ਨੀਨਾ ਗੁਪਤਾ
ਨੀਨਾ ਗੁਪਤਾ (ਜਨਮ: 4 ਜੁਲਾਈ 1959) ਹਿੰਦੀ ਫ਼ਿਲਮਾਂ ਦੀ ਇੱਕ ਅਭਿਨੇਤਰੀ, ਟੀਵੀ ਕਲਾਕਾਰ ਅਤੇ ਫ਼ਿਲਮ ਨਿਰਦੇਸ਼ਕ ਤੇ ਪ੍ਰੋਡੂਸਰ ਹੈ। ਇਸ ਨੂੰ 1990 ਵਿੱਚ ਫ਼ਿਲਮ "ਵੋ ਛੋਕਰੀ" ਲਈ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ। ਉਹ ਵਿਵਿਅਨ ਰਿਚਰਡਸ ਦੇ ਨਾਲ ਆਪਣੇ ਪ੍ਰੇਮ ਸੰਬੰਧਾਂ ਲਈ ਕਾਫੀ ਚਰਚਾ ਵਿੱਚ ਰਹੀ, ਅਤੇ 1989 ਵਿੱਚ ਉਸ ਨੇ ਵਿਵਿਅਨ ਰਿਚਰਡਸ ਨਾਲ ਵਿਆਹ ਕਰਵਾਏ ਬਗੈਰ ਬੇਟੀ ਮਸਾਬਾ ਨੂੰ ਜਨਮ ਦਿੱਤਾ।[1] 2018 ਵਿੱਚ, ਉਸ ਨੇ ਕਾਮੇਡੀ-ਡਰਾਮਾ 'ਬਧਾਈ ਹੋ' ਵਿੱਚ ਇੱਕ ਮੱਧ-ਉਮਰ ਦੀ ਗਰਭਵਤੀ ਔਰਤ ਦੇ ਰੂਪ ਵਿੱਚ ਅਭਿਨੈ ਕਰਨ ਦੇ ਲਈ ਕਰੀਅਰ ਨੂੰ ਮੁੜ ਸੁਰਜੀਤ ਕੀਤਾ, ਜਿਸ ਦੇ ਲਈ ਉਸ ਨੇ ਸਰਬੋਤਮ ਅਭਿਨੇਤਰੀ ਦਾ ਫਿਲਮਫੇਅਰ ਕ੍ਰਿਟਿਕਸ ਅਵਾਰਡ ਜਿੱਤਿਆ ਅਤੇ ਸਰਬੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡ ਲਈ ਨਾਮਜ਼ਦਗੀ ਪ੍ਰਾਪਤ ਕੀਤੀ।[2][3][4] ਗੁਪਤਾ ਦੇ ਟੈਲੀਵਿਜ਼ਨ ਰੂਪਾਂ ਵਿੱਚ ਡਰਾਮਾ ਸੀਰੀਜ਼ 'ਸਾਂਸ' (1999) ਵਿੱਚ ਪ੍ਰਮੁੱਖ ਭੂਮਿਕਾ ਅਤੇ ਟੈਲੀਵਿਜ਼ਨ ਕਵਿਜ਼ ਸ਼ੋਅ ਦਿ ਵੀਕੇਸਟ ਲਿੰਕ ਦੇ ਭਾਰਤੀ ਸੰਸਕਰਣ ਦੇ ਮੇਜ਼ਬਾਨ ਵਜੋਂ ਸ਼ਾਮਲ ਹੈ, ਜਿਸ ਦਾ ਨਾਮ 'ਕਮਜ਼ੋਰ ਕੜੀ ਕੌਨ' ਹੈ।[5] ਜੂਨ 2021 ਵਿੱਚ, ਪ੍ਰਕਾਸ਼ਕ ਪੇਂਗੁਇਨ ਰੈਂਡਮ ਹਾਊਸ ਇੰਡੀਆ ਨੇ ਉਸ ਦੀ ਸਵੈ-ਜੀਵਨੀ "ਸੱਚ ਕਹੂ ਤੋਹ" ਜਾਰੀ ਕੀਤੀ।[6] ਮੁੱਢਲਾ ਜੀਵਨਨੀਨਾ ਗੁਪਤਾ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਉਸ ਨੇ ਲੋਰੇਂਸ ਸਕੂਲ, ਸਨਾਵਰ ਵਿੱਚ ਪੜ੍ਹਾਈ ਕੀਤੀ।[7] ਉਸ ਦੇ ਪਿਤਾ ਦਾ ਨਾਮ ਆਰ ਏਨ ਗੁਪਤਾ ਸੀ। ਗੁਪਤਾ ਨੇ ਆਪਣੀ ਮਾਸਟਰ ਡਿਗਰੀ ਅਤੇ ਐਮ.ਫਿਲ ਕੀਤੀ। ਸੰਸਕ੍ਰਿਤ ਵਿੱਚ, ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਦਾ ਸਾਬਕਾ ਵਿਦਿਆਰਥੀ ਹੈ।[8][9] ਵਿਅਕਤੀਗਤ ਜੀਵਨਵੇਸਟ ਇੰਡੀਸ ਦੇ ਪ੍ਰ੍ਸਿੱਧ ਖਿਡਾਰੀ ਵਿਵਿਅਨ ਰਿਚਰਡਸ ਤੋਂ ਉਸ ਦੀ ਇੱਕ ਬੇਟੀ ਮਸਾਬਾ ਗੁਪਤਾ ਹੈ ਜੋ ਇੱਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ। ਨੀਨਾ ਨੇ 2008 ਵਿੱਚ ਵਿਵੇਕ ਮੇਹਰਾ ਨਾਲ ਵਿਆਹ ਕਰਵਾਇਆ ਜੋ ਕਿ ਪੇਸ਼ੇ ਵੱਜੋਂ ਚਾਰਟਰਡ ਅਕਾਉੰਟੇਂਟ ਹੈ।।[10] ਕੈਰੀਅਰਫ਼ਿਲਮੀ ਕੈਰੀਅਰਨੀਨਾ ਗੁਪਤਾ ਨੇ ਕਈ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇਂ ਕਿ ਗਾਂਧੀ (1982) ਜਿਸ ਵਿੱਚ ਉਸ ਨੇ ਮਹਾਤਮਾ ਗਾਂਧੀ ਦੀ ਭਤੀਜੀ ਦੀ ਭੂਮਿਕਾ ਨਿਭਾਈ, ਅਤੇ ਮਰਚੈਂਟ ਆਇਵਰੀਫ਼ਿਲਮਸ ਦੀ ਡਿਸੀਵਰਸ (1988), ਇਨ ਕਸਟਡੀ (1993), ਅਤੇ ਕੋਟਨ ਮੇਰੀ (1999)। ਮਾਧੁਰੀ ਦਿਕਸ਼ਿਤ ਦੇ ਨਾਲ ਉਸ ਨੇ ਖਲਨਾਇਕ (1993) ਵਿੱਚ ਕੰਮ ਕੀਤਾ ; ਉਹ ਫ਼ਿਲਮ ਵਿੱਚ ਮਸ਼ਹੂਰ ਗੀਤ "ਚੋਲੀ ਕੇ ਪੀਛੇ" ਵਿੱਚ ਨਜ਼ਰ ਆਈ। ਉਸ ਨੇ ਲਾਜਵੰਤੀ ਤੇ ਬਜ਼ਾਰ ਸੀਤਾਰਾਮ (1993) ਨਾਮ ਦੀਆਂ ਟੈਲੀਫ਼ਿਲਮਾਂ ਬਣਾਈਆਂ, ਜਿਸ ਨੂੰ 1993 ਵਿੱਚ ਬੈਸਟ ਪਿਹਲੀ ਨੋਨ-ਫ਼ੀਚਰ ਫ਼ਿਲਮ ਲਈ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ। ਟੈਲੀਵਿਜ਼ਨ ਕੈਰੀਅਰਟੈਲੀਵਿਜ਼ਨ ਤੇ ਉਸ ਨੇ ਖਾਨਦਾਨ (1985), ਗੁਲਜ਼ਾਰ ਦਾ ਮਿਰਜ਼ਾ ਗ਼ਾਲਿਬ (1987), ਸ਼ਿਆਮ ਬੇਨੇਗਲ ਦਾ ਭਾਰਤ ਏਕ ਖੋਜ (1988) ਅਤੇ ਦਰਦ(1994 ਡੀਡੀ ਮੈਟ੍ਰੋ), ਗੁਮਰਾਹ (1995 ਡੀਡੀ ਮੈਟ੍ਰੋ), ਸਾਂਸ (ਸਟਾਰ ਪਲੱਸ), ਸਾਤ ਫੇਰੇ (2005), ਚਿੱਠੀ (2003), ਮੇਰੀ ਬੀਵੀ ਕਾ ਜਵਾਬ ਨਹੀਂ (2004), and ਕਿਤਨੀ ਮੋਹੱਬਤ ਹੈ (2009)। ਉਸ ਨੇ ਕਮਜ਼ੋਰ ਕੜੀ ਕੌਣ (ਸਟਾਰ ਪਲੱਸ) ਦੀ ਮੇਜ਼ਬਾਨੀ ਵੀ ਕੀਤੀ, ਅਤੇ ਜੱਸੀ ਜੈਸੀ ਕੋਈ ਨਹੀ (ਸੋਨੀ ਟੀਵੀ) ਵਿੱਚ ਵ ਕੰਮ ਕੀਤਾ। ਉਸ ਨੇ ਸਫ਼ਲ ਟੀਵੀ ਸੀਰੀਅਲ ਸਾਂਸ (1999), ਸਿਸਕੀ (2000) ਅਤੇ ਕਿਉਂ ਹੋਤਾ ਹੈ ਪਿਆਰ ਵਿੱਚ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ। ਉਸ ਨੇ ਲੇਡੀਸ ਸਪੈਸ਼ਲ ਸੋਨੀ ਟੀਵੀ ਦੇ ਸੀਰੀਅਲ ਵਿੱਚ ਸ਼ੁਭਾ ਦੀ ਭੂਮਿਕਾ ਨਿਭਾਈ। ਉਹ ਅੱਜ ਕੱਲ ਦਿਲ ਸੇ ਦੀਆ ਵਚਨ ਜ਼ੀ ਟੀਵੀ ਦੇ ਸੀਰੀਅਲ ਵਿੱਚ ਪੇਸ਼ੇ ਵੱਜੋਂ ਡਾਕਟਰ ਤੇ ਮੁੱਖ ਕਿਰਦਾਰ ਨੰਦਿਨੀ ਦੀ ਸੱਸ ਦੀ ਭੂਮਿਕਾ ਨਿਭਾ ਰਹੀ ਹੈ। ਉਹ ਅਭਿਨੇਤਾ ਰਜੇਂਦਰ ਗੁਪਤਾ ਨਾਲ ਇੱਕ ਥਿਏਟਰ ਪ੍ਰੋਡਕਸ਼ਨ ਕੰਪਨੀ, 'ਸਿਹਜ ਪ੍ਰੋਡਕਸ਼ਨ' ਵੀ ਚਲਾ ਰਹੀ ਹੈ, ਅਤੇ ਉਸ ਨੇ ਹਿੰਦੀ ਨਾਟਕ ਸੂਰਿਆ ਕੀ ਅੰਤਿਮ ਕਿਰਨ ਸੇ ਸੂਰਿਆ ਕੀ ਪਿਹਲੀ ਕਿਰਨ ਤਕ ਵਿੱਚ ਅਭਿਨੈ ਵੀ ਕੀਤਾ ਅਤੇ ਪ੍ਰੋਡਿਉਸ ਵੀ ਕੀਤਾ। ਉਸ ਨੇ ਰਿਸ਼ਤੇ ਵਿੱਚ ਵੀ ਕੁਛ ਭੂਮਿਕਾਂਵਾ ਨਿਭਾਈਆਂ ਜੋ ਜ਼ੀ ਟੀਵੀ ਤੇ 1999-2000 ਦੇ ਦੌਰਾਨ ਦਿਖਾਇਆ ਜਾਂਦਾ ਸੀ। ਪ੍ਰ੍ਮੁੱਖ ਫ਼ਿਲਮਾਂ
ਪੁਰਸਕਾਰਨੀਨਾ ਨੂੰ 1990 ਵਿੱਚ ਫ਼ਿਲਮ "ਵੋ ਛੋਕਰੀ" ਲਈ ਬੈਸਟ ਸਪੋਰਟਿੰਗ ਅਭਿਨੇਤਰੀ ਲਈ ਫ਼ਿਲਫੇਅਰ ਪੁਰਸਕਾਰ ਮਿਲਿਆ। ਹਵਾਲੇ
|
Portal di Ensiklopedia Dunia