ਜਸਪ੍ਰੀਤ ਬੁਮਰਾਹ
ਜਸਪ੍ਰੀਤ ਬੁਮਰਾਹ (ਜਨਮ 6 ਦਸੰਬਰ 1993) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਤੇਜ਼ ਗੇਦਬਾਜ਼ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ ਦੋ ਸਾਲ ਤੱਕ, ਅਤੇ ਗੁਜਰਾਤ ਦੀ ਰਣਜੀ ਟੀਮ ਲਈ ਖੇਡਦਾ ਰਿਹਾ, ਜਦੋਂ ਉਸਨੂੰ ਭੁਵਨੇਸ਼ਵਰ ਕੁਮਾਰ ਦੇ ਬਦਲ ਵੱਜੋਂ ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆਈ ਦੌਰੇ ਲਈ ਚੁਣਿਆ ਗਿਆ।[1] ਇਸ ਤਰ੍ਹਾਂ ਉਸਨੇ ਆਪਣੀ ਅੰਤਰਰਾਸ਼ਟਰੀ ਇੱਕ ਦਿਨਾ ਅਤੇ ਟੀ-20 ਪਾਰੀ ਦੀ ਸ਼ੁਰੂਆਤ ਕੀਤੀ। ਉਸਦੇ ਨਾਂਅ ਕਿਸੇ ਇੱਕ ਸਾਲ ਵਿੱਚ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਆਪਣੇ ਨਾਂਅ ਕਰਨ ਦਾ ਰਿਕਾਰਡ ਵੀ ਦਰਜ ਹੈ।[2] ਨਿੱਜੀ ਜੀਵਨਉਸਦਾ ਜਨਮ ਦਸੰਬਰ 1993 ਵਿੱਚ ਅਹਿਮਦਾਬਾਦ ਵਿਖੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜ੍ਹਾਈ ਨਾਲੋਂ ਵੱਧ ਸ਼ੌਕ ਕ੍ਰਿਕਟ ਖੇਡਣ ਦਾ ਸੀ, ਅਤੇ ਉਸਦੇ ਮਾਪਿਆਂ ਨੇ ਇਸ ਵਿੱਚ ਉਸਦਾ ਸਾਥ ਦਿੱਤਾ। ਉਸਨੇ ਆਪਣੇ ਗੇਦਬਾਜ਼ੀ ਕੈਰੀਅਰ ਦੀ ਸ਼ੁਰੂਆਤ ਗੁਜਰਾਤ ਦੀ ਅੰਡਰ-19 ਟੀਮ ਲਈ ਖੇਡ ਕੇ ਕੀਤੀ। 2013 ਵਿੱਚ ਉਸਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੈਰ ਧਰਿਆ, ਜਿਸ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ ਲਈ ਚੁਣਿਆ ਗਿਆ। ਹਵਾਲੇ
|
Portal di Ensiklopedia Dunia