ਜੁਗਲਬੰਦੀਜੁਗਲਬੰਦੀ (ਕੰਨੜ ਭਾਸ਼ਾ: ಜುಗಲ್ಬಂದಿ, ਦੇਵਨਾਗਰੀ ਲਿਪੀ: जुगलबंदी, ਉਰਦੂ ਭਾਸ਼ਾ: جگلندئ) (ਬੰਗਾਲੀ: যুগলবন্ধী) ਭਾਰਤੀ ਸ਼ਾਸਤਰੀ ਸੰਗੀਤ ਖ਼ਾਸਕਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੇਸ਼ਕਾਰੀ ਹੁੰਦੀ ਹੈ ਜੋ ਕਿ ਦੋ ਸੋਲੋ ਸੰਗੀਤਕਾਰਾਂ ਦਾ ਇੱਕ ਦੋਗਾਣਾ ਹੁੰਦਾ ਹੈ।[1][2] ਸ਼ਬਦ ਜੁਗਲਬੰਦੀ ਦਾ ਸ਼ਾਬਦਿਕ ਮਤਲਬ "ਲਿਪਟੇ ਜੌੜੇ " ਹੁੰਦਾ ਹੈ।ਦੋਗਾਣਾ ਵੋਕਲ ਜਾਂ ਸਾਜ਼ਮੂਲਕ ਹੋ ਸਕਦਾ ਹੈ। ਅਕਸਰ, ਸੰਗੀਤਕਾਰ ਵੱਖ-ਵੱਖ ਸਾਜ਼ ਵਜਾਉਂਦੇ ਹਨ, ਉਦਾਹਰਨ ਲਈ ਸਿਤਾਰਵਾਦਕ ਰਵੀ ਸ਼ੰਕਰ ਅਤੇ ਸਰੋਦ ਵਾਦਕ ਅਲੀ ਅਕਬਰ ਖਾਨ ਦੇ ਵਿਚਕਾਰ ਮਸ਼ਹੂਰ ਦੋ ਗਾਣੇ, ਜੋ 1940ਵਿਆਂ ਤੋਂ ਵਜਾਉਂਦੇ ਆ ਰਹੇ ਹਨ। ਬਹੁਤ ਘੱਟ ਹੀ, ਸੰਗੀਤਕਾਰ (ਵੋਕਲ ਗਾਇਕ ਜਾਂ ਸਾਜ਼ਵਾਦਕ) ਵੱਖ-ਵੱਖ ਪਰੰਪਰਾਵਾਂ (ਭਾਵ ਕਾਰਨਾਟਿਕ ਅਤੇ ਹਿੰਦੁਸਤਾਨੀ) ਤੋਂ ਹੋ ਸਕਦੇ ਹਨ। ਜੁਗਲਬੰਦੀ ਨੂੰ ਪ੍ਰਭਾਸ਼ਿਤ ਕਰਨ ਵਾਲੀ ਚੀਜ਼ ਇਹ ਹੈ ਕਿ ਸੋਲੋ ਸੰਗੀਤਕਾਰ ਇੱਕ ਬਰਾਬਰ ਪੱਧਰ ਤੇ ਹੋਣ। ਹਾਲਾਂ ਕਿ ਕੋਈ ਵੀ ਭਾਰਤੀ ਸੰਗੀਤ ਪ੍ਰਦਰਸ਼ਨ ਦੋ ਸੰਗੀਤਕਾਰ ਪੇਸ਼ ਕਰ ਸਕਦਾ ਹੈ, ਪਰ ਇੱਕ ਪ੍ਰਦਰਸ਼ਨ ਨੂੰ ਸਿਰਫ ਤਦ ਹੀ ਜੁਗਲਬੰਦੀ ਮੰਨਿਆ ਜਾ ਸਕਦਾ ਹੈ ਜੇਕਰ ਨਾ ਹੀ ਕੋਈ ਸਾਫ਼-ਸਾਫ਼ ਸੋਲੋ ਸੰਗੀਤਕਾਰ ਅਤੇ ਨਾ ਹੀ ਸਾਫ਼-ਸਾਫ਼ ਸਾਜ਼-ਸੰਗੀ ਜੁਗਲਬੰਦੀ ਵਿੱਚ, ਦੋਨੋਂ ਸੰਗੀਤਕਾਰ ਮੋਹਰੀ ਕਲਾਕਾਰ ਦੇ ਤੌਰ ਤੇ ਕੰਮ ਕਰਦੇ ਹਨ ਅਤੇ ਦੋਨਾਂ ਵਿਚਕਾਰ ਇੱਕ ਖਿਲੰਦੜਾ ਮੁਕਾਬਲਾ ਹੁੰਦਾ ਹੈ। ਹਵਾਲੇ
|
Portal di Ensiklopedia Dunia