ਪ੍ਰੋਲਤਾਰੀ ਦੀ ਡਿਕਟੇਟਰਸ਼ਿਪ
ਮਾਰਕਸਵਾਦੀ ਰਾਜਨੀਤਕ ਵਿਚਾਰਧਾਰਾ ਵਿੱਚ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਇੱਕ ਅਜਿਹੀ ਰਿਆਸਤ ਦੀ ਲਖਾਇਕ ਹੈ ਜਿਸ ਵਿੱਚ ਪ੍ਰੋਲੇਤਾਰੀ ਜਾਂ ਮਜ਼ਦੂਰ ਵਰਗ ਰਾਜਨੀਤਕ ਸ਼ਕਤੀ ਨੂੰ ਕੰਟਰੋਲ ਕਰਦਾ ਹੈ।[1][2] ਇਸ ਸਿਧਾਂਤ ਦੇ ਅਨੁਸਾਰ, ਇਹ ਪੂੰਜੀਵਾਦ ਅਤੇ ਕਮਿਊਨਿਜ਼ਮ ਦੇ ਵਿਚਕਾਰ ਅੰਤਰਕਾਲੀਨ ਸਮਾਂ ਹੈ, ਜਦੋਂ ਸਰਕਾਰ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਨੂੰ ਸਮੂਹਿਕ ਮਾਲਕੀ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਹੁੰਦੀ ਹੈ,[3] ਅਤੇ ਕਿਸੇ ਵੀ ਸਰਕਾਰ ਦੀ ਹੋਂਦ ਤੋਂ ਭਾਵ ਇੱਕ ਸਮਾਜਿਕ ਵਰਗ ਦੀ ਦੂਸਰੇ ਉੱਤੇ ਤਾਨਾਸ਼ਾਹੀ ਹੀ ਹੁੰਦਾ ਹੈ। ਜੋਸਫ ਵੇਡਮਾਈਅਰ ਦਾ ਘੜਿਆ ਗਿਆ ਇਹ ਪਦ 19 ਵੀਂ ਸਦੀ ਵਿੱਚ ਮਾਰਕਸਵਾਦ ਦੇ ਬਾਨੀਆਂ, ਕਾਰਲ ਮਾਰਕਸ ਅਤੇ ਫਰੀਡ੍ਰਿਕ ਏਂਗਲਜ਼ ਦੁਆਰਾ ਅਪਣਾਇਆ ਗਿਆ ਸੀ। ਦੋਵਾਂ ਨੇ ਦਲੀਲ ਦਿੱਤੀ ਕਿ ਥੋੜ੍ਹੇ ਜਿਹੇ ਪੈਰਿਸ ਕਮਿਊਨ, ਜਿਸ ਨੇ 1871 ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਫ਼ਰਾਂਸ ਦੀ ਰਾਜਧਾਨੀ ਨੂੰ ਚਲਾਇਆ ਸੀ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਇੱਕ ਉਦਾਹਰਣ ਸੀ। "ਬੁਰਜ਼ਵਾਜੀ ਦੀ ਤਾਨਾਸ਼ਾਹੀ" ਨੂੰ ਇਸ ਪ੍ਰਕਾਰ "ਪ੍ਰੋਲਤਾਰੀਆ ਦੀ ਤਾਨਾਸ਼ਾਹੀ" ਦੇ ਇੱਕ ਵਿਰੋਧੀ ਪਦ ਵਜੋਂ ਵਰਤਿਆ ਜਾਂਦਾ ਹੈ।[4] ਇਸ ਨੂੰ "ਤਾਨਾਸ਼ਾਹੀ" ਕਿਹਾ ਜਾਂਦਾ ਹੈ ਕਿਉਂਕਿ ਇਹ ਰਾਜ ਦੇ ਸੰਦ ਵਲੇਵੇ ਨੂੰ ਇਹ ਕੰਟਰੋਲ ਕਰਦਾ ਹੈ, ਇਸਦੇ ਬਲ ਅਤੇ ਜ਼ੁਲਮ ਦੇ ਸਾਧਨ ਇਸਦੇ ਹਥ ਹੁੰਦੇ ਹਨ। ਪਰ ਇਹ ਤਾਨਾਸ਼ਾਹੀ ਦੇ ਆਮ ਵਿਚਾਰ ਤੋਂ ਵੱਖਰਾ ਹੈ ਜਿਸ ਨੂੰ ਮਾਰਕਸਵਾਦੀ ਇੱਕ ਬੰਦੇ ਦੀ ਖ਼ੁਦਗਰਜ਼, ਅਨੈਤਿਕ, ਗੈਰ-ਜ਼ਿੰਮੇਵਾਰ ਅਤੇ ਗ਼ੈਰ-ਸੰਵਿਧਾਨਿਕ ਰਾਜਨੀਤਕ ਹਕੂਮਤ ਸਮਝਦੇ ਸਨ। ਇਸ ਦੀ ਬਜਾਏ ਇਹ ਇੱਕ ਅਵਸਥਾ ਹੈ ਜਿੱਥੇ ਪੂਰੀ ਤਰ੍ਹਾਂ "ਉਤਪਾਦਨ ਦੇ ਵੱਡੇ ਸਾਧਨਾਂ ਦਾ ਸਮਾਜੀਕਰਨ" ਹੁੰਦਾ ਹੈ,[5] ਦੂਜੇ ਸ਼ਬਦਾਂ ਵਿਚ, ਪਦਾਰਥਕ ਉਤਪਾਦਨ ਦੀ ਯੋਜਨਾ ਇਸ ਤਰ੍ਹਾਂ ਬਣਾਈ ਜਾਂਦੀ ਹੈ, ਤਾਂ ਜੋ ਸਮਾਜਿਕ ਲੋੜਾਂ ਪੂਰੀਆਂ ਕੀਤੀਆਂ ਜਾਣ, ਕੰਮ ਕਰਨ ਦਾ ਹੱਕ ਲਾਗੂ ਹੋਵੇ, ਸਿੱਖਿਆ, ਸਿਹਤ ਅਤੇ ਜਨਤਾ ਲਈ ਮਕਾਨ ਹੋਣ ਅਤੇ ਵਿਗਿਆਨ ਅਤੇ ਤਕਨਾਲੋਜੀ ਦਾ ਪੂਰਾ ਵਿਕਾਸ ਹੋਵੇ, ਤਾਂ ਜੋ ਵੱਧ ਤੋਂ ਵੱਧ ਸਮਾਜਕ ਸੰਤੁਸ਼ਟੀ ਪ੍ਰਾਪਤ ਕਰਨ ਲਈ ਪਦਾਰਥਕ ਉਤਪਾਦਨ ਨੂੰ ਕਈ ਗੁਣਾ ਕੀਤਾ ਜਾ ਸਕੇ। ਪਰ, ਵਰਗਾਂ ਵਿੱਚ ਸਮਾਜਿਕ ਵੰਡ ਅਜੇ ਵੀ ਮੌਜੂਦ ਹੁੰਦੀ ਹੈ, ਪਰ ਪ੍ਰੋਲਤਾਰੀਆ ਪ੍ਰਭਾਵਸ਼ਾਲੀ ਸ਼੍ਰੇਣੀ ਬਣ ਜਾਂਦਾ ਹੈ ਅਤੇ ਦਮਨ ਦੀ ਵਰਤੋਂ ਅਜੇ ਬੁਰਜੂਆਜੀ ਉਲਟ-ਇਨਕਲਾਬ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ। ਇਸ ਰਾਜਨੀਤਕ ਵਿਚਾਰ ਲਈ ਦੋ ਮੁੱਖ ਰੁਝਾਨ ਮੌਜੂਦ ਹਨ, ਫਿਰ ਵੀ ਇਨ੍ਹਾਂ ਦੀਆਂ ਲਾਗੂ ਕਰਨ ਦੀਆਂ ਸ਼ਕਤੀਆਂ ਲਈ ਰਾਜ ਦੇ ਔਜਾਰਾਂ ਨੂੰ ਕਾਇਮ ਰੱਖਿਆ ਜਾਂਦਾ ਹੈ:
ਸੂਚਨਾ
|
Portal di Ensiklopedia Dunia