ਚੀਫ਼ ਖ਼ਾਲਸਾ ਦੀਵਾਨਚੀਫ਼ ਖ਼ਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸੱਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇੱਕ ਇਕੱਠ ਨੇ ਪੰਥ ਦਾ ਇੱਕ ਸੈਂਟਰਲ ਜੱਥਾ ਬਣਾਉਣ ਵਾਸਤੇ ਇੱਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ, ਸੁੰਦਰ ਸਿੰਘ ਮਜੀਠਆ ਸਕੱਤਰ ਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ।[1] ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।
ਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ। ਪ੍ਰਧਾਨ
ਆਨਰੇਰੀ ਸਕੱਤਰ
ਮਕਾਮੀ ਕਮੇਟੀਆਂ ਅਤੇ ਪ੍ਰਧਾਨਦੀਵਾਨ ਦੀਆਂ ਬਹੁਤ ਸ਼ਾਖਾਵਾਂ ਹਨ, ਹਰ ਇੱਕ ਖੁਦਮੁਖਤਾਰ ਹੈ ਲੇਕਿਨ ਅੰਮ੍ਰਿਤਸਰ ਵਿੱਚ ਦੀਵਾਨ ਦੇ ਮੁੱਖ ਦਫ਼ਤਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਦਾਰ ਹੈ। ਹਵਾਲੇ |
Portal di Ensiklopedia Dunia