ਜਗਨਨਾਥ ਪ੍ਰਸਾਦ ਦਾਸ
ਜਗਨਨਾਥ ਪ੍ਰਸਾਦ ਦਾਸ (ਜਨਮ 1936) ਉੜੀਆ ਦਾ ਪ੍ਰਸਿੱਧ ਕਵੀ ਅਤੇ ਨਾਟਕਕਾਰ ਹੈ। ਉਸਨੂੰ ਸਰਸਵਤੀ ਸਨਮਾਨ ਅਤੇ ਸਾਹਿਤ ਅਕਾਦਮੀ ਸਾਹਿਤਕ ਪੁਰਸਕਾਰ ਮਿਲ ਚੁੱਕੇ ਹਨ। ਉਸ ਦੀ ਸਾਹਿਤਕ ਰਚਨਾ ਵਿੱਚ ਕਵਿਤਾ, ਗਲਪ, ਨਾਟਕ ਅਤੇ ਆਲੋਚਨਾ ਵੀ ਸ਼ਾਮਲ ਹੈ।[1] 2006 ਵਿੱਚ ਉਸ ਨੂੰ ਪਰਿਕਰਮਾ (ਕਾਵਿ-ਸੰਗ੍ਰਹਿ) ਲਈ ਸਰਸਵਤੀ ਸਨਮਾਨ ਮਿਲਿਆ ਸੀ - ਇਹ ਸਨਮਾਨ ਲੈਣ ਵਾਲਾ ਤੀਜਾ ਉੜੀਆ ਲੇਖਕ ਸੀ।[2]ਜੇ ਜਾਹਾਰ ਨਿਰਜਨਤਾ ਦੀਆਂ ਕਵਿਤਾਵਾਂ ਲਈ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਿਆ ਹੈ।[3][4] ਉਸ ਦੀ ਲਿਖਣ ਸ਼ੈਲੀ ਬਿੰਬਾਵਲੀ ਨਾਲ ਭਰਪੂਰ ਹੈ ਅਤੇ ਆਮ ਲੋਕਾਂ ਦੀ ਬੋਲੀ ਦੀ ਸ਼ੈਲੀ ਤੋਂ ਪ੍ਰਭਾਵਿਤ ਹੈ।[5] ਦਾਸ ਨੇ ਤਾੜ-ਪੱਤਰ ਖਰੜਿਆਂ ਬਾਰੇ ਖੋਜ ਕੀਤੀ ਹੈ ਅਤੇ Palm-Leaf Miniatures ਪੁਸਤਕ ਪ੍ਰਕਾਸ਼ਿਤ ਕਰਵਾਈ ਹੈ।[6] ਉਸ ਨੇ ਉੜੀਆ ਦੀ ਚਿਤਰਕਲਾ ਬਾਰੇ ਵੀ ਖੋਜ ਕੀਤੀ, ਅਤੇ ਪੁਰੀ ਪੇਂਟਿੰਗਜ਼[7] ਅਤੇ ਚਿਤਰ-ਪੋਥੀ ਕਿਤਾਬਾਂ ਲਿਖੀਆਂ।[8] ਜੀਵਨਇਲਾਹਾਬਾਦ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਇੱਕ ਸੰਖੇਪ ਅਧਿਆਪਨ ਕਾਰਜ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਉਹ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਸ਼ਾਮਲ ਹੋ ਗਿਆ ਅਤੇ ਓਡੀਸ਼ਾ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਅਹੁਦਿਆਂ 'ਤੇ ਰਿਹਾ। ਉਸਨੇ ਸਰਕਾਰੀ ਨੌਕਰੀ ਤੋਂ ਅਚਨਚੇਤੀ ਰਿਟਾਇਰਮੈਂਟ ਲੈਣ ਤੋਂ ਬਾਅਦ ਦਿੱਲੀ ਵਿੱਚ ਸੈਟਲ ਹੋਣਾ ਚੁਣਿਆ ਹੈ ਅਤੇ ਉਹ ਸ਼ਹਿਰ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿੱਚ ਸ਼ਾਮਲ ਹੈ ਜਿੱਥੇ ਉਹ ਰਹਿੰਦਾ ਹੈ। ਹਵਾਲੇ
|
Portal di Ensiklopedia Dunia