ਜਹਾਨਾਰਾ ਆਲਮਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020
ਜਹਾਨਾਰਾ ਆਲਮ ( ਬੰਗਾਲੀ: জাহানারা আলম ) (ਜਨਮ: 1 ਅਪ੍ਰੈਲ 1993) ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3][4] ਉਹ ਸੱਜੇ ਹੱਥ ਦੀ ਦਰਮਿਆਨੀ ਤੇਜ਼ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ। ਕਰੀਅਰਆਲਮ ਗੁਆਂਗਜ਼ੁ, ਚੀਨ ਵਿਖੇ ਹੋਈਆਂ 2010 ਏਸ਼ੀਆਈ ਖੇਡਾਂ ਵਿਚ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਖੇਡ ਕੇ ਚਾਂਦੀ ਤਗਮਾ ਹਾਸਿਲ ਕਰਨ ਵਾਲੀ ਟੀਮ ਦੀ ਇੱਕ ਸਦੱਸ ਸੀ।[5] ![]() ਆਲਮ ਨੇ ਆਪਣਾ ਇਕ ਰੋਜ਼ਾ ਕਰੀਅਰ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਆਲਮ ਨੇ ਆਪਣਾ ਟੀ -20 ਆਈ. ਕਰੀਅਰ ਵੀ 28 ਅਗਸਤ, 2012 ਨੂੰ ਭਾਰਤ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ ਸੀ।[6] [7] [8] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9] 28 ਜੂਨ 2018 ਨੂੰ ਉਹ ਬੰਗਲਾਦੇਸ਼ ਦੀ ਪਹਿਲੀ ਗੇਂਦਬਾਜ਼ ਬਣ ਗਈ, ਜਿਸ ਨੇ ਆਇਰਲੈਂਡ ਵਿਰੁੱਧ ਮੈਚ ਵਿਚ ਡਬਲਯੂ.ਟੀ-20 ਆਈ. ਵਿਚ ਪੰਜ ਵਿਕਟਾਂ ਲਈਆਂ ਸਨ।[10] ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[11] [12] ਉਹ ਟੂਰਨਾਮੈਂਟ ਵਿਚ ਬੰਗਲਾਦੇਸ਼ ਦੀ ਸਾਂਝੀ ਮੋਹਰੀ ਵਿਕਟ ਲੈਣ ਵਾਲੀ ਖਿਡਾਰਨ ਸੀ, ਜਿਸ ਤਹਿਤ ਚਾਰ ਮੈਚਾਂ ਵਿਚ ਛੇ ਆਉਟ ਹੋਏ ਸਨ। [13] ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੁਆਰਾ ਟੀਮ ਵਿੱਚ ਸਟੈਂਡਆਉਟ ਖਿਡਾਰੀ ਵਜੋਂ ਨਾਮਜ਼ਦ ਕੀਤਾ ਗਿਆ ਸੀ। [14] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [15] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[16] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। [17] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[18]
ਹਵਾਲੇ
ਬਾਹਰੀ ਲਿੰਕ |
Portal di Ensiklopedia Dunia