ਦਿ ਇਕਨੋਮਿਕਸ ਟਾਈਮਜ਼
ਦਿ ਇਕਨੋਮਿਕਸ ਟਾਈਮਜ਼ ਇੱਕ ਅੰਗਰੇਜ਼ੀ-ਭਾਸ਼ਾਈ, ਭਾਰਤੀ ਰੋਜ਼ਾਨਾ ਅਖ਼ਬਾਰ ਹੈ ਜੋ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਿਟਡ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸਦੀ ਸ਼ੁਰੂਆਤ 1961 ਵਿੱਚ ਹੋਈ ਸੀ।[2] ਇਹ ਦ ਵਾਲ ਸਟਰੀਟ ਜਰਨਲ ਤੋਂ ਬਾਅਦ ਦੁਨੀਆ ਦਾ 800,000 ਤੋਂ ਵੱਧ ਪਾਠਕਾਂ ਨਾਲ ਦੂਜਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅੰਗਰੇਜ਼ੀ-ਭਾਸ਼ੀ ਕਾਰੋਬਾਰ ਅਖ਼ਬਾਰ ਹੈ।[3] ਇਹ ਅਖ਼ਬਾਰ ਇਕੋ ਸਮੇਂ 12 ਸ਼ਹਿਰਾਂ ਮੁੰਬਈ, ਬੈਂਗਲੁਰੂ, ਦਿੱਲੀ, ਚੇਨਈ, ਕੋਲਕਾਤਾ, ਲਖਨਊ, ਹੈਦਰਾਬਾਦ, ਜੈਪੁਰ, ਅਹਿਮਦਾਬਾਦ, ਨਾਗਪੁਰ, ਚੰਡੀਗੜ੍ਹ ਅਤੇ ਪੁਣੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿ ਟਾਈਮਜ਼ ਆਫ਼ ਇੰਡੀਆ ਬਿਲਡਿੰਗ ਵਿੱਚ ਮੁੰਬਈ ਵਿਖੇ ਦਿ ਇਕਨੋਮਿਕਸ ਟਾਈਮਜ਼ ਦਾ ਮੁੱਖ ਦਫਤਰ ਹੈ। ਇਸਦਾ ਮੁੱਖ ਵਿਸ਼ਾ ਭਾਰਤੀ ਅਰਥਵਿਵਸਥਾ, ਅੰਤਰਰਾਸ਼ਟਰੀ ਵਿੱਤ, ਸ਼ੇਅਰ ਦੀਆਂ ਕੀਮਤਾਂ, ਵਸਤੂਆਂ ਦੀਆਂ ਕੀਮਤਾਂ ਦੇ ਨਾਲ ਨਾਲ ਵਿੱਤ ਸੰਬੰਧੀ ਹੋਰ ਮਾਮਲਿਆਂ 'ਤੇ ਅਧਾਰਤ ਹੈ। ਜਦੋਂ ਇਹ 1961 ਵਿੱਚ ਲਾਂਚ ਕੀਤਾ ਗਿਆ ਸੀ ਪੀ. ਐਸ. ਹਰਿਹਰਨ ਇਸਦਾ ਦਾ ਬਾਨੀ ਸੰਪਾਦਕ ਸੀ। ਦਿ ਇਕਨੋਮਿਕਸ ਟਾਈਮਜ਼ ਦਾ ਮੌਜੂਦਾ ਸੰਪਾਦਕ ਬੋਧਿਸਤਵ ਗਾਂਗੁਲੀ ਹੈ। ਲੰਡਨ ਆਧਾਰਤ ਫਾਈਨੈਂਸ਼ੀਅਲ ਟਾਈਮਜ਼ ਵਾਂਗ,[4] ਦਿ ਇਕਨੋਮਿਕਸ ਟਾਈਮਜ਼ ਵੀ ਸੈਲਮੋਨ-ਗੁਲਾਬੀ ਪੇਪਰ ਉੱਤੇ ਛਾਪਿਆ ਜਾਂਦਾ ਹੈ। ਇਹ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਵੇਚਿਆ ਜਾਂਦਾ ਹੈ।[5] ਜੂਨ 2009 ਵਿੱਚ, ਇਸ ਨੇ ਈਟੀ ਨਾਓ ਨਾਮਕ ਇੱਕ ਟੈਲੀਵਿਜ਼ਨ ਚੈਨਲ ਲਾਂਚ ਕੀਤਾ ਸੀ।[6][7] ਹਵਾਲੇ
|
Portal di Ensiklopedia Dunia