ਗੈਲਾਡੈੱਟ ਯੂਨੀਵਰਸਿਟੀ
ਗੈਲਾਡੈੱਟ ਯੂਨੀਵਰਸਿਟੀ[lower-alpha 1] /ˌɡæləˈdɛt/ ਵਾਸ਼ਿੰਗਟਨ, ਡੀ.ਸੀ. ਵਿੱਚ ਸਥਿਤ ਬੋਲ਼ਿਆਂ ਦੀ ਸਿੱਖਿਆ ਲਈ ਇੱਕ ਫ਼ੈਡਰਲੀ ਚਾਰਟਡ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਕਿ 99 acres (0.40 km2) ਦੇ ਕੈਂਪਸ ਵਿੱਚ ਫੈਲੀ ਹੋਈ ਹੈ।[4] 1864 ਵਿੱਚ ਸਥਾਪਤ ਇਹ ਯੂਨੀਵਰਸਿਟੀ ਅਸਲ ਵਿੱਚ ਬੋਲ਼ੇ ਅਤੇ ਨੇਤਰਹੀਣ ਦੋਵਾਂ ਵਾਸਤੇ ਸੀ। ਦੁਨੀਆ ਵਿੱਚ ਬੋਲ਼ਿਆਂ ਦੀ ਉੱਚੀ ਪੜ੍ਹਾਈ ਲਈ ਇਹ ਪਹਿਲਾ ਸਕੂਲ ਸੀ। ਹਰ ਸਾਲ ਸੁਣਨ ਸ਼ਕਤੀ ਵਾਲ਼ੇ ਵਿਦਿਆਰਥੀ ਗ੍ਰੈਜੂਏਟ ਸਕੂਲ ਵਿੱਚ ਹਨ ਅਤੇ ਕੁਝ ਅੰਡਰਗ੍ਰੈਜੂਏਟ ਵਿੱਚ ਦਾਖ਼ਲਾ ਲੈਂਦੇ ਹਨ। ਗੈਲਾਡੈੱਟ ਯੂਨੀਵਰਸਿਟੀ ਦਾ ਨਾਂ ਬੋਲ਼ਿਆਂ ਦੀ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇਣ ਵਾਲ਼ੇ ਥਾਮਸ ਹੌਪਕਿੰਸ ਗੈਲਾਡੈੱਟ ਦੇ ਨਾਂ ਤੇ ਰੱਖਿਆ ਗਿਆ ਹੈ ਜੋ ਕਿ ਖ਼ੁਦ ਬੋਲ਼ੇ ਨਹੀਂ ਸਨ। ਇਹ ਯੂਨੀਵਰਸਿਟੀ ਦੋਭਾਸ਼ੀ ਹੈ ਜੋ ਦੋ ਭਾਸ਼ਾਵਾਂ, ਅਮਰੀਕੀ ਸੈਨਤ ਭਾਸ਼ਾ (ਅੰਗਰੇਜ਼ੀ ਛੋਟਾ ਰੂਪ ASL) ਅਤੇ ਅੰਗਰੇਜ਼ੀ, ਦੀ ਵਰਤੋਂ ਕਰਦੀ ਹੈ। ਹੋਰ ਵੇਖੋ
ਹਵਾਲੇ
|
Portal di Ensiklopedia Dunia