ਪ੍ਰੇਰਨਾ ਦੇਸ਼ਪਾਂਡੇ
ਪ੍ਰੇਰਨਾ ਦੇਸ਼ਪਾਂਡੇ ਭਾਰਤੀ ਕਥਕ ਡਾਂਸਰ ਹੈ।[1] ਉਸਨੇ ਸੱਤ ਸਾਲ ਦੀ ਉਮਰ ਵਿੱਚ ਹੀ ਸ਼ਾਰਦਿਨੀ ਗੋਲੇ ਅਧੀਨ ਕਥਕ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸਨੇ ਪੰਦਰਾਂ ਸਾਲਾਂ ਦੀ ਉਮਰ ਵਿੱਚ ਪਹਿਲੀ ਪੇਸ਼ਕਾਰੀ ਦਿੱਤੀ। ਫਿਰ ਉਸ ਨੇ ਗੁਰੂ-ਸਿਸ਼ਿਆ ਪਰੰਪਰਾ ਅਧੀਨ ਰੋਹਿਨੀ ਭਾਤੇ ਤੋਂ' ਬਾਈ ਸਾਲ ਦੇ ਲਈ ਲਖਨਊ ਅਤੇ ਜੈਪੁਰ ਘਰਾਨੇ ਬਾਰੇ ਪੜ੍ਹਾਈ ਕੀਤੀ।[2] ਉਹ ਕਥਕ ਦੀਆਂ ਆਪਣੀਆਂ ਖੂਬਸੂਰਤ ਹਰਕਤਾਂ ਜਿਵੇਂ ਅਭਿਨਯ (ਪ੍ਰਗਟਾਵੇ)[3] ਅਤੇ ਲਾਇਆ (ਤਾਲ) ਉੱਤੇ ਕਮਾਂਡ ਕਰਨ ਲਈ ਮਸ਼ਹੂਰ ਹੈ।[4] ਪ੍ਰੇਰਨਾ ਦੇਸ਼ਪਾਂਡੇ ਨੇ ਆਪਣੀ ਰਸਮੀ ਸਿੱਖਿਆ ਭਾਰਤ ਦੀ ਪੁਨੇ ਯੂਨੀਵਰਸਿਟੀ (ਲਲਿਤ ਕਲਾ ਕੇਂਦਰ) ਦੇ ਪ੍ਰਦਰਸ਼ਨਕਾਰੀ ਕਲਾ ਕੇਂਦਰ ਤੋਂ ਪ੍ਰਾਪਤ ਕੀਤੀ। ਉਸਨੇ ਕਥਕ ਵਿੱਚ ਮਾਸਟਰ ਡਿਗਰੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਹੀ। ਉਸਨੇ ਗਣਿਤ ਵਿੱਚ ਬੈਚਲਰ ਡਿਗਰੀ ਵੀ ਹਾਸਿਲ ਕੀਤੀ ਅਤੇ ਇਸ ਗਣਿਤ ਸੰਬੰਧੀ ਗਿਆਨ ਨੂੰ ਉਸਨੇ ਨਾਚ ਲਈ ਲਾਗੂ ਕੀਤਾ।[5] ਆਪਣੀ ਕਲਾ ਨੂੰ ਸਮਰਪਿਤ ਹੋਣ ਵਜੋਂ ਦੇਸ਼ਪਾਂਡੇ ਨੇ ਪੁਨੇ ਵਿੱਚ ਕਥਕ ਨਾਚ ਲਈ ਇੱਕ ਸੰਸਥਾ ਨ੍ਰਿਤਿਆਧਾਮ ਦੀ ਸਥਾਪਨਾ ਕੀਤੀ, ਜਿੱਥੇ ਉਹ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ[6][7] ਅਤੇ ਇਸ ਵਿੱਚ ਅਦਾਕਾਰੀ ਕਲਾਕਾਰਾਂ ਦਾ ਇੱਕ ਸਥਿਰ ਸਮੂਹ ਹੈ ਜੋ ਸ਼ੋਅ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਂਦਾ ਹੈ।[8] ਪਰਿਵਾਰਪ੍ਰੇਰਨਾ ਦਾ ਵਿਆਹ ਤਬਲਾ ਪ੍ਰਮੁੱਖ ਸ਼੍ਰੀ ਸੁਪ੍ਰੀਤ ਦੇਸ਼ਪਾਂਡੇ ਨਾਲ ਹੋਇਆ ਹੈ।[9][10] ਉਨ੍ਹਾਂ ਦੀ ਇਕਲੌਤੀ ਧੀ, ਈਸ਼ਵਰੀ ਦੇਸ਼ਪਾਂਡੇ ਹੈ, ਜੋ ਨ੍ਰਿਤਿਆਧਾਮ ਦੀ ਉੱਤਮ ਵਿਦਿਆਰਥੀ ਹੈ। ਈਸ਼ਵਰੀ ਨੇ ਤਿੰਨ ਸਾਲਾਂ ਦੀ ਉਮਰ ਵਿੱਚ ਲਗਭਗ 1999 ਵਿੱਚ ਨ੍ਰਿਤ ਸਿੱਖਿਆ ਅਤੇ ਉਹ ਬਾਰਾਂ ਸਾਲਾਂ ਦੀ ਉਮਰ ਤੱਕ ਕਥਕ ਦੀ ਚੰਗੀ ਡਾਂਸਰ ਵਜੋਂ ਉਭਰ ਕੇ ਸਾਹਮਣੇ ਆਈ।[11] ਰਚਨਾਤਮਕ ਸਹਿਯੋਗਸਿਰਜਣਾਤਮਕ ਸਹਿਯੋਗ ਸਦਕਾਂ ਮੀਰਾ ਬਾਈ ਦੇ ਜੀਵਨ ਅਤੇ ਗੀਤਾਂ 'ਤੇ 'ਮਹਾਰੋ ਪ੍ਰਣਾਮ' ਨੂੰ ਪੰ. ਪ੍ਰੇਰਤ ਦੇਸ਼ਪਾਂਡੇ ਦੀ ਕੱਥਕ ਕੋਰੀਓਗ੍ਰਾਫੀ ਨਾਲ ਹੇਮੰਤ ਪੈਂਡਸੇ ਦੁਆਰਾ ਸੰਕਲਪਤ ਕੀਤਾ ਗਿਆ।[7][12] 2007 ਵਿੱਚ ਪ੍ਰੇਰਨਾ ਦੇਸ਼ਪਾਂਡੇ ਨੇ ਮਸ਼ਹੂਰ ਓਡੀਸੀ ਡਾਂਸਰ ਸੁਜਾਤਾ ਮਹਾਪਾਤਰਾ ਨਾਲ ਇੱਕ ਕਥਕ - ਓਡੀਸੀ ਦੇ ਸਹਿਕਾਰਜ ਵਿੱਚ ਅਜੰਤਾ ਅਤੇ ਐਲੋਰਾ ਦੀ ਵਿਸ਼ਵ ਵਿਰਾਸਤ ਸਾਈਟ ਦੁਆਰਾ ਪ੍ਰੇਰਿਤ ਕੀਤਾ। ਅਜੰਤਾ ਕਮਜ਼ ਅਲਾਈਵ ਸਿਰਲੇਖ ਦਾ ਨਿਰਮਾਣ - ਅਜੰਤਾ ਅਤੇ ਐਲੋਰਾ ਨੂੰ ਸ਼ਰਧਾਂਜਲੀ 18 ਫਰਵਰੀ 2007 ਨੂੰ ਮਹਾਰਾਸ਼ਟਰ ਦੀ ਰਾਜਧਾਨੀ, ਪੁਨੇ ਵਿੱਚ ਦਿੱਤੀ ਗਈ। ਡਾਂਸ ਵਿਦਵਾਨ ਸੁਨੀਲ ਕੋਠਾਰੀ ਦੁਆਰਾ ਪੇਸ਼ ਕੀਤਾ ਗਿਆ, ਇਹ ਸਹਿਕਾਰਜ ਬਾਅਦ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਿਖਾਇਆ ਗਿਆ।[13][14] 2010 ਵਿੱਚ ਪ੍ਰੇਰਨਾ ਅਤੇ ਸੁਜਾਤਾ ਨੇ ਇਕੱਠਿਆਂ ਪੇਸ਼ਕਾਰੀ ਕਰਨਾ ਜਾਰੀ ਰੱਖਿਆ।[15] 2018 ਵਿੱਚ ਪ੍ਰੇਰਨਾ ਨੇ ਪ੍ਰੀਮੀਅਰ ਸਪੇਸ: ਤਾਲ-ਮਾਲਾ, ਨ੍ਰਿਤਯਧਾਮ ਦੇ ਦੁਭਾਸ਼ੀਏ ਦੁਆਰਾ ਪੇਸ਼ ਕੀਤਾ। ਉਸ ਪ੍ਰੀਮੀਅਰ ਲਈ ਰਤੀਕਾਂਤ ਮੋਹਪਾਤਰਾ ਨੂੰ ਉਸ ਦੀ ਓਡੀਸੀ ਕੰਪਨੀ ਨਾਲ ਸੱਦਾ ਦਿੱਤਾ ਗਿਆ ਸੀ।[16] ਐਵਾਰਡ
ਇਹ ਵੀ ਵੇਖੋ
ਹਵਾਲੇ
|
Portal di Ensiklopedia Dunia