ਬਾਇਓਮੈਟ੍ਰਿਕ![]() ![]() ਬਾਇਓਮੈਟ੍ਰਿਕ ਤਕਨੀਕ ਨਾਲ ਅਸੀਂ ਕਿਸੇ ਵੀ ਵਿਅਕਤੀ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਪਰਖ ਕਰਕੇ ਉਸ ਨੂੰ ਪਹਿਚਾਣ ਸਕਦੇ ਹਾਂ। ਇਸ ਤਕਨੀਕ ਨਾਲ ਵਿਅਕਤੀ ਦੀਆਂ ਨਿੱਜੀ ਕਿਰਿਆਵਾਂ ਨੂੰ ਮਾਪਿਆ ਜਾ ਸਕਦਾ ਹੈ। ਇਸ ਤਕਨੀਕ ਦਾ ਮੌਢੀ ਸਰ ਵਿਲੀਅਮ ਹਰਸ਼ਲ ਨੂੰ ਮੰਨਿਆ ਜਾਂਦਾ ਹੈ ਉਹਨਾ ਨੇ ਇਸ ਤਕਨੀਕ ਦੀ ਵਰਤੋਂ ਸੰਨ 1858 ਈ: ਨੂੰ ਕੀਤੀ ਸੀ। ਕੁਦਰਤ ਵੱਲੋਂ ਹਰੇਕ ਵਿਅਕਤੀ ਦੀਆਂ ਉਂਗਲੀਆਂ, ਅੰਗੂਠੇ ਅਤੇ ਅੱਖਾਂ ਦੀਆਂ ਪੁਤਲੀਆਂ ਦੇ ਨਿਸ਼ਾਨ, ਹੱਥ ਦੀਆਂ ਨਾੜੀਆਂ, ਚਿਹਰਾ ਦੀ ਪਹਿਚਾਣ, ਚੇਹਰੇ ਦੇ ਹਾਵਭਾਗ, ਡੀਐਨਏ, ਹਥੇਲੀ ਦਾ ਨਿਸ਼ਾਣ, ਹੱੱਥ ਦੀ ਜਿਆਮਿਤੀ, ਸੁਗੰਧ ਆਦਿ ਦੁਨੀਆ ਵਿੱਚ ਕਿਸੇ ਵੀ ਹੋਰ ਵਿਅਕਤੀ ਨਾਲ ਮੇਲ ਨਹੀਂ ਕਰਦੇ, ਚਾਹੇ ਉਹ ਕਿਸੇ ਪਰਿਵਾਰ ਦੇ ਵਿੱਚ ਜੁੜਵਾਂ ਬੱਚੇ ਹੀ ਕਿਉਂ ਨਾ ਹੋਣ। ਭਾਰਤ ਵਿੱਚ ਜਦੋਂ ਕਿਸੇ ਵਿਅਕਤੀ ਦਾ ਵਿਲੱਖਣ ਸ਼ਨਾਖ਼ਤੀ ਨੰਬਰ ਜਾਂ ਅਧਾਰ ਕਾਰਡ ਬਣਾਇਆ ਜਾਂਦਾ ਹੈ ਤਾਂ ਉਸ ਦੇ ਅੰਗੂਠੇ, ਉਂਗਲੀਆਂ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਦੀ ਫੋਟੋ ਖਿੱਚੀ ਜਾਂਦੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਦੁਨੀਆ ਦੇ ਲਗਭਗ 1.2 ਬਿਲੀਅਨ ਵਿਅਕਤੀਆਂ ਦੇ ਕਾਰਡ ਤਿਆਰ ਹੋ ਚੁੱਕੇ ਹਨ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਤਕਨੀਕ ਨੂੰ ਅਪਣਾਅ ਲਿਆ ਹੈ। ਖਾਸ ਕਰਕੇ ਬ੍ਰਾਜ਼ੀਲ, ਕੈਨੇਡਾ, ਗ੍ਰੀਸ, ਚੀਨ,ਆਸਟਰੇਲੀਆ, ਸਾਈਪਰਸ, ਚੀਨ, ਗੈਂਬੀਆ, ਇਰਾਕ, ਇਜ਼ਰਾਈਲ, ਇਟਲੀ, ਮਲੇਸ਼ੀਆ, ਨੀਦਰਲੈਂਡ, ਨਿਊਜ਼ੀਲੈਂਡ, ਨਾਈਜੀਰੀਆ, ਨਾਰਵੇ, ਪਾਕਿਸਤਾਨ, ਦੱਖਣੀ ਅਫਰੀਕਾ, ਤਨਜਾਨੀਆ, ਯੂਕਰੇਨ, ਬਰਤਾਨੀਆ, ਭਾਰਤ, ਜਰਮਨੀ ਅਤੇ ਅਮਰੀਕਾ ਆਦਿ ਦੇ ਨਾਮ ਵਿਸੇਸ਼ ਹਨ।[1] ਵਿਸ਼ੇਸਤਾਵਾਂ
ਹਵਾਲੇ
|
Portal di Ensiklopedia Dunia