ਨਾਟੋ
ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ; /ˈneɪtoʊ/; ਫ਼ਰਾਂਸੀਸੀ: Organisation du traité de l'Atlantique nord (ਓਟਾਨ)), ਜਿਹਨੂੰ (ਉੱਤਰੀ) ਅਟਲਾਂਟਿਕ ਗੱਠਜੋੜ ਵੀ ਆਖਿਆ ਜਾਂਦਾ ਹੈ, ਇੱਕ ਅੰਤਰਸਰਕਾਰੀ ਜੰਗੀ ਗੱਠਜੋੜ ਹੈ ਜੋ 4 ਅਪਰੈਲ 1949 ਨੂੰ ਦਸਖ਼ਤ ਕੀਤੀ ਗਈ ਨਾਰਥ ਅਟਲਾਂਟਿਕ ਸੰਧੀ ਉੱਤੇ ਅਧਾਰਤ ਹੈ। ਇਹ ਜੱਥੇਬੰਦੀ ਮੈਂਬਰ ਦੇਸ਼ਾਂ ਵੱਲੋਂ ਸਾਂਝੀ ਸੁਰੱਖਿਆ ਦਾ ਇੱਕ ਪ੍ਰਬੰਧ ਹੈ ਜੀਹਦੇ ਤਹਿਤ ਉਹ ਬਾਹਰੀ ਧੜੇ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ਵਿੱਚ ਇੱਕ-ਦੂਜੇ ਦੀ ਆਪਸੀ ਰਾਖੀ ਲਈ ਰਜ਼ਾਮੰਦ ਹਨ। ਨਾਟੋ ਦਾ ਸਦਰ ਮੁਕਾਮ ਬ੍ਰਸਲਜ਼, ਬੈਲਜੀਅਮ ਵਿਖੇ ਹੈ ਜੋ ਇਹਦੇ ਉੱਤਰੀ ਅਮਰੀਕਾ ਅਤੇ ਯੂਰਪ ਵਿਚਲੇ 28 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ। ਇਹਦੇ ਸਭ ਤੋਂ ਨਵੇਂ ਮੈਂਬਰ ਅਲਬਾਨੀਆ ਅਤੇ ਕ੍ਰੋਏਸ਼ੀਆ ਹਨ ਜੋ ਅਪਰੈਲ 2009 ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ 22 ਹੋਰ ਦੇਸ਼ ਨਾਟੋ ਦੇ ਅਮਨ ਲਈ ਸਾਂਝ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ 15 ਹੋਰ ਦੇਸ਼ ਇਸ ਨਾਲ਼ ਸੰਸਥਾਨਕ ਗੱਲਬਾਤੀ ਪ੍ਰੋਗਰਾਮਾਂ ਦੀ ਸਾਂਝ ਰੱਖਦੇ ਹਨ। ਸਾਰੇ ਨਾਟੋ ਮੈਂਬਰਾਂ ਦਾ ਕੁੱਲ ਲਸ਼ਕਰੀ ਖ਼ਰਚਾ ਕੁੱਲ ਦੁਨੀਆ ਦੇ ਖ਼ਰਚੇ ਦਾ 70% ਤੋਂ ਵੱਧ ਹੈ।[4] ਹਵਾਲੇ
![]() ਵਿਕੀਮੀਡੀਆ ਕਾਮਨਜ਼ ਉੱਤੇ NATO ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia