ਜ਼ਰੀਨਾ ਬਲੋਚ
ਜ਼ਰੀਨਾ ਬਲੋਚ (Sindhi : زرينه بلوچ ) (29 ਦਸੰਬਰ 1934 - 25 ਅਕਤੂਬਰ 2005) ਇੱਕ ਪਾਕਿਸਤਾਨੀ ਲੋਕ ਸੰਗੀਤ ਗਾਇਕਾ, ਸਾਜ ਗਾਇਕਾ ਅਤੇ ਸੰਗੀਤਕਾਰ ਸੀ। ਉਹ ਇੱਕ ਅਭਿਨੇਤਰੀ, ਰੇਡੀਓ ਅਤੇ ਟੀ.ਵੀ. ਕਲਾਕਾਰ, ਲੇਖਕ, 30 ਸਾਲਾਂ ਤੋਂ ਵੱਧ ਅਧਿਆਪਕ, ਰਾਜਨੀਤਿਕ ਕਾਰਕੁਨ ਅਤੇ ਸਮਾਜ ਸੇਵਕ ਵੀ ਸੀ। ਮੁੱਢਲੀ ਜ਼ਿੰਦਗੀ ਅਤੇ ਪਰਿਵਾਰਉਸ ਦਾ ਜਨਮ 29 ਦਸੰਬਰ 1934 ਨੂੰ ਅਲਾਹਦਾਦ ਚੰਦ ਪਿੰਡ, ਹੈਦਰਾਬਾਦ, ਸਿੰਧ, ਪਾਕਿਸਤਾਨ ਵਿੱਚ ਹੋਇਆ ਸੀ, ਉਸ ਦੀ ਮਾਂ, ਗੁਲਰੋਜ਼ ਜਲਾਲਾਨੀ ਦੀ ਮੌਤ 1940 ਵਿੱਚ ਹੋਈਈ ਸੀ ਜਿਸ ਸਮੇਂ ਜ਼ਰੀਨਾ ਛੇ ਸਾਲਾਂ ਦੀ ਸੀ। ਉਸ ਨੇ ਮੁਹੰਮਦ ਜੁਮਾਨ ਨਾਲ ਪੜਾਈ ਕੀਤੀ, ਜੋ ਸਿੰਧੀ ਗਾਇਕਾ ਵੀ ਸੀ। 15 ਸਾਲਾਂ ਦੀ ਛੋਟੀ ਉਮਰ ਵਿੱਚ, ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਇੱਕ ਦੂਰ-ਦੁਰਾਡੇ ਰਿਸ਼ਤੇਦਾਰ ਨਾਲ ਕਰ ਦਿੱਤਾ। ਉਸ ਦੇ ਦੋ ਬੱਚੇ: ਅਖਤਰ ਬਲੋਚ ਜਿਸ ਨੂੰ ਜ਼ੀਨਾ (1952 ਵਿੱਚ ਜਨਮ) ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਅਸਲਮ ਪਰਵੇਜ਼ (ਜਨਮ 1957 ਵਿੱਚ) ਵਜੋਂ ਵੀ ਸਨ। ਹਾਲਾਂਕਿ, ਬਲੋਚ ਅਤੇ ਉਸ ਦੇ ਪਤੀ ਉਸ ਦੀ ਅਗਲੀ ਵਿਦਿਆ ਦੇ ਵਿਸ਼ੇ 'ਤੇ ਅਸਹਿਮਤ ਸਨ ਅਤੇ ਇਹ ਜੋੜਾ 1958 ਵਿੱਚ ਵੱਖ ਹੋ ਗਿਆ। ਬਲੋਚ 1960 ਵਿੱਚ ਰੇਡੀਓ ਹੈਦਰਾਬਾਦ 'ਚ ਸ਼ਾਮਲ ਹੋਈ ਅਤੇ 1961 ਵਿੱਚ ਆਪਣਾ ਪਹਿਲਾ ਸੰਗੀਤ ਪੁਰਸਕਾਰ ਪ੍ਰਾਪਤ ਕੀਤਾ। ਫਿਰ ਜ਼ਰੀਨਾ ਨੇ ਸਿੰਧੀ ਰਾਜਨੇਤਾ ਰਸੂਲ ਬਕਸ ਪਾਲੀਜੋ ਨਾਲ ਵਿਆਹ ਕਰਵਾ ਲਿਆ, ਉਨ੍ਹਾਂ ਦਾ ਵਿਆਹ ਹੈਦਰਾਬਾਦ ਵਿੱਚ 22 ਸਤੰਬਰ 1964 ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਅਯਾਜ਼ ਲਤੀਫ ਪਾਲੀਜੋ ਸੀ। 1967 ਵਿੱਚ, ਉਹ ਮਾਡਲ ਸਕੂਲ ਸਿੰਧ ਯੂਨੀਵਰਸਿਟੀ ਵਿੱਚ ਇੱਕ ਅਧਿਆਪਕਾ ਬਣੀ। ਉਹ 1997 ਵਿੱਚ ਸੇਵਾਮੁਕਤ ਹੋਈ ਅਤੇ 2005 ਵਿੱਚ ਲਿਆਕਤ ਨੈਸ਼ਨਲ ਹਸਪਤਾਲ ਵਿੱਚ ਦਿਮਾਗੀ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ।[3] ਕੈਦ ਅਤੇ ਰਾਜਨੀਤਿਕ ਸਰਗਰਮੀ1979 ਵਿੱਚ, ਜ਼ਰੀਨਾ ਨੂੰ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਦੇ ਮਾਰਸ਼ਲ ਲਾਅ ਵਿਰੁੱਧ ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਸੱਖਰ ਅਤੇ ਕਰਾਚੀ ਜੇਲ੍ਹਾਂ ਵਿੱਚ ਕੈਦ ਕਰ ਦਿੱਤਾ ਗਿਆ। ਹਾਕਮ ਜਮਾਤਾਂ ਅਤੇ ਲਿੰਗ ਭੇਦਭਾਵ, ਜਗੀਰਦਾਰੀ ਅਤੇ ਅਯੂਬ ਖ਼ਾਨ ਅਤੇ ਯਾਹੀਆ ਖ਼ਾਨ ਦੇ ਮਾਰਸ਼ਲ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਕਾਰਨ ਉਸ ਨੇ ਸਿੰਧੀ ਲੋਕਾਂ ਦੀ ਜੀਜੀ (ਮਾਤਾ) ਦੀ ਉਪਾਧੀ ਪ੍ਰਾਪਤ ਕੀਤੀ। [4][5] ਉਹ ਸਿੰਧੀਆਨੀ ਤਾਹਿਰਿਕ, ਵੂਮੈਨ ਐਕਸ਼ਨ ਫੋਰਮ, ਸਿੰਧੀ ਅਦੀਬੀ ਸੰਗਤ ਅਤੇ ਸਿੰਧੀ ਹਰੀ ਕਮੇਟੀ ਦੀ ਮੋਹਰੀ ਬਾਨੀ ਸੀ। ਉਹ ਸਿੰਧੀ, ਉਰਦੂ, ਸਰਾਇਕੀ, ਬਲੋਚੀ, ਫ਼ਾਰਸੀ, ਅਰਬੀ ਅਤੇ ਗੁਜਰਾਤੀ ਵਿੱਚ ਮਾਹਰ ਸੀ।[6] ਅਵਾਰਡ ਅਤੇ ਮਾਨਤਾ
ਕਲਾ ਅਤੇ ਸਾਹਿਤਕ ਯੋਗਦਾਨਉਸ ਨੇ ਬਹੁਤ ਸਾਰੇ ਗੀਤ ਅਤੇ ਕਵਿਤਾਵਾਂ ਲਿਖੀਆਂ ਜੋ ਸਿੰਧ ਅਤੇ ਬਲੋਚਿਸਤਾਨ ਵਿੱਚ ਰਾਸ਼ਟਰਵਾਦੀਆਂ ਵਿੱਚ ਪ੍ਰਸਿੱਧ ਹੋਈਆਂ। ਉਹ ਕਈ ਕਹਾਣੀਆਂ ਅਤੇ ਕਵਿਤਾਵਾਂ ਦੀ ਲੇਖਕ ਸੀ ਅਤੇ ਉਸ ਦੀ ਕਿਤਾਬ "ਤੁਨ੍ਹੰਜੀ ਗੋਲਾ ਤੁੰਹੀਝੁਨ ਗਾਲੀਅਨ" 1992 ਵਿੱਚ ਪ੍ਰਕਾਸ਼ਤ ਹੋਈ ਸੀ। [7] ਮਸ਼ਹੂਰ ਗੀਤ
ਜ਼ਰੀਨਾ ਬਲੋਚ ਇੱਕ ਚੰਗੀ ਅਦਾਕਾਰਾ ਵੀ ਸੀ ਅਤੇ ਉਸ ਕੋਲ ਬਹੁਤ ਸਾਰੇ ਉਰਦੂ ਅਤੇ ਸਿੰਧੀ ਨਾਟਕ ਸਨ। ਉਸ ਦੇ ਮਸ਼ਹੂਰ ਉਰਦੂ ਨਾਟਕ ਦੀਵਾਰੇਂ, ਜੰਗਲ, ਕਰਵਾਨ ਅਤੇ ਆਨ ਹਨ।[8] ਇਹ ਵੀ ਦੇਖੋਹਵਾਲੇ
ਬਾਹਰੀ ਲਿੰਕ |
Portal di Ensiklopedia Dunia