ਝੂਲਨ ਗੋਸਵਾਮੀ
ਝੂਲਨ ਗੋਸਵਾਮੀ (ਬੰਗਾਲੀ: ঝুলন গোস্বামী, ਜਨਮ 25 ਨਵੰਬਰ 1983) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ, ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਝੂਲਨ ਗੋਸਵਾਮੀ ਭਾਰਤੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਉਸ ਤੋਂ ਬਾਅਦ ਮਿਤਾਲੀ ਰਾਜ ਨੂੰ ਭਾਰਤੀ ਟੀਮ ਦੀ ਕਮਾਨ ਦੇ ਦਿੱਤੀ ਗਈ ਸੀ। ਝੂਲਨ ਗੋਸਵਾਮੀ ਆਈਸੀਸੀ ਦੀ ਓਡੀਆਈ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ ਇੱਕ 'ਤੇ ਵੀ ਰਹਿ ਚੁੱਕੀ ਹੈ (ਜਨਵਰੀ 2016)। ਝੂਲਨ ਗੋਸਵਾਮੀ ਮਹਿਲਾ ਓਡੀਆਈ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਕ੍ਰਿਕਟ ਖਿਡਾਰਨ ਹੈ। ਇਸ ਤੋਂ ਇਲਾਵਾ ਉਹ ਵਿਸ਼ਵ ਕ੍ਰਿਕਟ ਵਿੱਚ ਕੈਥਰੇਨ ਫਿਟਜ਼ਪੈਟ੍ਰਿਕ ਤੋਂ ਬਾਅਦ ਖੇਡ ਜਾਰੀ ਰੱਖਣ ਵਾਲੀ ਤੇਜ਼ ਗੇਂਦਬਾਜ਼ ਹੈ।[1] ਗੋਸਵਾਮੀ ਦੇ ਨਾਮ ਓਡੀਆਈ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਹਨ।[2] ਸ਼ੁਰੂਆਤੀ ਜ਼ਿੰਦਗੀਝੂਲਨ ਗੋਸਵਾਮੀ (ਬਾਬੁਲ/ਗੋਜ਼ੀ-ਛੋਟੇ ਨਾਮ) ਦਾ ਜਨਮ ਪੱਛਮੀ ਬੰਗਾਲ ਦੇ ਨਾਡੀਆ ਜ਼ਿਲ੍ਹਾ ਦੇ ਚਕਦਾਹਾ ਨਗਰ ਵਿੱਚ 25 ਨਵੰਬਰ, 1982 ਨੂੰ ਇੱਕ ਮੱਧਵਰਤੀ ਪਰਿਵਾਰ ਵਿੱਚ ਹੋਇਆ ਸੀ।[3] ਉਹ 15 ਸਾਲ ਦੀ ਉਮਰ ਵਿੱਚ ਕ੍ਰਿਕਟ ਵੇਖਣ ਲੱਗ ਗਈ ਸੀ।[4] ਕ੍ਰਿਕਟ ਤੋਂ ਪਹਿਲਾਂ ਉਸਦੀ ਰੂਚੀ ਫੁੱਟਬਾਲ ਵੱਲ ਸੀ।[5] ਕ੍ਰਿਕਟ ਨਾਲ ਉਸਦਾ ਕਿੱਸਾ 1992 ਵਿੱਚ ਸ਼ੁਰੂ ਹੋਇਆ, ਜਦੋਂ ਉਹ ਟੈਲੀਵਿਜ਼ਨ 'ਤੇ 1992 ਦਾ ਕ੍ਰਿਕਟ ਵਿਸ਼ਵ ਕੱਪ ਵੇਖ ਰਹੀ ਸੀ। ਉਸ ਸਮੇਂ ਉਹ ਆਸਟਰੇਲੀਆ ਬਨਾਮ ਨਿਊਜ਼ੀਲੈਂਡ ਦਾ ਫ਼ਾਈਨਲ ਮੁਕਾਬਲਾ ਵੇਖ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਉਸਨੂੰ ਬੈਲਿੰਡਾ ਕਲਾਰਕ ਦੁਆਰਾ ਜਿੱਤ ਦਾ ਜਸ਼ਨ ਮਨਾਉਣਾ ਬਹੁਤ ਪਸੰਦ ਆਇਆ। ਪਰ ਬਾਕੀ ਭਾਰਤੀ ਮਾਤਾ-ਪਿਤਾ ਵਾਂਗ ਉਸਦੇ ਮਾਤਾ-ਪਿਤਾ ਵੀ ਉਸਨੂੰ ਕ੍ਰਿਕਟ ਨਾਲੋਂ ਪਡ਼੍ਹਾਈ ਤੇ ਧਿਆਨ ਦੇਣ ਲਈ ਕਿਹਾ ਕਰਦੇ ਸਨ। ਪਰ ਝੂਲਨ ਰੁਕੀ ਨਹੀਂ। ਜਦੋਂ ਉਸਨੂੰ ਸਮਝ ਆ ਗਿਆ ਕਿ ਉਹ ਕ੍ਰਿਕਟ ਲਈ ਉਸਦਾ ਪਿਆਰ ਬੇਹੱਦ ਹੈ, ਤਾਂ ਉਸਨੇ ਕ੍ਰਿਕਟ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਸਦੇ ਆਪਣੇ ਨਗਰ ਵਿੱਚ ਕ੍ਰਿਕਟ ਲਈ ਕੋਈ ਪ੍ਰਬੰਧ ਨਹੀਂ ਸੀ, ਸੋ ਉਹ ਕੋਲਕਾਤਾ ਜਾਇਆ ਕਰਦੀ ਸੀ। ਕ੍ਰਿਕਟ ਅਤੇ ਪਡ਼੍ਹਾਈ ਨੇ ਉਸ ਨੂੰ ਹਮੇਸ਼ਾ ਰੁਝਾਨ ਵਿੱਚ ਰੱਖਿਆ, ਪਰ ਉਹ ਲਗਾਤਾਰ ਮਿਹਨਤ ਕਰਦੀ ਰਹੀ। ਉਹ ਫ਼ਿਲਮਾਂ ਵੇਖਣ ਦੀ ਵੀ ਸ਼ੌਕੀਨ ਹੈ ਅਤੇ ਕ੍ਰਿਕਟ ਖਿਡਾਰਨ ਹੋਣ ਤੋਂ ਇਲਾਵਾ ਉਹ ਕਿਤਾਬਾਂ ਪਡ਼੍ਹਨ ਦਾ ਵੀ ਪੂਰਾ ਸ਼ੌਂਕ ਰੱਖਦੀ ਹੈ। ਇਨਾਮ ਅਤੇ ਸਨਮਾਨ![]()
ਹਵਾਲੇ
ਬਾਹਰੀ ਕਡ਼ੀਆਂ |
Portal di Ensiklopedia Dunia