ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ 2 (ਫ਼ਿਲਮ)
ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 2012 ਵਿਚ ਆਈ ਇੱਕ ਅਮਰੀਕੀ ਫ਼ਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਦੇ ਦੂਜੇ ਹਿੱਸੇ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਉੱਪਰ 2011 ਵਿਚ ਇੱਕ ਫ਼ਿਲਮ ਬਣਾਈ ਗਈ ਸੀ ਜੋ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫ਼ਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਕਹਾਣੀਬੇਲਾ ਦੇ ਪਿਸ਼ਾਚ ਦੇ ਖੂਨ ਨਾਲ ਸੰਪਰਕ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਉਹ ਅੰਸ਼ ਆਉਣੇ ਸ਼ੁਰੂ ਹੋ ਗਏ ਹਨ| ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ| ਰੇਂਸਮੀ ਦਾ ਵਿਕਾਸ ਵੀ ਬੜੇ ਅਜੀਬ ਢੰਗਾਂ ਨਾਲ ਹੋ ਰਿਹਾ ਹੈ ਜੋ ਸਮੂਹ ਦੇ ਬਾਕੀ ਪਿਸ਼ਾਚਾਂ ਲਈ ਸ਼ੱਕ ਦਾ ਪਾਤਰ ਬਣ ਜਾਂਦੀ ਹੈ| ਪਿਸ਼ਾਚਾਂ ਦੇ ਦੁਸ਼ਮਣ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵੁਲਤ੍ਰੀ ਕੋਲ ਇਸਦੀ ਸ਼ਿਕਾਯਤ ਕਰਦੇ ਹਨ ਕਿ ਐਡਵਰਡ ਅਤੇ ਬੇਲਾ ਦੀ ਬੱਚੀ ਉਹਨਾਂ ਸਭ ਦੇ ਭਵਿੱਖ ਦੀ ਕਾਤਲ ਹੈ| ਅਜਿਹਾ ਕਰਕੇ ਉਹ ਇੱਕ ਯੁੱਧ ਦੇ ਬੀਜ ਬੋ ਦਿੰਦੇ ਹਨ| ਵੁਲਤ੍ਰੀ ਹਮਲਾ ਕਰ ਦਿੰਦਾ ਹੈ| ਐਡਵਰਡ ਅਤੇ ਬੇਲਾ ਵੀ ਲੜਦੇ ਹਨ ਪਰ ਇੱਕ ਨਾਜ਼ੁਕ ਸਥਿਤੀ ਵਿਚ ਜੈਕੋਬ ਆਪਣੀ ਜਾਨ ਦਾਅ ਤੇ ਲਗਾ ਕੇ ਰੇਂਸਮੀ ਨੂੰ ਬਚਾਉਂਦਾ ਹੈ| ਇਸ ਨਾਲ ਜੈਕੋਬ ਉਹਨਾਂ ਦੀ ਜਿੰਦਗੀ ਵਿਚ ਵਾਪਿਸ ਹੋ ਜਾਂਦਾ ਹੈ| ਅੰਤ ਵਿਚ ਸਭ ਕੁਝ ਠੀਕ ਹੀ ਜਾਣ ਤੋਂ ਬਾਅਦ ਬੇਲਾ, ਐਡਵਰਡ, ਰੇਂਸਮੀ ਅਤੇ ਜੈਕੋਬ ਬਚੀ ਜਿੰਦਗੀ ਨੂੰ ਖੁਸ਼ੀ-ਖੁਸ਼ੀ ਬਿਤਾਉਣ ਲਈ ਇੱਕ ਕਦਮ ਅੱਗੇ ਚੁੱਕਦੇ ਹਨ| ਟਵਾਈਲਾਈਟ ਫ਼ਿਲਮ ਲੜੀ
ਹਵਾਲੇ
|
Portal di Ensiklopedia Dunia