45. ਦੀਨਾ 46, ਕਾਂਗੜ 47. ਭਦੌੜ 48. ਬੁਰਜ ਮਾਨਾ 49. ਦਿਆਲਪੁਰ 54. ਗੁਰੂਸਰ ਜਲਾਲ 51. ਭਗਤਾ ਭਾਈ 52. ਗੜ ਦੀ ਥੇਹ 53. ਕੋਠਾ ਗੁਰੂ 54. ਮਲੂਕਾ 55.ਡੋਡ 56. ਵਾਂਦਰ 57. ਲੰਭਵਾਲੀ 58. ਬਰਗਾੜੀ 59. ਬਹਿਵਲ 60. ਗੁਰੂਸਰ 61. ਸਰਾਵਾਂ 62. ਢਿੱਲਵਾਂ ਸੋਡੀਆਂ 63. ਕੋਟ ਕਪੂਰਾ 64. ਗੁਰੂ ਕੀ ਢਾਵ 65.ਜੈਤੋ 66. ਰਾਮਿਆਣਾ 67. ਮੱਲਣ 68. ਘੁਰੀ ਸੰਘੜ 69. ਕਾਉਣੀ 70. ਮੁਕਤਸਰ 71. ਰੁਪਾਣਾ 72. ਭੂੰਦੜ 73. ਗੁਰੂ ਸਰ 74. ਥੇੜੀ 75. ਛਤਿਆਣਾ 76. ਕੋਟ ਭਾਈ 27. ਸਾਹਿਬ ਚੰਦ 78.ਲੱਖੀ ਜੰਗਲ 79. ਅਬਲੂ 80. ਭੋਖੜੀ 81. ਗਿਦੜਬਾਹਾ 82 ਰੋਹੀਲਾ ਸਾਹਿਬ 83. ਜੰਗੀਆਣਾ 84. ਬੰਬੀਹਾ 85. ਬਾਜਕ 86. ਕਾਲ ਝਲਾਨੀ 87. ਕੋਟ ਗੁਰੂ 88. ਜੱਸੀ ਬਾਗਵਾਲੀ 89. ਪੱਕਾ ਕਲਾਂ 90. ਚੱਕ ਹੀਰਾ ਸਿੰਘ 91. ਦਮਦਮਾ ਸਾਹਿਬ ਇਹ ਵੀ ਦੇਖੋਹਵਾਲੇ
|
Portal di Ensiklopedia Dunia