ਫੀਫਾ ਵਿਸ਼ਵ ਕੱਪ ਫੁੱਟਬਾਲ ਦਾ ਵਿਸ਼ਵ ਕੱਪ ਹੈ ਜੋ ਮਿਤੀ 12 ਜੂਨ 2014[ 1] ਤੋਂ 13 ਜੁਲਾਈ ਤੱਕ ਬ੍ਰਾਜ਼ੀਲ ਵਿੱਚ ਹੋਇਆ। ਬ੍ਰਾਜ਼ੀਲ ਨੇ 64 ਸਾਲਾਂ ਬਾਅਦ ਇਸ ਕੱਪ ਦੀ ਮੇਜ਼ਬਾਨੀ ਕੀਤੀ। ਇਸ ਵਿੱਚ 32 ਟੀਮਾਂ ਦੇ 736 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ 'ਚ ਵੰਡਿਆ ਗਿਆ ਸੀ। ਟੂਰਨਾਮੈਂਟ ਵਿੱਚ ਕੁਲ 64 ਮੈਚ ਖੇਡੇ ਗਏ। ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ ਇਨਾਮ ਵਜੋਂ 35 ਮਿਲੀਅਨ ਡਾਲਰ ਦੀ ਵੱਡੀ ਰਾਸ਼ੀ ਮਿਲੀ, ਜਦਕਿ ਉਪ ਜੇਤੂ ਨੂੰ 25 ਮਿਲੀਅਨ ਡਾਲਰ। ਤੀਜੇ ਅਤੇ ਚੌਥੇ ਸਥਾਨ ਉੱਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 22 ਮਿਲੀਅਨ ਡਾਲਰ ਤੇ 20 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਹੋਈ। ਭਾਰਤ 'ਚ ਵਿਸ਼ਵ ਕੱਪ ਲਈ ਰਾਤ 9.30 ਵਜੇ, 12.30 ਵਜੇ, 1.30 ਵਜੇ, ਸਵੇਰੇ 3.30 ਵਜੇ ਤੇ ਸਵੇਰੇ 6.30 ਵਜੇ ਤੋਂ ਨਿਰਧਾਰਤ ਸਮਾਂ ਸੀ। ਫੀਫਾ ਵਿਸ਼ਵ ਕੱਪ 'ਚ ਤਕਨੀਕ ਨੇ ਅਹਿਮ ਭੂਮਿਕਾ ਅਦਾ ਕੀਤੀ ਕਿਉਂਕਿ ਇਸ 'ਚ ਇਸਤੇਮਾਲ ਹੋਣ ਵਾਲੀ 'ਬ੍ਰਾਜੂਕਾ' ਨਾਮੀ ਫੁੱਟਬਾਲ 'ਚ 6 ਐੱਚ. ਡੀ. ਕੈਮਰੇ ਫਿੱਟ ਹੋਣਗੇ, ਜੀਹਨੇ ਮੈਦਾਨੀ ਐਕਸ਼ਨ ਦੇ 360 ਕੋਣ ਦੇ ਦ੍ਰਿਸ਼ ਦਰਸਾਏ। ਇਸ ਬਾਲ ਦੇ ਡਿਜ਼ਾਈਨ 'ਚ ਨੀਲੇ, ਸੰਤਰੀ ਤੇ ਹਰੇ ਰੰਗ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਾਰ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਫੀਫਾ ਟੂਰਨਾਮੈਂਟ 'ਚ 'ਗੋਲ ਲਾਈਨ ਤਕਨੀਕ' ਦਾ ਇਸਤੇਮਾਲ ਕੀਤਾ ਗਿਆ। ਇਸ ਤਕਨੀਕ ਦੇ ਇਸਤੇਮਾਲ ਨੇ ਸ਼ੱਕੀ ਗੋਲਾਂ ਬਾਰੇ ਗਲਤਫਿਹਮੀ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਇਹ ਪਹਿਲੀ ਵਾਰ ਸੀ, ਜਦੋਂ ਵਿਸ਼ਵ ਕੱਪ 'ਚ ਗੋਲ ਲਾਈਨ ਤਕਨੀਕ ਦਾ ਇਸਤੇਮਾਲ ਹੋਇਆ।
ਪੂਲ A
ਪੂਲ B
ਪੂਲ C
ਪੂਲ D
ਪੂਲ E
ਪੂਲ F
ਪੂਲ G
ਪੂਲ H
ਨੌਕ ਆਉਟ
ਸਟੇਡੀਅਮ
ਹੋਰ ਦੇਖੋ
ਹਵਾਲੇ