ਤਬਲੀਗੀ ਜਮਾਤ
ਤਬਲੀਗੀ ਜਮਾਤ (ਸ਼ਾਬਦਿਕ ਭਾਵ ਅਰਥ - ਧਰਮ-ਸੁਧਾਰਕ ਸੁਸਾਇਟੀ), ਇੱਕ ਇਸਲਾਮੀ ਮਿਸ਼ਨਰੀ ਲਹਿਰ ਹੈ ਜੋ ਮੁਸਲਮਾਨਾਂ ਨੂੰ ਆਪਣੇ ਮੂਲ ਧਰਮ ਦਾ ਅਭਿਆਸ ਕਰਨ ਲਈ ਵਾਪਸ ਮੁੜਨ ਦੀ ਤਾਕੀਦ ਕਰਦੀ ਹੈ ਜਿਵੇਂ ਕਿ ਇਹ ਇਸਲਾਮਿਕ ਨਬੀ ਮੁਹੰਮਦ ਸਾਹਿਬ,[3][4] ਦੇ ਜੀਵਨ ਕਾਲ ਦੌਰਾਨ ਸੀ। ਇਸ ਦਾ ਜੋਰ ਰਸਮ, ਪਹਿਰਾਵੇ ਦੇ ਮਾਮਲਿਆਂ ਵਿੱਚ ਅਤੇ ਨਿੱਜੀ ਵਿਵਹਾਰ ਤੇ ਹੈ।[5][6] ਦੁਨੀਆ ਭਰ ਵਿੱਚ ਸੰਗਠਨ ਦੇ ਪੈਰੋਕਾਰਾਂ ਦੀ ਸੰਖਿਆ 1 ਕਰੋੜ 20 ਲੱਖ ਤੋਂ 8 ਕਰੋੜ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ ਜਿਨ੍ਹਾਂ ਦੀ ਬਹੁਗਿਣਤੀ ਦੱਖਣੀ ਏਸ਼ੀਆ[7] ਵਿੱਚ ਵਸਦੀ ਹੈ,[8] ਅਤੇ ਦੁਨੀਆ ਭਰ ਵਿੱਚ 180[9] ਤੋਂ 200 ਦੇਸ਼ਾਂ ਵਿੱਚ ਇਹਨਾਂ ਦੀ ਮੌਜੂਦਗੀੱ ਹੈ। ਇਸ ਨੂੰ 20 ਵੀਂ ਸਦੀ ਦੇ ਇਸਲਾਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਧਾਰਮਿਕ ਅੰਦੋਲਨਾਂ ਵਿਚੋਂ ਇੱਕ ਮੰਨਿਆ ਗਿਆ ਹੈ। ਭਾਰਤ ਦੇ ਮੇਵਾਤ ਖੇਤਰ ਵਿੱਚ ਮੁਹੰਮਦ ਇਲਿਆਸ ਅਲ-ਕੰਧਲਵੀ ਦੁਆਰਾ 1927 ਵਿੱਚ ਸਥਾਪਿਤ ਕੀਤੀ ਗਈ। ਇਹ ਦੇਵਬੰਦ ਲਹਿਰ ਦੀ ਇੱਕ ਸ਼ਾਖਾ ਦੇ ਤੌਰ ਨੈਤਿਕ ਕਦਰਾਂ-ਕੀਮਤਾਂ ਦੇ ਵਿਗੜਣ ਅਤੇ ਇਸਲਾਮ ਦੇ ਪੱਖਾਂ ਦੀ ਅਣਦੇਖੀ ਦੇ ਜਵਾਬ ਵਜੋਂ ਸ਼ੁਰੂ ਹੋਈ।ਇਸ ਅੰਦੋਲਨ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਇਸਲਾਮ ਦੇ ਅਧਿਆਤਮਕ ਪੱਖ ਦਾ ਸੁਧਾਰ ਕਰਨਾ ਹੈ।[6][10] ਤਬਲੀਗ ਜਮਾਤ ਦੀਆਂ ਸਿੱਖਿਆਵਾਂ ਨੂੰ "ਛੇ ਸਿਧਾਂਤਾਂ" ਕਲੀਮਾ (ਵਿਸ਼ਵਾਸ ਦੀ ਘੋਸ਼ਣਾ), ਸਾਲਾਹ (ਪ੍ਰਾਰਥਨਾ), ਇਲਮ-ਓ-ਜ਼ਿਕਰ (ਗਿਆਨ), ਇਕਰਾਮ-ਏ-ਮੁਸਲਿਮ (ਮੁਸਲਮਾਨ ਦਾ ਸਨਮਾਨ), ਇਖਲਾਸ-ਏ-ਨਿਆਯਤ (ਇਰਾਦੇ ਦੀ ਇਮਾਨਦਾਰੀ), ਦਾਵਤ-ਓ-ਤਬਲੀਗ (ਸ਼ੁੱਧੀ ਕਰਨਾ) ਵਿੱਚ ਦਰਸਾਇਆ ਗਿਆ ਹੈ।[11] ਤਬਲੀਗੀ ਜਮਾਤ ਕਿਸੇ ਵੀ ਰਾਜਨੀਤਕ ਜਾਂ ਹੋਰ ਫਿਰਕੇ ਨਾਲ ਆਪਣੀ ਰਾਜਨੀਤਕ ਜਾਂ ਧਰਮ ਸ਼ਾਸਤਰ ਦੀ ਸੰਬੰਧਤਾ ਨਹੀਂ ਰਖਦੀ। ਇਸ ਦੀ ਬਜਾਏ ਇਹ ਕੁਰਾਨ ਅਤੇ ਹਦੀਥ ਤੇ ਧਿਆਨ ਕੇਂਦਰਤ ਕਰਦੀ ਹੈ। ਇਤਿਹਾਸਤਬਲੀਗੀ ਜਮਾਤ ਦਾ ਉਭਾਰ, ਮੂਲ ਦੇਬਬੰਦੀ ਲਹਿਰ ਦੇ ਵਿਅਕਤੀਗਤ ਸੁਧਾਰ ਪੱਖਾਂ ਦੀ ਤੀਬਰੀਕਰਨ ਨੂੰ ਪੇਸ਼ ਕਰਦਾ ਹੈ। ਇਹ ਮਰਾਠਾ ਸਾਮਰਾਜ ਦੇ ਅੱਗੇ ਮੁਸਲਿਮ ਰਾਜਨੀਤਿਕ ਸ਼ਾਸਨ ਦੇ ਢਹਿ ਜਾਣ ਅਤੇ ਬਾਅਦ ਵਿੱਚ ਬ੍ਰਿਟਿਸ਼ ਰਾਜ ਦੇ ਤਹਿਤ ਇੱਕਜੁਟ ਹੋਣ ਦੇ ਸਿੱਟੇ ਵਜੋਂ ਭਾਰਤ ਵਿੱਚ ਇਸਲਾਮੀ ਪੁਨਰ-ਸੁਰਜੀਤੀ ਦੇ ਵਿਆਪਕ ਰੁਝਾਨ ਦਾ ਨਿਰੰਤਰਤਾ ਵੀ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਧਰਮ ਪਰਿਵਰਤਿਤ ਕਰਕੇ ਇਸਲਾਮ ਅਤੇ ਈਸਾਈ ਧਰਮ ਅਪਣਾਉਣ ਵਾਲੇ ਹਿੰਦੂਆਂ ਨੂੰ ਮੁੜ ਸੁਰਜੀਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਹਿੰਦੂ ਧਾਰਮਿਕ ਪੁਨਰ-ਜਾਗਰਨਵਾਦੀ ਲਹਿਰਾਂ ਜਿਵੇਂ ਸ਼ੁੱਧੀ (ਸੁਧਾਈ) ਅਤੇ ਸੰਗਠਨ (ਇਕਸੁਰਤਾ) ਦੇ ਉੱਭਰਨ ਨਾਲ ਤਬਲੀਗੀ ਜਮਾਤ ਦਾ ਉਭਾਰ ਵੀ ਨੇੜਿਓਂ ਮਿਲਦਾ ਸੀ।[12] ਬੁਨਿਆਦਤਬਲੀਗੀ ਜਮਾਤ ਦਾ ਬਾਨੀ ਮੁਹੰਮਦ ਇਲਿਆਸ ਕੁਰਾਨ ਵਿੱਚ ਦੱਸੇ ਅਨੁਸਾਰ ਚੰਗਿਆਈ ਦੀ ਤਾਕੀਦ ਕਰਨ ਅਤੇ ਬੁਰਾਈ ਨੂੰ ਵਰਜਣਾ ਲਈ ਇੱਕ ਤਹਿਰੀਕ ਖੜ੍ਹੀ ਕਰਨਾ ਚਾਹੁੰਦਾ ਸੀ ਜਿਵੇਂ ਕਿ ਉਸ ਦੇ ਉਸਤਾਦ[13] ਰਸ਼ੀਦ ਅਹਿਮਦ ਗੰਗੋਹੀ ਨੇ ਕਰਨ ਦਾ ਸੁਪਨਾ ਵੇਖਿਆ ਸੀ।[14] ਇਸ ਦੀ ਪ੍ਰੇਰਨਾ ਉਸ ਨੂੰ 1926 ਵਿੱਚ ਮੱਕਾ ਦੀ ਆਪਣੀ ਦੂਸਰੀ ਯਾਤਰਾ ਦੌਰਾਨ ਹੋਈ।[15] ਉਸਨੇ ਸ਼ੁਰੂ ਵਿੱਚ ਮੇਵਾਤੀ ਮੁਸਲਮਾਨਾਂ ਨੂੰ ਇਸਲਾਮੀ ਵਿਸ਼ਵਾਸਾਂ ਅਤੇ ਅਭਿਆਸਾਂ ਬਾਰੇ ਜਾਗਰੂਕ ਕਰਨ ਲਈਸਜਿਦ ਅਧਾਰਤ ਧਾਰਮਿਕ ਸਕੂਲਾਂ ਦਾ ਇੱਕ ਨੈੱਟਵਰਕ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਦੇਰ ਬਾਅਦ, ਉਹ ਇਸ ਸੱਚਾਈ ਤੋਂ ਨਿਰਾਸ਼ ਹੋ ਗਿਆ ਕਿ ਇਹ ਸੰਸਥਾਵਾਂ ਪ੍ਰਚਾਰਕ ਨਹੀਂ, ਸਗੋਂ ਧਾਰਮਿਕ ਕਾਰਜ ਕਰਤਾ ਪੈਦਾ ਕਰ ਰਹੀਆਂ ਸਨ।[16] ਮੁਹੰਮਦ ਇਲਿਆਸ ਨੇ ਸਹਾਰਨਪੁਰ ਦੇ ਮਦਰੱਸਾ ਮਜਾਹਿਰ ਉਲੂਮ ਵਿਖੇ ਆਪਣੀ ਅਧਿਆਪਨ ਪਦਵੀ ਨੂੰ ਤਿਆਗ ਦਿੱਤਾ ਅਤੇ ਮੁਸਲਮਾਨਾਂ ਦੇ ਸੁਧਾਰ ਲਈ ਇੱਕ ਮਿਸ਼ਨਰੀ ਬਣ ਗਿਆ (ਪਰ ਉਸਨੇ ਗੈਰ-ਮੁਸਲਮਾਨਾਂ ਨੂੰ ਪ੍ਰਚਾਰ ਕਰਨ ਦੀ ਵਕਾਲਤ ਨਹੀਂ ਕੀਤੀ)। ਉਹ ਦਿੱਲੀ ਨੇੜੇ ਨਿਜ਼ਾਮੂਦੀਨ ਚਲੇ ਗਏ, ਜਿੱਥੇ ਇਹ ਲਹਿਰ ਰਸਮੀ ਤੌਰ 'ਤੇ 1926, ਜਾਂ 1927 ਵਿੱਚ ਸ਼ੁਰੂ ਕੀਤੀ ਗਈ।[17] ਅੰਦੋਲਨ ਲਈ ਦਿਸ਼ਾ-ਨਿਰਦੇਸ਼ਾਂ ਦੀ ਸਥਾਪਨਾ ਕਰਦਿਆਂ, ਉਸਨੇ ਇਸਲਾਮ ਦੀ ਸ਼ੁਰੂਆਤ ਵੇਲੇ ਮੁਹੰਮਦ ਦੁਆਰਾ ਅਪਣਾਏ ਅਭਿਆਸਾਂ ਤੋਂ ਪ੍ਰੇਰਨਾ ਲਈ। ਮੁਹੰਮਦ ਇਲਿਆਸ ਨੇ ਨਾਅਰੇਬਾਜ਼ੀ ਅੱਗੇ ਰੱਖੀ, Urdu: "!اﮮ مسلمانو! مسلمان بنو" Urdu: "!اﮮ مسلمانو! مسلمان بنو" Urdu: "!اﮮ مسلمانو! مسلمان بنو" ਹੇ ਮੁਸਲਮਾਨੋ, [ਸੱਚੇ] ਮੁਸਲਮਾਨ ਬਣੋ ! "। ਇਸਨੇ ਤਬਲੀਗੀ ਜਮਾਤ ਦੇ ਕੇਂਦਰੀ ਨੁਕਤੇ ਨੂੰ ਪ੍ਰਗਟ ਕੀਤਾ: ਉਹਨਾਂ ਦਾ ਉਦੇਸ਼ ਮੁਸਲਮਾਨਾਂ ਦਾ ਸਮਾਜਿਕ ਤੌਰ ਤੇ ਪੁਨਰਉੱਥਾਨ ਕਰਨਾ ਸੀ ਕਿ ਉਹ ਇੱਕਜੁਟ ਹੋ ਕੇ ਮੁਹੰਮਦ ਸਾਹਿਬ ਦੀ ਜੀਵਨ ਸ਼ੈਲੀ ਨੂੰ ਧਾਰਨ ਕਰਨ। ਅੰਦੋਲਨ ਨੇ ਇੱਕ ਮੁਕਾਬਲਤਨ ਥੋੜੇ ਸਮੇਂ ਵਿੱਚ ਹੇਠਾਂ ਕਾਫੀ ਫੈਲਾਅ ਕੀਤਾ ਅਤੇ ਨਵੰਬਰ 1941 ਵਿੱਚ ਲਗਭਗ 25,000 ਲੋਕ ਸਾਲਾਨਾ ਕਾਨਫਰੰਸ ਵਿੱਚ ਸ਼ਾਮਲ ਹੋਏ। ਉਸ ਸਮੇਂ, ਕੁਝ ਭਾਰਤੀ ਮੁਸਲਮਾਨ ਨੇਤਾਵਾਂ ਨੂੰ ਡਰ ਸੀ ਕਿ ਮੁਸਲਮਾਨ ਆਪਣੀ ਧਾਰਮਿਕ ਪਛਾਣ ਗੁਆ ਰਹੇ ਹਨ ਅਤੇ ਇਸਲਾਮੀ ਰਸਮਾਂ (ਮੁੱਖ ਤੌਰ 'ਤੇ ਰੋਜ਼ਾਨਾ ਨਮਾਜ਼) ਤੋਂ ਲਾਪਰਵਾਹ ਹੋ ਗਏ ਹਨ। ਇਸ ਲਹਿਰ ਨੂੰ ਕਦੇ ਅਧਿਕਾਰਤ ਤੌਰ 'ਤੇ ਕੋਈ ਨਾਮ ਨਹੀਂ ਦਿੱਤਾ ਗਿਆ ਸੀ, ਪਰ ਇਲਿਆਸ ਇਸ ਨੂੰ ਤਹਿਰੀਕ-ਏ-ਇਮਾਨ ਕਹਿੰਦੇ ਸਨ।[18] ਦਿੱਲੀ ਦੇ ਆਸ ਪਾਸ ਦਾ ਇਲਾਕਾ ਮੇਵਾਤ ਖੇਤਰ ਜਿੱਥੇ ਤਬਲੀਗੀ ਜਮਾਤ ਦੀ ਸ਼ੁਰੂਆਤ ਕੀਤੀ ਗਈ ਓਥੇ[17] ਇੱਕ ਰਾਜਪੂਤ ਨਸਲੀ ਸਮੂਹ ਮੇਵ ਦਾ ਵਾਸਾ ਰਿਹਾ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਇਸਲਾਮ ਧਰਮ ਧਾਰਨ ਕਰ ਲਿਆ ਸੀ। ਵਿਸਥਾਰ![]() ਇਸ ਸਮੂਹ ਨੇ 1946 ਤਕ ਆਪਣੀਆਂ ਸਰਗਰਮੀਆਂ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ। ਦੱਖਣੀ ਏਸ਼ੀਆ ਦੇ ਅੰਦਰ ਇਸ ਦਾ ਵਿਸਥਾਰ 1947 ਵਿੱਚ ਭਾਰਤ ਦੀ ਵੰਡ ਤੋਂ ਤੁਰੰਤ ਬਾਅਦ ਹੋਇਆ, ਜਦੋਂ ਪਾਕਿਸਤਾਨ ਖੰਡ ਦੀ ਸਥਾਪਨਾ ਇਸ ਦੇ ਅੰਦਰੂਨੀ ਇਲਾਕੇ ਲਾਹੌਰ ਨੇੜੇ ਰਾਏਵਿੰਡ ਕਸਬੇ ਦੇ ਵਿੱਚ ਕੀਤੀ ਗਈ ਸੀ। 1971 ਵਿੱਚ ਬੰਗਲਾਦੇਸ਼ ਦੇ ਪਾਕਿਸਤਾਨ ਤੋਂ ਆਜ਼ਾਦ ਹੋਣ ਤਕ ਪਾਕਿਸਤਾਨ ਖੰਡ ਸਭ ਤੋਂ ਵੱਡਾ ਰਿਹਾ। ਅੱਜ, ਸਭ ਤੋਂ ਵੱਡਾ ਖੰਡ ਬੰਗਲਾਦੇਸ਼ ਹੈ ਅਤੇ ਇਸਦੇ ਬਾਅਦ ਪਾਕਿਸਤਾਨ ਵਿੱਚ ਦੂਸਰੀ ਸਭ ਤੋਂ ਵੱਡੀ ਗਿਣਤੀ ਹੈ। ਆਪਣੀ ਸਥਾਪਨਾ ਦੇ ਦੋ ਦਹਾਕਿਆਂ ਦੇ ਅੰਦਰ, ਤਬਲੀਗੀ ਜਮਾਤ ਦੱਖਣ-ਪੱਛਮ ਅਤੇ ਦੱਖਣ-ਪੂਰਬੀ ਏਸ਼ੀਆ, ਅਫਰੀਕਾ, ਯੂਰਪ ਅਤੇ ਉੱਤਰੀ ਅਮਰੀਕਾ ਪਹੁੰਚ ਗਈ। ਤਬਲੀਗੀ ਜਮਾਤ ਦੀ ਰਾਜਨੀਤੀ ਪ੍ਰਤੀ ਵਿਰਕਤੀ ਅਤੇ ਇਸ ਦੇ ਸਿੱਧੇ ਅਤੇ ਅਮਲੀ ਆਰਥਿਕ-ਰਾਜਨੀਤਿਕ-ਸਮਾਜਿਕ ਨਜ਼ਰੀਏ ਦੀ ਘਾਟ, ਜਿਵੇਂ ਕਿ ਫਿਲਸਤੀਨ ਦੇ ਕਬਜ਼ੇ ਨੇ ਇਸ ਨੂੰ ਸਮਾਜਾਂ, ਖ਼ਾਸਕਰ ਪੱਛਮੀ ਦੇਸ਼ਾਂ ਅਤੇ ਸਮਾਜਾਂ ਵਿੱਚ ਦਾਖਲ ਅਤੇ ਕਿਰਿਆਸ਼ੀਲ ਹੋਣ ਵਿੱਚ ਮਦਦ ਕੀਤੀ ਜਿੱਥੇ ਰਾਜਨੀਤਿਕ ਤੌਰ ਤੇ ਸਰਗਰਮ ਧਾਰਮਿਕ ਸਮੂਹਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਵਿਦੇਸ਼ੀ ਮਿਸ਼ਨਤਬਲੀਗੀ ਜਮਾਤ ਦੇ ਪਹਿਲੇ ਵਿਦੇਸ਼ੀ ਮਿਸ਼ਨਾਂ ਨੂੰ 1946 ਵਿੱਚ ਹਿਜੈਜ਼ (ਪੱਛਮੀ ਸਾਉਦੀ ਅਰਬ) ਅਤੇ ਬ੍ਰਿਟੇਨ ਭੇਜਿਆ ਗਿਆ ਸੀ। ਯੂਰਪ ਵਿੱਚ ਤਬਲੀਗੀ ਜਮਾਤ ਨੇ ਹਾਸ਼ੀਏ 'ਤੇ ਰਹਿ ਰਹੀ ਆਬਾਦੀ ਜਿਵੇਂ - ਯੂਰਪੀਅਨ ਸਮਾਜ ਤੱਕ ਪਹੁੰਚਣ ਵਾਲੇ ਪਰ ਕਿਸੇ ਵੀ ਸੱਭਿਆਚਾਰਕ ਸਾਂਝ ਤੋਂ ਵਾਂਝੇ ਪਰਵਾਸੀ ਮਜ਼ਦੂਰਾਂ, ਗੁਮਰਾਹ ਕਿਸ਼ੋਰਾਂ ਅਤੇ ਨਸ਼ੇੜੀਆਂ ਵੱਲ ਧਿਆਨ ਕੇਂਦਰਤ ਕੀਤਾ। ਇਹ 1970 ਦੇ ਅੱਧ ਅਤੇ 1980 ਦੇ ਦਰਮਿਆਨ ਯੂਰਪ ਵਿੱਚ ਪ੍ਰਸਿੱਧੀ ਅਤੇ ਸੰਖਿਆ ਵਿੱਚ ਸਿਖਰ ਤੇ ਪਹੁੰਚ ਗਿਆ ਅਤੇ ਇਸ ਤੋਂ ਬਾਅਦ ਇਸ ਦੇ ਵਾਧੇ ਵਿੱਚ ਗਿਰਾਵਟ ਆਈ ਕਿਉਂਕਿ ਯੂਰਪ ਵਿੱਚ ਪੜ੍ਹੇ-ਲਿਖੇ ਮੁਸਲਿਮ ਪਰਿਵਾਰਾਂ ਦੇ ਨੌਜਵਾਨ ਆਪਣੇ ਵਿਸ਼ਵਾਸ ਲਈ ਉਚੇਰੇ ਬੌਧਿਕ ਚੌਖਟੇ ਦੀ ਭਾਲ ਕਰਨ ਲੱਗੇ।। ਵੀਅਤਨਾਮ ਦੇ ਮੁਸਲਿਮ ਚਮਜ਼ ਵਿਚਾਲੇ ਸਲਾਫਿਸਟਾਂ ਦੇ ਵਿਸਥਾਰ ਦੀ ਇੱਕ ਕੋਸ਼ਿਸ਼ ਨੂੰ ਵੀਅਤਨਾਮੀ ਸਰਕਾਰ ਦੇ ਨਿਯੰਤਰਣ ਨੇ ਰੋਕ ਦਿੱਤਾ ਹੈ, ਜਿਸਦਾ ਲਾਭ ਤਬਲੀਗੀ ਜਮਾਤ ਨੂੰ ਮਿਲਿਆ ਹੈ।[19] ਵਿਸ਼ਵਾਸ ਅਤੇ ਉਦੇਸ਼ਤਬਲੀ ਜਮਾਤ ਦੇ ਮੈਂਬਰਾਂ ਨੂੰ ਉਹਨਾਂ ਦੇ ਆਪਣੀ ਸ਼ਰ੍ਹਾ ਦੀ ਪਾਲਣਾ ਕਰਨ ਦੀ ਆਗਿਆ ਹੈ ਜਦੋਂ ਤੱਕ ਉਹ ਸੁੰਨੀ ਇਸਲਾਮ ਤੋਂ ਭਟਕਦਾ ਨਹੀਂ ਹੈ।[20] ਤਬਲੀਗੀ ਜਮਾਤ ਇਸਲਾਮ ਧਰਮ ਨੂੰ ਅਪਣਾਉਣ ਜਾਂ ਪ੍ਰਚਾਰ ਦੇ ਸੰਦਰਭ ਨਾਲ ਆਪਣੇ ਉਦੇਸ਼ ਦੀ ਪਰਿਭਾਸ਼ਾ ਦਿੰਦੀ ਹੈ ਜਿਸ ਨੂੰ ਦਾਵ੍ਹਾ ਆਖਦੇ ਹਨ। ਤਬਲੀਗ ਪੈਰੋਕਾਰਾਂ ਨੂੰ ਆਪਣੇ ਰੋਜ਼ਾਨਾ ਜੀਵਨ ਨੂੰ ਸਮਾਜ ਦੇ ਪ੍ਰਭਾਵਾਂ ਤੋਂ ਵੱਖ ਕਰਨ ਦੀ ਮੰਗ ਕਰਦੀ ਹੈ ਜਿਸਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ। ਜ਼ਿਆਦਾਤਰ ਉਪਦੇਸ਼ਾਂ ਵਿੱਚ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੈ ਕਿ ਤਬਲੀਗੀ ਜਮਾਤ ਦਾ ਇੱਕੋ ਇੱਕ ਉਦੇਸ਼ ਇਹ ਹੈ ਕਿ ਮੁਸਲਮਾਨ ਇਸਲਾਮਿਕ ਜੀਵਨ ਸ਼ੈਲੀ ਨੂੰ ਅਪਣਾਉਣ। ਪੈਰੋਕਾਰਾਂ ਨੂੰ ਨਬੀ ਦੀ ਤਰ੍ਹਾਂ ਪਹਿਰਾਵਾ ਕਰਨਾ ਚਾਹੀਦਾ ਹੈ,ਜ਼ਮੀਨ 'ਤੇ ਸੌਂਣਾ ਚਾਹੀਦਾ ਹੈ ਬਾਥਰੂਮ ਵਿੱਚ ਖੱਬਾ ਪੈਰ ਰੱਖ ਕੇ ਦਾਖਲ ਹੋਵੋ, ਪਰ ਪੈਂਟ ਪਾਉਣ ਲਈ ਸੱਜੇ ਪੈਰ ਨਾਲ ਪਹਿਲ ਕਰੋ; ਖਾਣ ਵੇਲੇ ਕਾਂਟਾ ਨਾ ਵਰਤੋ, ਇਸ ਦੀ ਬਜਾਏ ਆਪਣੀ ਪਹਿਲੀ, ਮੱਧ ਉਂਗਲੀ ਅਤੇ ਅੰਗੂਠੇ ਦੀ ਵਰਤੋਂ ਕਰੋ; ਆਦਮੀ ਆਪਣੀਆਂ ਮੁੱਛਾਂ ਦੇ ਵਾਲ ਕਟਵਾਉਂਦੇ ਹਨ ਪਰ ਦਾੜ੍ਹੀ ਦੇ ਵਾਲ ਵਧਾਉਂਦੇ ਹਨ, ਉਨ੍ਹਾਂ ਦੀਆਂ ਪੈਂਟਾਂ ਜਾਂ ਚੋਗੇ ਗਿੱਟੇ ਤੋਂ ਉੱਪਰ ਹੋਣੇ ਚਾਹੀਦੇ ਹਨ ਕਿਉਂਕਿ ਨਬੀ ਨੇ ਕਿਹਾ ਸੀ ਕਿ ਕੱਪੜੇ ਜ਼ਮੀਨ 'ਤੇ ਘਸੀਟਣਾ ਹੰਕਾਰ ਦੀ ਨਿਸ਼ਾਨੀ ਹੈ।[21] ਇਹ ਅੰਦੋਲਨ ਮੁਸਲਮਾਨਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਰੋਜ਼ਾਨਾ ਕੁਝ ਸਮਾਂ ਤਬਲੀਗੀ ਕੰਮਾਂ ਲਈ ਲਗਾਉਣ ਤਾਂ ਜੋ ਬਾਕੀ ਦੀ ਰੁਟੀਨ ਨੂੰ ਤਬਲੀਗੀ ਜੀਵਨ ਸ਼ੈਲੀ ਨਾਲ ਮੇਲਿਆ ਜਾ ਸਕੇ।[22] ਮੁਹੰਮਦ ਇਲਿਆਸ ਨੇ ਇਕਾਈਆਂ ਨੂੰ ਜੱਥੇਬੰਦ ਕਰਨ ਲਈ ਜਿਹੜਾ ਤਰੀਕਾ ਅਪਣਾਇਆ ਉਸ ਨੂੰ ਜਮਾਤ ਕਿਹਾ ਜਾਂਦਾ ਹੈ। ਇਹ ਅਰਬੀ ਦੇ ਸ਼ਬਦ ਜਮਾਇਤ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ-ਮਜਲਸ,ਸਭਾ, ਅਸੈਂਬਲੀ ਜੋ ਘੱਟੋ-ਘੱਟ ਦਸ ਆਦਮੀਆਂ ਨਾਲ ਬਣਦੀ ਹੈ ਜਿਨ੍ਹਾਂ ਨੂੰ ਆਪਣੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਪ੍ਰਚਾਰ ਲਈ ਭੇਜਿਆ ਜਾਂਦਾ ਹੈ। ਇਹਨਾਂ ਗੋਸ਼ਟਾਂ ਵਿੱਚ ਮੂਲ ਇਸਲਾਮੀ ਸਿਧਾਤਾਂ ਦੀ ਗੱਲ ਹੁੰਦੀ ਹੈ ਅਤੇ ਕੰਮਾਂ(ਕਰਮਾਂ) ਨੂੰ ਗੱਲਾਂ ਤੋਂ ਤਰਜੀਹ ਦਿੱਤੀ ਜਾਂਦੀ ਹੈ। ਛੇ ਗੁਣ (ਸਿਫ਼ਤ)![]() ਤਬਲੀਗੀ ਜਮਾਤ ਜਿਸ ਕਿਸੇ ਪਿੰਡ ਜਾਂ ਆਸ ਪਾਸ ਖੇਤਰ ਦਾ ਦੌਰਾ ਕਰਦੀ ਹੈ ਤਾਂ ਸਥਾਨਕ ਮੁਸਲਮਾਨਾਂ ਨੂੰ ਮਸਜਿਦ ਵਿੱਚ ਇਕੱਤਰ ਹੋਣ ਲਈ ਸੱਦਾ ਦਿੰਦੀ ਹੈ ਅਤੇ ਛੇ ਗੁਣਾਂ ਦੇ ਰੂਪ ਵਿੱਚ ਆਪਣਾ ਸੰਦੇਸ਼ ਪੇਸ਼ ਕਰਦੀ ਹੈ। ਇਹ ਛੇ ਗੁਣ ਮੁਹੰਮਦ ਦੇ ਸਾਥੀਆਂ ਦੀ ਜ਼ਿੰਦਗੀ ਤੋਂ ਲਏ ਗਏ ਸਨ। ਇੱਕ ਬਿਰਤਾਂਤ ਵਿੱਚ ਕਿਹਾ ਗਿਆ ਹੈ,- "ਮੇਰੀ ਸਹਿਬਾਹ (ਸਾਥੀ) ਤਾਰਿਆਂ ਦੀ ਤਰ੍ਹਾਂ [ਮਾਰਗ ਦਰਸ਼ਨ ਕਰਨ ਵਾਲੇ] ਹਨ, ਜੋ ਕੋਈ ਵੀ [ਕਿਸੇ ਵੀ] ਦੀ ਵੀ ਪਾਲਣਾ ਕਰਦਾ ਹੈ, ਉਨ੍ਹਾਂ ਨੂੰ ਅਗਵਾਈ ਮਿਲੇਗੀ।" ਮੁਸਲਮਾਨਾਂ ਦਾ ਵਿਸ਼ਵਾਸ ਹੈ, ਉਹ ਮੁਹੰਮਦ ਤੋਂ ਬਾਅਦ ਸਭ ਤੋਂ ਵਧੀਆ ਇਨਸਾਨ ਸਨ। ਮੁਹੰਮਦ ਇਲਿਆਸ ਨੇ ਛੇ ਸਿਫ਼ਤਾਂ ਦੇ ਰੂਪ ਵਿੱਚ ਛੇ ਮੰਗਾਂ ਨੂੰ ਸਪਸ਼ਟ ਰੂਪ ਵਿੱਚ ਬਿਆਨਿਆ ਜੋ ਕਿ ਤਬਲੀਗੀ ਜਮਾਤ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੀਆਂ ਹਨ। ਇਹ ਅਸਲ ਵਿੱਚ 6 ਵਿਸ਼ੇਸ਼ ਗੁਣਾਂ ਬਾਰੇ ਇੱਕ ਵਿਚਾਰ ਹੈ ਜੋ ਹਰ ਇੱਕ ਨੂੰ ਪ੍ਰਾਪਤ ਕਰਨਾ ਹੈ, ਜਿਸ ਨਾਲ ਸਾਰੇ ਦੀਨ ਦੀ ਪਾਲਣਾ ਕਰਨਾ ਸੌਖਾ ਹੋ ਜਾਵੇਗਾ। ਉਨ੍ਹਾਂ ਦੇ ਅਨੁਸਾਰ, ਉਦੇਸ਼ ਹਨ:
ਸੰਗਠਨਾਤਮਕ ਢਾਂਚਾ![]() ਤਬਲੀਗੀ ਜਮਾਤ ਇੱਕ ਗੈਰ ਰਸਮੀ ਸੰਗਠਨਾਤਮਕ ਢਾਂਚੇ ਦੀ ਪਾਲਣਾ ਕਰਦਾ ਹੈ ਅਤੇ ਇੱਕ ਅੰਤਰਮੁਖੀ ਸੰਸਥਾਗਤ ਪ੍ਰੋਫਾਈਲ ਰੱਖਦਾ ਹੈ। ਇਹ ਜਨ ਸੰਚਾਰ ਦੇ ਮਾਧਿਅਮਾਂ ਤੋਂ ਆਪਣੀ ਦੂਰੀ ਬਣਾਈ ਰੱਖਦਾ ਹੈ ਅਤੇ ਆਪਣੀਆਂ ਗਤੀਵਿਧੀਆਂ ਅਤੇ ਮੈਂਬਰਸ਼ਿਪ ਬਾਰੇ ਵੇਰਵੇ ਪ੍ਰਕਾਸ਼ਤ ਕਰਨ ਤੋਂ ਗੁਰੇਜ਼ ਕਰਦਾ ਹੈ। ਸਮੂਹ ਰਾਜਨੀਤਿਕ ਅਤੇ ਵਿਵਾਦਪੂਰਨ ਮੁੱਦਿਆਂ 'ਤੇ ਮੁੱਖ ਤੌਰ' ਤੇ ਵਿਵਾਦਾਂ ਤੋਂ ਬਚਣ ਲਈ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਇਨ੍ਹਾਂ ਸਮਰਥਕਾਂ ਦੇ ਨਾਲ ਹੁੰਦਾ ਹੈ।[23][24] ਇੱਕ ਸੰਗਠਨ ਦੇ ਰੂਪ ਵਿੱਚ, ਤਬਲੀਗੀ ਜਮਾਤ ਕਿਸੇ ਦਾਨ ਦੀ ਮੰਗ ਨਹੀਂ ਕਰਦਾ ਅਤੇ ਨਾ ਹੀ ਕਿਸੇ ਦੁਆਰਾ ਫੰਡ ਕੀਤਾ ਜਾਂਦਾ ਹੈ, ਅਸਲ ਵਿੱਚ ਮੈਂਬਰਾਂ ਨੂੰ ਆਪਣੇ ਖਰਚਿਆਂ ਨੂੰ ਸਹਿਣਾ ਪੈਂਦਾ ਹੈ। ਕਿਉਂਕਿ ਇੱਥੇ ਰਜਿਸਟਰੇਸ਼ਨ ਦੀ ਕੋਈ ਰਸਮੀ ਪ੍ਰਕਿਰਿਆ ਨਹੀਂ ਹੈ ਅਤੇ ਨਾ ਹੀ ਕਦੇ ਕੋਈ ਅਧਿਕਾਰਤ ਮੈਂਬਰਸ਼ਿਪ ਗਿਣਤੀ ਲਈ ਕੀਤੀ ਗਈ ਹੈ, ਇਸ ਲਈ ਮੈਂਬਰਸ਼ਿਪ ਦੇ ਸਹੀ ਅੰਕੜੇ ਕਿਸੇ ਨੂੰ ਪਤਾ ਨਹੀਂ ਹਨ। ਲਹਿਰ ਆਪਣੇ ਬਜ਼ੁਰਗਾਂ ਨਾਲ ਇੰਟਰਵਿਉ ਨਹੀਂ ਕਰਦੀ ਅਤੇ ਕਦੇ ਵੀ ਅਧਿਕਾਰਤ ਤੌਰ ਤੇ ਟੈਕਸਟ ਜਾਰੀ ਨਹੀਂ ਕੀਤੀ, ਹਾਲਾਂਕਿ ਅੰਦੋਲਨ ਨਾਲ ਜੁੜੇ ਪ੍ਰਕਾਸ਼ਨ (ਆਮ ਤੌਰ ਤੇ ਤਬਲੀਗੀ ਕਿਹਾ ਜਾਂਦਾ ਹੈ ਨਿਸ਼ਾਬ [ ਤਬਲੀਗੀ ਪਾਠਕ੍ਰਮ]) ਮੌਜੂਦ ਹੈ ਪਰ ਇਸ ਨੇ ਕਿਤਾਬਾਂ ਦੀ ਸਿਖਲਾਈ 'ਤੇ ਕਦੇ ਜ਼ੋਰ ਨਹੀਂ ਦਿੱਤਾ, ਬਲਕਿ ਸਿੱਧੇ ਨਿੱਜੀ ਸੰਚਾਰ ਦਾ ਰਾਹ ਅਪਣਾਇਆ ਗਿਆ ਹੈ।[25] ਸੰਗਠਨ ਦੀਆਂ ਗਤੀਵਿਧੀਆਂ ਦਾ ਸੰਚਾਲਨ ਕੇਂਦਰਾਂ ਅਤੇ ਹੈਡਕੁਆਟਰਾਂ ਦੁਆਰਾ ਕੀਤਾ ਜਾਂਦਾ ਹੈ ਜਿਸ ਨੂੰ ਮਰਕਜ਼ ਕਿਹਾ ਜਾਂਦਾ ਹੈ। ਤਬਲੀਗੀ ਜਮਾਤ ਇਸ ਦੇ ਅੰਤਰਰਾਸ਼ਟਰੀ ਹੈੱਡਕੁਆਰਟਰ, ਜਿਸ ਨੂੰ ਨਿਜ਼ਾਮੂਦੀਨ ਮਰਕਜ਼ ਕਿਹਾ ਜਾਂਦਾ ਹੈ, ਭਾਰਤ ਦੇ ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਪੱਛਮੀ ਜ਼ਿਲ੍ਹੇ ਵਿੱਚ ਬਣਿਆ ਹੋਇਆ ਹੈ, ਜਿੱਥੋਂ ਇਸ ਦੀ ਸ਼ੁਰੂਆਤ ਅਸਲ ਵਿੱਚ ਹੋਈ ਸੀ। ਇਸ ਦੀਆਂ ਗਤੀਵਿਧੀਆਂ ਨੂੰ ਤਾਲਮੇਲ ਬਣਾਉਣ ਲਈ 200 ਤੋਂ ਵੱਧ ਦੇਸ਼ਾਂ ਵਿੱਚ ਇਹ ਦੇਸ਼ ਦਾ ਮੁੱਖ ਦਫ਼ਤਰ ਵੀ ਹੈ। ਇਹ ਹੈੱਡਕੁਆਰਟਰ ਮੁਸਲਮਾਨਾਂ ਨੂੰ ਅੱਲ੍ਹਾ ਦੇ ਰਸਤੇ 'ਤੇ ਕਾਇਮ ਰਹਿਣ ਦੀ ਯਾਦ ਦਿਵਾਉਣ ਲਈ ਬਣੇ ਸਮੂਹਾਂ ਵਿੱਚ ਸਵੈ-ਫੰਡ ਲੈਣ ਵਾਲੇ ਲੋਕਾਂ ਨੂੰ (ਜਮਾਤ ਕਹਿੰਦੇ ਹਨ) ਸਮੂਹਾਂ ਵਿੱਚ ਸੰਗਠਿਤ ਕਰਦੇ ਹਨ।[7] ਇਹ ਜਮਾਤ ਅਤੇ ਪ੍ਰਚਾਰ ਮਿਸ਼ਨ ਆਪਣੇ ਆਪਣੇ ਮੈਂਬਰਾਂ ਦੁਆਰਾ ਸਵੈ-ਫੰਡ ਕੀਤੇ ਜਾਂਦੇ ਹਨ। ਅਮਾਰਾਤ- ਅਮੀਰ ਨੂੰ ਤਬਲੀਗੀ ਜਮਾਤ ਵਿੱਚ ਨਿਗਰਾਨ ((ਕਿਸੇ ਸੰਸਥਾ ਦਾ) ਪੁਰਾਣਾ ਮੈਂਬਰ; ਪਿਤਾਮਾ; ਪੁਰਾਣਾ ਰਾਜਦੂਤ) ਦੀ ਉਪਾਧੀ ਦਿੱਤੀ ਜਾਂਦੀ ਹੈ ਅਤੇ ਜਿਸ ਗੁਣ ਦੀ ਵੱਡੀ ਮੰਗ ਕੀਤੀ ਜਾਂਦੀ ਹੈ ਉਹ ਦੁਨਿਆਵੀ ਦਰਜੇ ਦੀ ਥਾਂ ਵਿਸ਼ਵਾਸ ਦੀ ਗੁਣਵਤਾ ਹੈ।[26] ਤਬਲੀਗੀ ਜਮਾਤ ਦਾ ਅਮੀਰ ਇੱਕ ਕੇਂਦਰੀ ਸਲਾਹਕਾਰ ਕੌਂਸਲ (ਸ਼ੂਰਾ) ਅਤੇ ਤਬਲੀ ਜਮਾਤ ਦੇ ਬਜ਼ੁਰਗਾਂ ਦੁਆਰਾ ਜੀਵਨ ਭਰ ਲਈ ਨਿਯੁਕਤ ਕੀਤਾ ਜਾਂਦਾ ਹੈ। ਪਹਿਲਾ ਅਮੀਰ ਮੌਲਾਨਾ (ਮੌਲਵੀ) ਮੁਹੰਮਦ ਇਲਿਆਸ ਕੰਧਾਲਵੀ ਸੀ, ਬਾਅਦ ਵਿੱਚ ਉਸਦੇ ਬੇਟੇ ਮੌਲਾਨਾ (ਮੌਲਵੀ) ਮੁਹੰਮਦ ਯੂਸਫ਼ ਕੰਧਲਾਵੀ ਅਤੇ ਫਿਰ ਮੌਲਾਨਾ (ਮੌਲਵੀ) ਇਨਾਮ ਉਲ ਹਸਨ ਦੁਆਰਾ ਇਸ ਤੋਂ ਬਾਅਦ ਇਸਦਾ ਸਥਾਨ ਪ੍ਰਾਪਤ ਹੋਇਆ। 1992 ਦੇ ਕਿਸੇ ਸਮੇਂ, ਉਸ ਦੇ ਦੇਹਾਂਤ ਤੋਂ 3 ਸਾਲ ਪਹਿਲਾਂ, ਮੌਲਾਨਾ (ਮੌਲਵੀ) ਇਨਾਮੂਲ ਹਸਨ, ਨੇ ਇੱਕ ਅਮੀਰ ਦੀ ਨਿਯੁਕਤੀ ਲਈ 10 ਮੈਂਬਰੀ ਸ਼ੂਰਾ (ਕਮੇਟੀ) ਬਣਾਈ ਸੀ। ਇਸ 10 ਮੈਂਬਰੀ ਸ਼ੂਰਾ ਕਮੇਟੀ ਵਿੱਚ ਮੌਲਾਨਾ ਸਈਦ ਅਹਿਮਦ ਖ਼ਾਨ ਐਸ।ਬੀ।, ਮੁਫ਼ਤੀ ਜ਼ੈਨੂਲ ਅਬੀਦੀਨ, ਮੌਲਾਨਾ ਉਮਰ ਐਸ।ਬੀ। ਪਾਲਨਪੁਰੀ, ਮੌਲਾਨਾ ਇਜ਼ਹਾਰ ਉਲ ਹਸਨ, ਮੌਲਾਨਾ ਜੁਬੈਰ ਉਲ ਹਸਨ, ਮੀਆਜੀ ਮਹਿਰਾਬ ਐਸ।ਬੀ।, ਹਾਜੀ ਅਬਦੁਲ ਵਹਾਬ ਐਸ।ਬੀ।, ਹਾਜੀ ਇੰਜੀਨੀਅਰ ਅਬਦੁੱਲ ਮੁਕੀਤ ਐਸ।ਬੀ।, ਹਾਜੀ ਅਫਜ਼ਲ ਐਸ।ਬੀ। ਅਤੇ ਮੁਹੰਮਦ ਸਦਾ ਕੰਧਲਾਵੀ।[27] 1995 ਵਿਚ, ਮੌਲਾਨਾ ਇਨਾਮੂਲ ਹਸਨ ਦੇ ਦੇਹਾਂਤ ਤੋਂ ਬਾਅਦ, ਇਸ ਸ਼ੂਰਾ ਨੇ ਮਾਰਕਜ਼ ਨਿਜ਼ਾਮੂਦੀਨ ਵਿੱਚ ਅਮੀਰ ਦੀ ਚੋਣ ਲਈ ਸਲਾਹ ਮਸ਼ਵਰਾ ਕੀਤਾ, ਪਰੰਤੂ ਇੱਕ ਅਮੀਰ ਦੀ ਬਜਾਏ ਸਮੁੱਚਾ ਸ਼ੁਰਾ ਇਸ ਗੱਲ ਤੇ ਸਹਿਮਤ ਹੋ ਗਿਆ ਕਿ ਕੋਈ ਅਮੀਰ ਨਹੀਂ ਹੋਏਗਾ ਅਤੇ ਫੈਸਲਿਆਂ ਨੂੰ ਵਾਰੀ ਨਾਲ ਸ਼ੂਰਾ ਹੀ ਕੰਮ ਅੱਗੇ ਵਧਾਏਗਾ। ਇਹ ਵਿਅਕਤੀਗਤ ਜਮਾਤ, ਹਰ ਇੱਕ ਅਮੀਰ ਦੀ ਅਗਵਾਈ ਵਿਚ, ਹਰ ਮਰਕਜ਼ ਤੋਂ ਸ਼ਹਿਰ ਜਾਂ ਦੇਸ਼ ਭਰ ਵਿੱਚ ਭੇਜੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਪ੍ਰਮਾਤਮਾ ਦੇ ਮਾਰਗ 'ਤੇ ਕਾਇਮ ਰਹਿਣ ਲਈ ਯਾਦ ਦਿਵਾਇਆ ਜਾ ਸਕੇ। ਕੰਮ ਦੀ ਮਿਆਦ ਹਰ ਜਮਾਤ ਦੇ ਵਿਵੇਕ 'ਤੇ ਨਿਰਭਰ ਕਰਦੀ ਹੈ। ਯਾਤਰਾ ਵਿੱਚ ਇੱਕ ਸ਼ਾਮ, ਕੁਝ ਦਿਨ ਜਾਂ ਲੰਬੇ ਅਰਸੇ ਦਾ ਸਮਾਂ ਲੱਗ ਸਕਦਾ ਹੈ।[6][26] ![]() ਇਹ ਵੀ ਵੇਖੋ
ਹਵਾਲੇਬਾਹਰੀ ਲਿੰਕ
|
Portal di Ensiklopedia Dunia