ਟਵਾਈਲਾਈਟ (ਫ਼ਿਲਮ)
ਟਵਾਈਲਾਈਟ 2008 ਵਿੱਚ ਆਈ ਇੱਕ ਅਮਰੀਕੀ ਫ਼ਿਲਮ ਹੈ ਜੋ ਸਟੇਫਨੀ ਮੇਅਰ ਦੇ ਇਸੇ ਨਾਂ ਦੇ ਨਾਵਲ ਉੱਪਰ ਆਧਾਰਿਤ ਹੈ। ਇਹ ਟਵਾਈਲਾਈਟ ਲੜੀ ਦੀ ਪਹਿਲੀ ਫ਼ਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ। ਕਹਾਣੀਸਤਾਰਾਂ ਸਾਲਾ ਬੇਲਾ ਆਪਣੇ ਪਿਤਾ ਚਾਰਲੀ ਨਾਲ ਫੋਨਿਕਸ ਦੇ ਗਰਮ ਇਲਾਕੇ ਨੂੰ ਛੱਡ ਵਾਸ਼ਿੰਗਟਨ ਆ ਜਾਂਦੀ ਹੈ ਕਿਓਂਕਿ ਉਸ ਦੀ ਮਾਂ ਉਸ ਦੇ ਪਿਤਾ ਅਤੇ ਉਸਨੂੰ ਛੱਡ ਇੱਕ ਵੇਸਬਾਲ ਖਿਡਾਰੀ ਕੋਲ ਚਲੀ ਗਈ ਹੈ। ਉਹ ਆਪਣੇ ਅਤੀਤ ਨੂੰ ਭੁਲਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ। ਇੱਕ ਬੇਹਦ ਸ਼ਰਮੀਲੀ ਕੁੜੀ ਹੋਣ ਕਾਰਨ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਕਿ ਨਵੇਂ ਕਾਲਜ ਵਿੱਚ ਬਹੁਤ ਸਾਰੇ ਮੁੰਡੇ ਉਸ ਦਾ ਧਿਆਨ ਖਿਚਣ ਲਈ ਸਾਰਾ ਦਿਨ ਪੁੱਠੀਆਂ-ਸਿਧੀਆਂ ਹਰਕਤਾਂ ਕਰਦੇ ਰਹਿੰਦੇ ਹਨ। ਉਹ ਐਡਵਰਡ ਦੇ ਨਾਲ ਬੈਠ ਜਾਂਦੀ ਹੈ ਜੋ ਉਸਨੂੰ ਲੱਗਦਾ ਹੈ ਕਿ ਉਸ ਉਸਨੂੰ ਬਿਲਕੁਲ ਨਹੀਂ ਪਸੰਦ ਕਰਦਾ ਪਰ ਬੇਲਾ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਐਡਵਰਡ ਦਿਖਣ ਵਿੱਚ ਬਹੁਤ ਅਜੀਬ ਹੈ ਤੇ ਬੇਲਾ ਦੇ ਮਨ ਵਿੱਚ ਉਸ ਬਾਰੇ ਜਾਣਨ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ। ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਜਦ ਇੱਕ ਐਕਸੀਡੈਂਟ ਦੌਰਾਨ ਐਡਵਰਡ ਬੇਲਾ ਨੂੰ ਬਚਾਉਣ ਲਈ ਇੱਕ ਹਥ ਨਾਲ ਕਰ ਰੋਕ ਦਿੰਦਾ ਹੈ। ਉਹ ਐਡਵਰਡ ਤੋਂ ਵਾਰ ਵਾਰ ਕਈ ਸੁਆਲ ਕਰਦੀ ਹੈ ਪਰ ਐਡਵਰਡ ਉਸਨੂੰ ਨੂੰ ਉਸਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ। ਇੱਕ ਪਰਿਵਾਰਕ ਮਿੱਤਰ ਜੈਕੋਬ ਤੋਂ ਉਹ ਜਾਣ ਲੈਂਦੀ ਹੈ ਕਿ ਐਡਵਰਡ ਇੱਕ ਪਿਸ਼ਾਚ ਹੈ ਅਤੇ ਪਿਸ਼ਾਚ ਉਹ ਮ੍ਰਿਤ-ਮਨੁੱਖ ਹੁੰਦੇ ਹਨ ਜੋ ਜਿਓੰਦੇ ਮਨੁੱਖਾਂ ਦਾ ਖੂਨ ਪੀ ਕੀ ਜਿੰਦਾ ਰਹਿੰਦੇ ਹਨ। ਫ਼ਿਲਮ ਦੇ ਅੰਤ ਵਿੱਚ ਬੇਲਾ ਐਡਵਰਡ ਨੂੰ ਕਹਿੰਦੀ ਹੈ ਕਿ ਉਹ ਵੀ ਉਸਨੂੰ ਆਪਣੇ ਵਾਂਗ ਪਿਸ਼ਾਚ ਬਣਾ ਦਵੇ ਪਰ ਐਡਵਰਡ ਅਜਿਹਾ ਕਰਨ ਤੋਂ ਮਨਾ ਕਰ ਦਿੰਦਾ ਹੈ। ਟਵਾਈਲਾਈਟ ਫ਼ਿਲਮ ਲੜੀ
ਹਵਾਲੇ
|
Portal di Ensiklopedia Dunia