ਥੌਰ: ਲਵ ਐਂਡ ਥੰਡਰ
ਥੌਰ: ਲਵ ਐਂਡ ਥੰਡਰ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਥੌਰ 'ਤੇ ਅਧਾਰਤ ਹੈ, ਇਸ ਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਨੇ ਵੰਡਿਆ ਹੈ। ਇਹ ਥੌਰ: ਰੈਗਨਾਰੌਕ (2017) ਦਾ ਅਗਲਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ 29ਵੀਂ ਫ਼ਿਲਮ ਹੋਵੇਗੀ। ਟਾਇਕਾ ਵੈਟਿਟੀ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਜੈਨੀਫ਼ਰ ਕੇਟਿਨ ਰੌਬਿਨਸਨ ਨਾਲ਼ ਰਲ਼ ਕੇ ਲਿਖਿਆ ਹੈ। ਫ਼ਿਲਮ ਵਿੱਚ ਕ੍ਰਿਸ ਹੈੱਮਜ਼ਵਰਥ ਨੇ ਥੌਰ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਨਾਲ ਫ਼ਿਲਮ ਵਿੱਚ ਟੈੱਸਾ ਥੌਂਪਸਨ, ਨੈਟਲੀ ਪੋਰਟਮੈਨ, ਕ੍ਰਿਸਟਿਨ ਬੇਲ, ਕ੍ਰਿਸ ਪ੍ਰੈਟ, ਜੇਮੀ ਐਲਕਸੈਂਡਰ, ਪੌਮ ਕਲੇਮੈੱਨਟਿਐੱਫ, ਡੇਵ ਬਟੀਸਟਾ, ਕੈਰੇਨ ਗਿੱਲਨ, ਸ਼ੌਨ ਗੱਨ, ਜੈੱਫ ਗੋਲਡਬਲੱਮ, ਵਿਨ ਡੀਜ਼ਲ ਵੀ ਹਨ। ਥੌਰ: ਲਵ ਐਂਡ ਥੰਡਰ ਸੰਯੁਕਤ ਰਾਜ ਅਮਰੀਕਾ ਵਿੱਚ 8 ਜੁਲਾਈ, 2022 ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦੇ ਹਿੱਸੇ ਵੱਜੋਂ ਜਾਰੀ ਕੀਤੀ ਗਈ। ਸਾਰਸਿਫ਼ ਕੋਲ਼ੋਂ ਇੱਕ ਖ਼ਤਰੇ ਦਾ ਸੁਨੇਹਾ ਮਿਲਣ ਤੋਂ ਬਾਅਦ ਥੌਰ, ਗਾਰਡੀਅਨਜ਼ ਔਫ਼ ਦ ਗਲੈਕਸੀ ਤੋਂ ਵੱਖਰਾ ਚਲਿਆ ਜਾਂਦਾ ਹੈ। ਸਿਫ਼ ਕੋਲ਼ ਪੁੱਜਣ 'ਤੇ, ਸਿਫ਼ ਉਸ ਨੂੰ ਗੌਰ ਬਾਰੇ ਦੱਸਦੀ ਹੈ, ਜਿਸ ਕੋਲ਼ ਇੱਕ ਰੱਬ-ਮਾਰੂ ਹੱਥਿਆਰ ਹੈ, ਜਿਸਦਾ ਨਾਂਮ ਨੈੱਕਰੋਸ੍ਵੋਰਡ ਹੈ, ਅਤੇ ਗੌਰ ਸਾਰੇ ਰੱਬਾਂ ਨੂੰ ਮਾਰਨਾ ਚਾਹੁੰਦਾ ਹੈ ਕਿਉਂਕਿ ਕਿਸੇ ਵੀ ਰੱਬ ਨੇ ਉਸਦੀ ਧੀ ਦੀ ਮੌਤ ਨੂੰ ਗੌਲ਼ਿਆ ਨਹੀਂ ਅਤੇ ਗੌਰ ਦਾ ਅਗਲਾ ਨਿਸ਼ਾਨਾ ਨਵਾਂ ਐਸਗਾਰਡ (ਨਿਊ ਐਸਗਾਰਡ) ਹੈ। ਡਾ. ਜੇਨ ਫੌਸਟਰ, ਥੌਰ ਦੀ ਸਾਬਕਾ-ਸਹੇਲੀ, ਆਪਣੇ ਕੈਂਸਰ ਦੇ ਇਲਾਜ ਦੀ ਉਮੀਦ ਵਿੱਚ ਨਿਊ ਐਸਗਾਰਡ ਆਉਂਦੀ ਹੈ। ਜਦੋਂ ਗੌਰ ਨਿਊ ਐਸਗਾਰਡ 'ਤੇ ਹਮਲਾ ਕਰਦਾ ਹੈ ਤਾਂ, ਥੌਰ ਦਾ ਪੁਰਾਣਾ ਹਥੋੜਾ ਮਿਓਲਨਿਰ ਮੁੜ੍ਹ ਜੁੜ ਜਾਂਦਾ ਹੈ ਅਤੇ ਜੇਨ ਦੀ ਕਾਬਲੀਅਤ ਪਰਖ਼ਣ ਤੋਂ ਬਾਅਦ ਆਪਣੇ ਆਪ ਨੂੰ ਉਸ ਨਾਲ਼ ਜੋੜ ਲੈਂਦਾ ਹੈ ਅਤੇ ਉਸ ਨੂੰ ਥੌਰ ਦੀਆਂ ਸ਼ਕਤੀਆਂ ਮਿਲ਼ ਜਾਂਦੀਆਂ ਹਨ। ਕੁੱਝ ਸਮੇਂ ਬਾਅਦ ਥੌਰ ਵੀ ਨਿਊ ਐਸਗਾਰਡ ਆ ਜਾਂਦਾ ਹੈ ਅਤੇ ਜੇਨ ਨੂੰ ਮਿਓਲਨੀਅਰ ਨਾਲ਼ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਥੌਰ ਵੈਲਕ੍ਰੀ, ਕੌਰਗ ਅਤੇ ਜੇਨ ਨਾਲ਼ ਟੀਮ ਬਣਾ ਕੇ ਗੌਰ ਅਤੇ ਉਸਦੇ ਛਾਈ-ਜੀਵਾਂ ਨਾਲ਼ ਲੜਨ ਦੀ ਵਿਉਂਤ ਬਣਾਉਂਦਾ ਹੈ। ਥੌਰ ਦੀ ਟੀਮ ਗੌਰ ਨੂੰ ਭਜਾਉਣ ਵਿੱਚ ਕਾਮਯਾਬ ਹੁੰਦੀ ਹੈ ਪਰ ਉਹ ਆਪਣੇ ਨਾਲ਼ ਕਈ ਐਸਗਾਰਡੀਅਨ ਬੱਚੇ ਹਰਨ ਕਰ ਲੈ ਜਾਂਦਾ ਹੈ। ਥੌਰ ਦੀ ਟੀਮ ਓਮਨੀਪੋਟੈਂਟ ਸ਼ਹਿਰ ਜਾਂਦੀ ਹੈ ਤਾਂ ਕਿ ਉਹ ਬਾਕੀ ਰੱਬਾਂ ਨੂੰ ਚੇਤਾਵਨੀ ਦੇ ਸਕਣ ਅਤੇ ਉਹਨਾਂ ਤੋਂ ਸਹਾਇਤਾ ਮੰਗ ਸਕਣ। ਓਲੰਪੀਅਨ ਰੱਬ—ਜ਼ਿਊਸ ਸਹਾਇਤਾ ਕਰਨ ਲਈ ਨਹੀਂ ਮੰਨਦਾ ਅਤੇ ਉਹ ਥੌਰ ਨੂੰ ਵੀ ਬੰਦੀ ਬਣਾ ਲੈਂਦਾ ਹੈ, ਜਿਸ ਕਾਰਣ ਬਾਕੀ ਟੀਮ ਨੈ ਜ਼ਿਊਸ ਦੇ ਬੰਦਿਆਂ ਨਾਲ਼ ਲੜਨਾ ਪੈਂਦਾ ਹੈ। ਜ਼ਿਊਸ ਨੂੰ ਕੌਰਗ ਨੂੰ ਜ਼ਖ਼ਮੀ ਕਰ ਦਿੰਦਾ ਹੈ; ਗੁੱਸੇ ਵਿੱਚ ਆ ਕੇ ਥੌਰ, ਜ਼ਿਊਸ ਦੇ ਥੰਡਰਬੋਲਟ ਖੋਪ ਦਿੰਦਾ ਹੈ, ਅਤੇ ਵੈਲਕ੍ਰੀ ਜਾਣ ਵੇਲੇ ਉਹ ਥੰਡਰਬੋਲਟ ਉੱਥੋਂ ਚੋਰੀ ਕਰ ਲੈਂਦੀ ਹੈ। ਸਾਰੀ ਟੀਮ ਫਿਰ ਸ਼ੈਡੋ ਰੈਲਮ ਜਾਂਦੀ ਹੈ, ਬੱਚਿਆਂ ਨੂੰ ਬਚਾਉਣ। ਪਰ, ਇਹ ਗੌਰ ਦਾ ਇੱਕ ਜਾਲ਼ ਨਿਕਲ਼ਦਾ ਹੈ ਤਾਂ ਕਿ ਉਹ ਸਟੌਰਮਬ੍ਰੇਕਰ ਲੈ ਸਕੇ ਅਤੇ ਉਸ ਨੂੰ ਵਰਤ ਕੇ ਇਟਰਨਿਟੀ ਦਾ ਬੂਹਾ ਖੋਲ੍ਹ ਸਕੇ ਅਤੇ ਸਾਰੇ ਰੱਬਾਂ ਨੂੰ ਮਾਰਨ ਦੀ ਮੁਰਾਦ ਮੰਗ ਸਕੇ। ਗੌਰ ਕਿਸੇ ਤਰ੍ਹਾਂ ਥੌਰ ਦੀ ਟੀਮ 'ਤੇ ਭਾਰੀ ਪੈਂਦਾ ਹੈ ਅਤੇ ਸਟੌਰਮਬ੍ਰੇਕਰ ਚੋਰੀ ਕਰਨ ਵਿੱਚ ਕਾਮਯਾਬ ਹੁੰਦਾ ਹੈ। ਗੌਰ ਸਟੌਰਮਬ੍ਰੇਕਰ ਨੂੰ ਵਰਤ ਕੇ ਇਟਰਨਿਟੀ ਦਾ ਬੂਹਾ ਖੋਲ੍ਹ ਦਿੰਦਾ ਹੈ। ਵੈਲਕ੍ਰੀ ਅਤੇ ਜੇਨ ਜ਼ਖ਼ਮੀ ਹੋਣ ਕਾਰਣ, ਥੌਰ ਇਕੱਲਾ ਹੀ ਗੌਰ ਨੂੰ ਰੋਕਣ ਵਾਸਤੇ ਜਾਂਦਾ ਹੈ ਅਤੇ ਉਹ ਸਾਰੇ ਗੌਰ ਵੱਲੋਂ ਹਰਨ ਕੀਤੇ ਹੋਏ ਬੱਚਿਆਂ ਨਾਲ਼ ਰਲ਼ ਕੇ ਲੜਦਾ ਹੈ। ਜੇਨ ਵੀ ਥੌਰ ਦੀ ਸਹਾਇਤਾ ਕਰਨ ਵਾਸਤੇ ਉੱਥੇ ਆ ਜਾਂਦੀ ਹੈ ਅਤੇ ਉਹ ਨੈੱਕਰੋਸ੍ਵੋਰਡ ਭੰਨ ਦਿੰਦੀ ਹੈ। ਹਾਰ ਮੰਨਣ ਤੋਂ ਬਾਅਦ ਥੌਰ, ਗੌਰ ਨੂੰ ਮਨਾਉਣ ਵਿੱਚ ਕਾਮਯਾਬ ਹੁੰਦਾ ਹੈ ਕਿ ਉਸ ਨੂੰ ਇਟਰਨਿਟੀ ਕੋਲ਼ੋਂ ਸਾਰੇ ਰੱਬਾਂ ਦਾ ਖਾਤਮਾ ਨਹੀਂ ਬਲਕਿ ਆਪਣੀ ਧੀ ਵਾਪਸ ਮੰਗਣੀ ਚਾਹੀਦੀ ਹੈ। ਜੇਨ ਕੈਂਸਰ ਕਾਰਣ ਥੌਰ ਦੀਆਂ ਬਾਹਾਂ ਵਿੱਚ ਮਰ ਜਾਂਦੀ ਹੈ। ਇਟਰਨਿਟੀ ਗੌਰ ਦੀ ਮੁਰਾਦ ਸਵੀਕਾਰ ਕਰਦੀ ਹੈ ਅਤੇ ਉਸ ਨੂੰ ਉਸਦੀ ਧੀ ਮੁੜ੍ਹ ਦੇ ਦਿੰਦੀ ਹੈ, ਅਤੇ ਗੌਰ ਨੈੱਕਰੋਸ੍ਵੋਰਡ ਦੀ ਵਰਤੋਂ ਕਰਨ ਕਾਰਣ ਮਰਨ ਤੋਂ ਪਹਿਲਾਂ ਥੌਰ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਧੀ ਦਾ ਖਿਆਲ ਰੱਖੇ। ਜਿਹੜੇ ਬੱਚੇ ਗੌਰ ਨੇ ਹਰਨ ਕੀਤੇ ਸੀ ਉਹ ਮੁੜ੍ਹ ਨਿਊ ਐਸਗਾਰਡ ਪੁੱਜ ਜਾਂਦੇ ਹਨ, ਜਿੱਥੇ ਵੈਲਕ੍ਰੀ ਅਤੇ ਸਿਫ਼ ਉਹਨਾਂ ਨੂੰ ਜੰਗ ਤੌਰ-ਤਰੀਕੇ ਸਿਖਾਉਣੇ ਸ਼ੁਰੂ ਕਰਦੇ ਹਨ। ਤਿਚਰ, ਥੌਰ, ਜਿਸ ਕੋਲ਼ ਮੁੜ ਮਿਓਲਨੀਅਰ ਹੈ, ਲੋਕਾਂ ਦੀ ਸਹਾਇਤਾ ਕਰਨੀ ਜਾਰੀ ਰੱਖਦਾ ਹੈ, ਅਤੇ ਗੌਰ ਦੀ ਧੀ ਜੋ ਹੁਣ ਥੌਰ ਨੇ ਗੋਦ ਲੈ ਲਈ ਹੈ ਉਹ ਸਟੌਰਮਬ੍ਰੇਕਰ ਵਰਤ ਦੀ ਹੈ। ਇੱਕ ਅੱਧ-ਕ੍ਰੈਡਿਟ ਸੀਨ ਵਿੱਚ, ਜ਼ਖ਼ਮੀ ਹੋਇਆ ਜ਼ਿਊਸ ਆਪਣੇ ਪੁੱਤਰ ਹਰਕੀਲਿਸ ਨੂੰ ਥੌਰ ਨੂੰ ਮਾਰਨ ਵਾਸਤੇ ਭੇਜਦਾ ਹੈ। ਇੱਕ ਅੰਤ-ਕ੍ਰੈਡਿਟ ਸੀਨ ਵਿੱਚ, ਜੇਨ ਵਲਹੱਲਾ ਦੇ ਦਰ ਤੇ ਪੁੱਜਦੀ ਹੈ, ਜਿੱਥੇ ਹੇਇਮਡਾਲ ਉਸਦਾ ਜੀ ਆਇਆਂ ਨੂੰ ਕਰਦਾ ਹੈ। ਅਦਾਕਾਰ ਅਤੇ ਕਿਰਦਾਰ
|
Portal di Ensiklopedia Dunia