ਡੋਰਿਸ ਲੈਸਿੰਗ
ਡੋਰਿਸ ਮੇ ਲੈਸਿੰਗ (ਅੰਗਰੇਜ਼ੀ: Doris May Lessing; 22 ਅਕਤੂਬਰ 1919 – 17 ਨਵੰਬਰ 2013)[1]) ਇੱਕ ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਸੀ। ਉਸ ਨੂੰ 2007 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਉਸ ਦੇ ਪੰਜ ਦਸ਼ਕ ਲੰਬੇ ਰਚਨਾਕਾਲ ਲਈ ਦਿੱਤਾ ਗਿਆ। ਨਾਰੀ, ਰਾਜਨੀਤੀ ਅਤੇ ਅਫਰੀਕਾ ਵਿੱਚ ਬਿਤਾਇਆ ਜੋਬਨਕਾਲ ਉਸ ਦੀ ਲੇਖਣੀ ਦੇ ਪ੍ਰਮੁੱਖ ਵਿਸ਼ੇ ਰਹੇ। 1901 ਤੋਂ ਅਰੰਭ ਇਸ ਇਨਾਮ ਨੂੰ ਪ੍ਰਾਪਤ ਕਰਨ ਵਾਲੀ ਲੇਸਿੰਗ 11ਵੀਂ ਨਾਰੀ ਰਚਨਾਕਾਰ ਸੀ।[2][3][4] ਉਸ ਦੀਆਂ ਪ੍ਰਸਿੱਧ ਕਿਤਾਬਾਂ ਵਿੱਚ 'ਦੀ ਗੋਲਡਨ ਨੋਟ ਬੁੱਕ', 'ਮੀਮੋਇਰਜ਼ ਆਫ਼ ਏ ਸਰਵਾਈਵਰ' ਅਤੇ 'ਦੀ ਸਿਮਰ ਬੀਫ਼ੋਰ ਦੀ ਡਾਰਕ' ਸ਼ਾਮਿਲ ਹਨ। ਨ ਦੀ ਕਮਿਊਨਿਸਟ ਪਾਰਟੀ ਦੀ ਮੈਂਬਰ ਰਹਿ ਚੁੱਕੀ ਡੋਰਿਸ ਨੇ ਹੰਗਰੀ ਉੱਤੇ ਰੂਸੀ ਹਮਲੇ ਕਾਰਨ ਪਾਰਟੀ ਹੀ ਛੱਡ ਦਿੱਤੀ ਸੀ। ਆਪਣੇ ਆਰੰਭਿਕ ਦਿਨਾਂ ਵਿੱਚ ਉਸ ਨੇ ਡਿਕਨਸ,ਵਾਲਟਰ ਸਕਾਟ, ਸਟੀਵਨਸਨ, ਰੁਦਾਰਡ ਕਿਪਲਿੰਗ, ਡੀ ਐਚ ਲਾਰੰਸ, ਸਟੇਨਥਾਲ,ਲਿਓ ਟਾਲਸਟਾਏ, ਦੋਸਤੋਵਸਕੀ ਆਦਿ ਨੂੰ ਜੀ ਭਰ ਪੜ੍ਹਿਆ। ਆਪਣੀ ਲੇਖਕੀ ਸ਼ਖਸੀਅਤ ਵਿੱਚ ਮਾਂ ਦੀ ਸੁਣਾਈਆਂ ਪਰੀ ਕਥਾਵਾਂ ਦੀ ਵੱਡੀ ਭੂਮਿਕਾ ਨੂੰ ਡੋਰਿਸ ਨੇ ਰੇਖਾਂਕਿਤ ਕੀਤਾ। ਪਹਿਲੇ ਵਿਸ਼ਵ ਯੁੱਧ ਵਿੱਚ ਅਪੰਗ ਹੋ ਚੁੱਕੇ ਪਿਤਾ ਦੀਆਂ ਸਿਮਰਤੀਆਂ ਉਸ ਦੇ ਅੰਤਰਮਨ ਵਿੱਚ ਹਮੇਸ਼ਾ ਤਾਜ਼ਾ ਰਹੀਆਂ। ਜੀਵਨਡੋਰਿਸ ਲੇਸਿੰਗ ਦੇ ਮਾਤਾ ਪਿਤਾ ਦੋਨੋਂ ਬ੍ਰਿਟਸ਼ ਸਨ। ਪਿਤਾ ਪਰਸ਼ੀਆ (ਹੁਣ ਇਰਾਨ) ਦੇ ਇੰਪੀਰਿਅਲ ਬੈਂਕ ਵਿੱਚ ਕਲਰਕ ਅਤੇ ਮਾਂ ਇੱਕ ਨਰਸ ਸੀ। ਉਥੇ ਕੇਰਮਾਨਸ਼ਾਹ, ਪਰਸ਼ੀਆ ਵਿੱਚ 22 ਅਕਤੂਬਰ 1919 ਨੂੰ ਡੋਰਿਸ ਦਾ ਜਨਮ ਹੋਇਆ ਸੀ।[5][6] 1925 ਵਿੱਚ ਪਰਵਾਰ ਬਰਤਾਨਵੀ ਬਸਤੀ ਰੋਡੇਸ਼ੀਆ (ਅੱਜ) ਜਿੰਬਾਬਵੇ ਵਿੱਚ ਮੁੰਤਕਿਲ ਹੋ ਗਿਆ। ਪਿਤਾ ਨੇ ਇੱਕ ਹਜ਼ਾਰ ਏਕੜ ਬੁਸ਼ ਫਾਰਮ ਖਰੀਦ ਲਿਆ ਅਤੇ ਮਾਤਾ ਚਾਹੁੰਦੀ ਸੀ ਕਿ ਇਸ ਰੁੱਖੇ ਮਾਹੌਲ ਵਿੱਚ ਸ਼ਾਨੋ ਸ਼ੌਕਤ ਨਾਲ ਜੀਵਨ ਬਤੀਤ ਕਰੇ। ਪਰ ਇਸ ਲਈ ਦੌਲਤਮੰਦ ਹੋਣਾ ਜਰੂਰੀ ਸੀ। ਜਿਹਨਾਂ ਸੁਪਨਿਆਂ ਨੂੰ ਲੈ ਕੇ ਉਹ ਇੱਥੇ ਆਏ ਸਨ ਉਹ ਜਲਦ ਚਕਨਾਚੂਰ ਹੋ ਗਏ। ਫਾਰਮ ਤੋਂ ਆਮਦਨ ਨਾ ਹੋਈ।[7] ਲੈਸਿੰਗ ਦੇ ਅਨੁਸਾਰ ਉਨ੍ਹਾਂ ਦਾ ਬਚਪਨ ਸੁਖ ਅਤੇ ਦੁੱਖਦੀ ਛਾਇਆ ਸੀ, ਜਿਸ ਵਿੱਚ ਸੁਖ ਘੱਟ ਅਤੇ ਪੀੜਾਂ ਦਾ ਅੰਸ਼ ਹੀ ਜਿਆਦਾ ਰਿਹਾ। ਉਸ ਦੀ ਪੜ੍ਹਾਈ ਸੈਲਿਸਬਰੀ (ਹੁਣ ਹਰਾਰੇ) ਦੇ ਇੱਕ ਰੋਮਨ ਕੈਥੋਲਿਕ (ਸਿਰਫ ਕੁੜੀਆਂ ਲਈ) ਸਕੂਲ ਵਿੱਚ ਹੋਈ।[8] 14 ਸਾਲ ਦੀ ਉਮਰ ਵਿੱਚ ਲੈਸਿੰਗ ਦੀ ਵਿਧਿਵਤ ਸਿੱਖਿਆ ਦਾ ਅੰਤ ਹੋ ਗਿਆ। ਪਰ ਉਹ ਸਿੱਖਿਆ ਤੋਂ ਉੱਚਾਟ ਨਹੀਂ ਹੋਈ ਸਗੋਂ ਸਵੈ-ਸਿੱਖਿਆ ਦੀ ਦਿਸ਼ਾ ਵਿੱਚ ਵੱਧਦੀ ਰਹੀ। 15 ਸਾਲ ਦੀ ਹੋਈ ਤਾਂ ਉਸਨੇ ਘਰ ਛੱਡ ਦਿੱਤਾ ਅਤੇ ਇੱਕ ਪਰਵਾਰ ਦੇ ਬੱਚਿਆਂ ਦੀ ਸੰਭਾਲ ਲਈ ਆਇਆ ਵਜੋਂ ਨੌਕਰੀ ਕਰ ਲਈ। ਉਹਦੀ ਮਾਲਕਣ ਕੋਲੋਂ ਮਿਲਦੀਆਂ ਰਾਜਨੀਤੀ ਅਤੇ ਸਮਾਜ ਸਾਸ਼ਤਰ ਬਾਰੇ ਪੁਸਤਕਾਂ ਪੜ੍ਹਨ ਵੱਲ ਪੈ ਗਈ।[9] ਹੁਣੇ ਪਿਛਲੇ ਦਿਨੀਂ ਦਿੱਤੀ ਗਏ ਇੱਕ ਇੰਟਰਵਿਊ ਦੌਰਾਨ ਉਸ ਦੇ ਕਹਿਣ ਅਨੁਸਾਰ - "ਦੁਖੀ ਬਚਪਨ ਫਿਕਸ਼ਨ ਦਾ ਜਨਕ ਹੁੰਦਾ ਹੈ, ਮੇਰੇ ਵਿਚਾਰ ਵਿੱਚ ਇਹ ਗੱਲ ਸੋਲ੍ਹਾਂ ਆਨੇ ਠੀਕ ਹੈ। 19 ਸਾਲ ਦੀ ਉਮਰ ਵਿੱਚ 1937 ਵਿੱਚ ਉਹ ਸੈਲਿਸਬਰੀ ਆ ਗਈ ਅਤੇ ਟੈਲੀਫੋਨ ਆਪਰੇਟਰ ਲੱਗ ਗਈ। ਇੱਥੇ 1939 ਵਿੱਚ ਫਰੈਂਕ ਵਿਜਡਮ ਨਾਲ ਉਸ ਦਾ ਪਹਿਲਾ ਵਿਆਹ ਹੋਇਆ, ਜਿਸ ਤੋਂ ਉਨ੍ਹਾਂ ਨੂੰ ਦੋ ਬੱਚੇ ਹੋਏ। ਪਰ ਇਹ ਸੰਬੰਧ ਚਾਰ ਸਾਲ ਹੀ ਰਿਹਾ ਅਤੇ 1943 ਵਿੱਚ ਤਲਾਕ ਹੋ ਗਿਆ।[9] ਅਨੁਕ੍ਰਮ ਹਵਾਲੇ
|
Portal di Ensiklopedia Dunia