ਅਜੰਤਾ ਗੁਫਾਵਾਂ
ਅਜੰਤਾ ਗੁਫਾਵਾਂ (ਮਰਾਠੀ: अजिंठा लेणी; ਅਜਿੰਠਾ ਲੇਣੀ ) ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ। ਇਹ ਥਾਵਾਂ ਦੂਜੀ ਸਦੀ ਈ. ਪੂ. ਦੀਆਂ ਹਨ। ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ। ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ। ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ, ਜੋ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ ਔਰੰਗਾਬਾਦ ਤੋਂ 104 ਕਿ.ਮੀ ਦੂਰੀ ਤੇ ਹੈ। (ਨਿਰਦੇਸ਼ਾਂਕ : 20° 30’ ਉ, 75° 40’ ਪੂ) ਅਜੰਤਾ ਗੁਫਾਵਾਂ ਸੰਨ 1983 ਤੋਂ ਯੁਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ। ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ: ਸ਼ਰਧਾ ਦਾ ਵਹਾਅ ਅਜਿਹਾ ਸੀ, ਕਿ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ।[1] ਵਿਸ਼ਾਲ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਇਹ ਗੁਫਾਵਾਂ 7ਵੀਂ ਤੋਂ ਲੈ ਕੇ 10ਵੀਂ ਸਦੀ ਦੇ ਸਮੇਂ ਦੌਰਾਨ ਦੀਆਂ ਹਨ। ਵਾਸਤੂਕਾਲ ਦਾ ਨਮੂਨਾਵਾਸਤੂਕਲਾ ਦੇ ਪਾਰਖੀ ਇਨ੍ਹਾਂ ਗੁਫਾਵਾਂ ‘ਚ ਬਣੀਆਂ ਆਕ੍ਰਿਤੀਆਂ ਦੇ ਹਾਵ-ਭਾਵ ਜਾਣ ਕੇ ਉਸ ਦੇ ਇਤਿਹਾਸ ਨੂੰ ਸਮਝਣ ਨਾਲ ਵਧੇਰੇ ਮਾਹਿਰ ਹੁੰਦੇ ਹਨ। ਗੁਫਾਵਾਂ ਬੌਧ ਭਿਕਸ਼ੂਆਂ ਦੀ ਰਿਹਾਇਸ਼, ਧਿਆਨ ਅਤੇ ਪ੍ਰਾਰਥਨਾ ਸਥਾਨਾਂ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਸਨ। ਬੁੱਧ ਧਰਮ ਨਾਲ ਸੰਬੰਧਤਦੀਵਾਰਾਂ ‘ਤੇ ਬੁੱਧ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਜਾਤਕ ਕਥਾਵਾਂ ਦਾ ਵਿਸ਼ਾਲ ਪੇਂਟਿੰਗਸ ਵਿੱਚ ਚਿਤਰਨ ਕੀਤਾ ਗਿਆ ਹੈ। ਮੂਰਤੀਆਂ ਅਤੇ ਪੇਂਟਿੰਗਸ ਉਨ੍ਹਾਂ ਮਜ਼ਬੂਤ ਖੰਭਿਆਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੱਥਰਾਂ ਨਾਲ ਤਰਾਸ਼ ਕੇ ਬਣਾਇਆ ਗਿਆ ਹੈ। ਅਜੰਤਾ ਦੀਆਂ ਗੁਫਾਵਾਂਅਜੰਤਾ ਦੀਆਂ ਗੁਫਾਵਾਂ 30 ਗੁਫਾਵਾਂ ਦਾ ਇੱਕ ਸਮੂਹ ਹੈ। ਪਰਬਤ ‘ਤੇ ਸਥਿਤ ਇਨ੍ਹਾਂ ਗੁਫਾਵਾਂ ਦੀਆਂ ਖੋਜ ਸਾਲ 1819 ‘ਚ ਇੱਕ ਆਰਮੀ ਅਫਸਰ ਜਾਨ ਸਮਿਥ ਅਤੇ ਉਨ੍ਹਾਂ ਦੇ ਦਲ ਦੇ ਮੈਂਬਰਾਂ ਨੇ ਕੀਤੀ ਸੀ। ਸ਼ਿਕਾਰ ਕਰਨ ਪਹੁੰਚੇ ਇਸ ਸਮੂਹ ਨੂੰ ਉਥੇ ਕਤਾਰ ਵਿੱਚ 29 ਗੁਫਾਵਾਂ ਇਕੱਠੀਆਂ ਨਜ਼ਰ ਆਈਆਂ, ਜਦਕਿ ਇੱਕ ਕੁਝ ਦੂਰੀ ‘ਤੇ। ਇਸ ਪਿੱਛੋਂ ਇਨ੍ਹਾਂ ਗੁਫਾਵਾਂ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ। ਇਹ ਪ੍ਰਾਚੀਨ ਅਤੇ ਇਤਿਹਾਸਕ ਗੁਫਾਵਾਂ ਘੋੜੇ ਦੀ ਨਾਲ ਦੇ ਆਕਾਰ ‘ਚ ਬਣੀਆਂ ਹੋਈਆਂ ਹਨ ਪਰ ਸਮੇਂ ਦੇ ਨਾਲ ਇਨ੍ਹਾਂ ਗੁਫਾਵਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਹੁਣ ਇਨ੍ਹਾਂ ‘ਚੋਂ ਸਿਰਫ 6 ਹੀ ਬਾਕੀ ਰਹਿ ਗਈਆਂ ਹਨ। ਇਨ੍ਹਾਂ ਗੁਫਾਵਾਂ ਵਿੱਚ ਹੀਨਯਾਨ ਅਤੇ ਮਹਾਯਾਨ ਭਾਈਚਾਰੇ ਦੀ ਝਲਕ ਦੇਖਣ ਨੂੰ ਮਿਲਦੀ ਹੈ। ਅਲੋਰਾ ਗੁਫਾਵਾਂਅਲੋਰਾ ‘ਚ 34 ਗੁਫਾਵਾਂ ਦਾ ਸਮੂਹ ਹੈ। ਇਹ ਵੀ ਇੱਕ ਹੀ ਕਤਾਰ ‘ਚ ਸਥਿਤ ਹਨ। ਇਥੇ ਮੰਦਰ ਅਤੇ ਮੱਠ ਪਹਾੜ ਦੇ ਉੱਪਰਲੇ ਹਿੱਸੇ ਨੂੰ ਕੱਟ ਕੇ ਬਣਾਏ ਗਏ ਹਨ। ਰਾਸ਼ਟਰਕੂਟ ਵੰਸ਼ ਦੇ ਸ਼ਾਸਕਾਂ ਵੱਲੋਂ ਬਣਾਈਆਂ ਗਈਆਂ ਇਹ ਸ਼ਿਲਪਕਲਾਵਾਂ ਪਹਾੜਾਂ ਵਿੱਚ ਅਨੋਖਾ ਨਜ਼ਾਰਾ ਪੇਸ਼ ਕਰਦੀਆਂ ਹਨ। ਸਜਾਵਟੀ ਰੂਪ ‘ਚ ਤਰਾਸ਼ੀਆਂ ਗਈਆਂ ਇਨ੍ਹਾਂ ਅਲੋਰਾਗੁਫਾਵਾਂ ‘ਚ ਜਿਥੇ ਸ਼ਾਂਤੀ ਅਤੇ ਅਧਿਆਤਮ ਝਲਕਦਾ ਹੈ, ਉਥੇ ਹੀ ਦੈਵੀ ਊਰਜਾ ਅਤੇ ਸ਼ਕਤੀ ਨਾਲ ਭਰਪੂਰ ਨਜ਼ਰ ਵੀ ਆਉਂਦੀਆਂ ਹਨ। ਕੁਦਰਤੀ ਰੰਗਾਂ ਦੀ ਵਰਤੋਂਪਹਾੜੀਆਂ ਵਿੱਚ ਮੌਜੂਦ ਬਨਸਪਤੀ ਅਤੇ ਹੋਰ ਸਮੱਗਰੀ ਨਾਲ ਤਿਆਰ ਕੀਤੇ ਕੁਦਰਤੀ ਰੰਗਾਂ ਨਾਲ ਪੇਂਟਿੰਗਸ ‘ਚ ਰੰਗ ਭਰਿਆ ਗਿਆ ਹੈ। ਹਜ਼ਾਰਾਂ ਸਾਲ ਹੋਣ ਕਾਰਨ ਬਹੁਤ ਸਾਰੀਆਂ ਪੇਂਟਿੰਗਸ ਨੁਕਸਾਨਗ੍ਰਸਤ ਹੋ ਗਈਆਂ ਹਨ। ਕਈ ਥਾਵਾਂ ‘ਤੇ ਰੰਗਾਂ ਦੀ ਪਰਤ ਉਖੜ ਗਈ ਹੈ, ਗੁਫਾਵਾਂ ‘ਚ ਤਰੇੜਾਂ ਆਉਣ ਨਾਲ ਸੁੰਦਰਤਾ ਵਿੱਚ ਥੋੜ੍ਹੀ ਕਮੀ ਨਜ਼ਰ ਆਉਣ ਲੱਗੀ ਹੈ। ਹਰੇਕ ਧਰਮ ਨਾਲ ਸੰਬੰਧਤਅਜੰਤਾ ‘ਚ ਪਹਾੜ ਨੂੰ ਕੱਟ ਕੇ ਬਣਾਈਆਂ ਗਈਆਂ ਗੁਫਾਵਾਂ ਦਾ ਕਲਾਤਮਕ ਦੁਆਰ ਦੇਖਣ ਯੋਗ ਹੈ। ਅਲੋਰਾ ਦੀ ਪਹਾੜੀ ਨੂੰ ਕੱਟ ਕੇ ਬਣਾਇਆ ਕੈਲਾਸ਼ ਮੰਦਰ ਗਰਾਊਂਡ ਵੀ ਸ਼ਿਲਪਕਲਾ ਦਾ ਵਿਲੱਖਣ ਨਮੂਨਾ ਹੈ। ਇਸ ਨੂੰ ਇੱਕ ਪੱਥਰ ਦੀ ਸ਼ਿਲਾ ਨਾਲ ਬਣੀ ਹੋਈ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਮੰਨਿਆ ਜਾਂਦਾ ਹੈ। ਗਣਿਤ ਦੀ ਵਰਤੋਂਅਜੰਤਾ ਚਿੱਤਰ ਸਮੂਹ ਦਾ ਇਹ ਬਹੁਤ ਮੰਨਿਆ ਹੋਇਆ ਚਿੱਤਰ ਹੈ। ਇਸੇ ਗੁਫਾ ਵਿੱਚ ਵਿਸ਼ਵਾਤੰਰਾ ਜਟਾਕਾ ਵੀ ਹੈ। ਸੁੰਦਰ ਜਿਓਮੈਟਰੀਕਲ ਚਿੱਤਰਕਾਰੀ ਇਸ ਦੀ ਬਾਹਰੀ ਦੀਵਾਰ ‘ਤੇ ਸਜਾਈ ਗਈ ਹੈ। ਇਹ ਇੱਕ ਜੈਨ ਇਸਤਰੀ ਨੂੰ ਦਰਸਾਉਂਦਾ ਹੈ, ਜਿਸ ਦੇ ਹੱਥਾਂ ‘ਚ ਇੱਕ ਛਤਰੀ ਹੈ ਅਤੇ ਦੋ ਔਰਤਾਂ ਉਸ ਨੂੰ ਖਿੜਕੀ ‘ਚੋਂ ਦੇਖ ਰਹੀਆਂ ਹਨ। ਗੁਫਾ ਦੇ ਵੇਰਵੇ
ਹਵਾਲੇ
|
Portal di Ensiklopedia Dunia