ਨੋਟਾਨੋਟਾ ਜਿਸ ਦਾ ਮਤਲਵ ਉਪਰੋਕਤ ਵਿੱਚੋਂ ਕੋਈ ਨਹੀਂ ਇਹ ਬਟਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਸਭ ਤੋਂ ਆਖ਼ਰੀ ਬਟਨ ਹੁੰਦਾ ਹੈ। ਹੁਣ ਕੋਈ ਵੀ ਵੋਟਰ ਪੋਲਿੰਗ ਬੂਥ ਉੱਤੇ ਜਾ ਕੇ ਕਿਸੇ ਉਮੀਦਵਾਰ ਨੂੰ ਵੀ ਵੋਟ ਪਾ ਸਕਦਾ ਹੈ ਅਤੇ ਜੇ ਉਹ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕਰਦਾ ਤਾਂ ਮਸ਼ੀਨ ਉੱਤੇ ਲੱਗਿਆ ਆਖ਼ਰੀ ਬਟਨ ਦਬਾ ਕੇ ਸਭ ਨੂੰ ਰੱਦ ਕਰਨ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੀ ਆਜ਼ਾਦ ਹੈ। ਇਸ ਨਾਲ ਵੋਟਰਾਂ ਨੂੰ ਨਾਪਸੰਦ ਕਰਨ ਦਾ ਅਧਿਕਾਰ ਵੋਟਰਾਂ ਨੂੰ ਪਹਿਲੀ ਵਾਰ ਮਿਲਿਆ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਨਾ ਪਸੰਦ ਵਾਲਾ ਬਟਨ (ਨੋਟਾ) ਲਗਾਇਆ ਜਾਣਾ ਜ਼ਰੂਰੀ ਹੈ। 13 ਦੇਸ਼ਾਂ ਫਰਾਂਸ, ਬੈਲਜੀਅਮ, ਬ੍ਰਾਜ਼ੀਲ, ਗਰੀਸ, ਯੂਕਰੇਨ, ਚਿਲੀ ਅਤੇ ਬੰਗਲਾਦੇਸ਼ ਨੇ ‘ਨੋਟਾ’ ਦਾ ਅਧਿਕਾਰ ਦਿੱਤਾ ਹੋਇਆ ਹੈ। ਭਾਰਤ ਵਿਸ਼ਵ ਦੇ ਉਹਨਾਂ 13 ਦੇਸ਼ਾਂ ਦੀ ਕਤਾਰ ਵਿੱਚ ਜਾ ਖੜ੍ਹਾ ਹੋ ਗਿਆ ਹੈ। ਫਿਨਲੈਂਡ, ਸਵੀਡਨ ਅਤੇ ਅਮਰੀਕਾ ਨੇ ‘ਖ਼ਾਲੀ ਵੋਟ’ ਦਾ ਅਧਿਕਾਰ ਦਿੱਤਾ ਹੋਇਆ ਹੈ ਜਦੋਂਕਿ ਅਮਰੀਕਾ ਦੇ ਨਵੇਦਾ ਰਾਜ ਨੇ ‘ਨੋਟਾ’ ਦਾ ਹੱਕ ਦਿੱਤਾ ਹੋਇਆ ਹੈ।[1] ਹਵਾਲੇ
|
Portal di Ensiklopedia Dunia