ਜਿਬੂਤੀ
ਜਿਬੂਤੀ (Arabic: جيبوتي ਜੀਬੂਤੀ, ਫ਼ਰਾਂਸੀਸੀ: Djibouti, ਸੋਮਾਲੀ: Jabuuti, ਅਫ਼ਰ: Gabuuti), ਅਧਿਕਾਰਕ ਤੌਰ ਉੱਤੇ ਜਿਬੂਤੀ ਦਾ ਗਣਰਾਜ (Arabic: جمهورية جيبوتي ਅਰ-ਜਮਹੂਰੀਅਤ ਜਿਬੂਤੀ, ਫ਼ਰਾਂਸੀਸੀ: République de Djibouti, ਅਫ਼ਰ: Gabuutih Ummuuno, ਸੋਮਾਲੀ: Jamhuuriyadda Jabuuti}}) ਅਫ਼ਰੀਕਾ ਦੇ ਸਿੰਗ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਇਰੀਤਰੀਆ, ਪੱਛਮ ਅਤੇ ਦੱਖਣ ਵੱਲ ਇਥੋਪੀਆ ਅਤੇ ਦੱਖਣ-ਪੂਰਬ ਵੱਲ ਸੋਮਾਲੀਆ ਨਾਲ ਲੱਗਦੀਆਂ ਹਨ। ਬਾਕੀ ਦੀਆਂ ਹੱਦਾਂ ਪੂਰਬ ਵਿੱਚ ਲਾਲ ਸਾਗਰ ਅਤੇ ਐਡਨ ਦੀ ਖਾੜੀ ਨਾਲ ਹਨ। ਇਸਲਾਮ ਇਸ ਦੇਸ਼ ਦਾ ਸਭ ਤੋਂ ਪ੍ਰਚੱਲਤ ਧਰਮ ਹੈ ਜਿਸ ਨੂੰ 94% ਅਬਾਦੀ ਮੰਨਦੀ ਹੈ।[3] 19ਵੀਂ ਸਦੀ ਵਿੱਚ ਇਸਨੂੰ ਫ਼੍ਰਾਂਸੀਸੀ ਸੋਮਾਲੀਲੈਂਡ ਕਿਹਾ ਜਾਂਦਾ ਸੀ; 1967 ਵਿੱਚ ਫ਼ਰਾਂਸ ਨਾਲ ਨਵੀਆਂ ਸੰਧੀਆਂ ਤੋਂ ਬਾਅਦ ਇਸ ਦਾ ਨਾਂ ਅਫ਼ਰਸ ਅਤੇ ਇਸਾਸ ਰੱਖ ਦਿੱਤਾ ਗਿਆ। ਇਸ ਦੀ ਅਜ਼ਾਦੀ ਦੀ ਘੋਸ਼ਣਾ 1977 ਵਿੱਚ ਕੀਤੀ ਗਈ ਅਤੇ ਇਸ ਦੇ ਪ੍ਰਮੁੱਖ ਸ਼ਹਿਰ ਜਿਬੂਤੀ ਮਗਰੋਂ ਇਸ ਦਾ ਨਾਂ ਜਿਬੂਤੀ ਦਾ ਗਣਰਾਜ ਕਰ ਦਿੱਤਾ ਗਿਆ। ਇਹ 20 ਸਤੰਬਰ 1977 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ।[4][5] ਜਿਬੂਤੀ ਦੀ ਆਬਾਦੀ ਅਤੇ ਧਰਮਇੱਕ ਅੰਦਾਜ਼ੇ ਅਨੁਸਾਰ 2023 ਤੱਕ ਜਿਬੂਤੀ ਦੀ ਆਬਾਦੀ 11 ਲੱਖ ਹੈ। ਦੇਸ਼ ਦੀ ਆਬਾਦੀ ਮੁੱਖ ਤੌਰ 'ਤੇ ਦੋ ਨਸਲੀ ਸਮੂਹਾਂ ਦੀ ਬਣੀ ਹੋਈ ਹੈ, ਸਭ ਤੋਂ ਵੱਧ ਲੋਕ ਸੋਮਾਲੀ ਜਾਤੀ ਨਾਲ ਸਬੰਧਤ ਹਨ ਅਤੇ ਦੂਜੀ ਸਭ ਤੋਂ ਵੱਡੀ ਜਾਤੀ ਅਫਾਰ ਹੈ। ਜਿਬੂਤੀ ਵਿੱਚ ਸੋਮਾਲੀ ਜਾਤੀ ਦੀ ਆਬਾਦੀ 60% ਅਤੇ ਅਫਾਰ ਜਾਤੀ ਦੀ ਆਬਾਦੀ 35% ਹੈ। ਹੋਰ ਨਸਲੀ ਸਮੂਹਾਂ ਵਿੱਚ ਅਰਬ, ਇਥੋਪੀਅਨ ਅਤੇ ਯੂਰਪੀਅਨ ਸ਼ਾਮਲ ਹਨ। ਜਿਬੂਤੀ ਦੀ ਆਬਾਦੀ 2021 ਦੇ ਮੁਕਾਬਲੇ 0.01% ਘਟੀ ਹੈ। ਜਿਬੂਤੀ ਦੀ ਆਬਾਦੀ 1% ਦੀ ਦਰ ਨਾਲ ਵਧ ਰਹੀ ਹੈ। 1990 ਵਿੱਚ, ਜਿਬੂਤੀ ਦੀ ਆਬਾਦੀ ਵਿੱਚ 10% ਦਾ ਵਾਧਾ ਹੋਇਆ। ਜੇਕਰ ਅਸੀਂ ਆਬਾਦੀ ਦੀ ਘਣਤਾ ਦੀ ਗੱਲ ਕਰੀਏ, ਤਾਂ ਜਿਬੂਤੀ ਦੇ 1 ਕਿਲੋਮੀਟਰ ਵਰਗ ਖੇਤਰ ਵਿੱਚ ਲਗਭਗ 49 ਲੋਕ ਰਹਿੰਦੇ ਹਨ। ਜਿਬੂਟੀ ਦੀ 72% ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ ਅਤੇ ਜਿਬੂਟੀ ਦੀ ਔਸਤ ਉਮਰ ਲਗਭਗ 24 ਸਾਲ ਹੈ। ਹਵਾਲੇ
|
Portal di Ensiklopedia Dunia