ਬੋਲ਼ਾਪਣ
ਬੋਲ਼ਾਪਣ ਸੁਣਨ ਦੀ ਕਾਬਲੀਅਤ ਦੇ ਘਟ ਜਾਣ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣ ਨੂੰ ਆਖਦੇ ਹਨ। ਜਨਮ ਤੋਂ ਹੀ ਨਾ ਸੁਣ ਸਕਣਾ, ਉਮਰ ਵਧਣ ਦੇ ਨਾਲ ਘੱਟ ਜਾਂ ਉੱਚਾ ਸੁਣਨਾ ਜਾਂ ਫਿਰ ਕਿਸੇ ਹੋਰ ਕਾਰਨ ਕਰ ਕੇ ਸੁਣਨ ਸਮਰੱਥਾ ਦੇ ਪ੍ਰਭਾਵਿਤ ਹੋਣ ਬੋਲ਼ਾਪਣ ਅਖਵਾਉਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਵਿੱਚ ਹੀ ਕੰਨ ਦੀ ਮੈਲ਼ ਹੋਣਾ ਘੱਟ ਸੁਣਾਈ ਦੇਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਵੈਸੇ ਤਾਂ ਮੈਲ਼ ਆਪਣੇ-ਆਪ ਸੁੱਕ ਕੇ ਬਾਹਰ ਨਿਕਲ ਜਾਂਦੀ ਹੈ ਪਰ ਤਿੱਖੇ ਔਜ਼ਾਰਾਂ ਨਾਲ ਮੈਲ ਕੱਢਣੀ ਠੀਕ ਨਹੀਂ ਹੁੰਦੀ। ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ, ਕੰਨ ਦਾ ਪਰਦਾ ਫਟ ਸਕਦਾ ਹੈ। ਇਸ ਤੋਂ ਇਲਾਵਾ ਵੱਡਿਆਂ ਅਤੇ ਬੱਚਿਆਂ ਵਿੱਚ ਕੰਨ ਦੀ ਲਾਗ, ਮਪਸ, ਦਿਮਾਗ ਸ਼ੋਧ, ਰੁਬੇਲਾ, ਹੱਡੀ ਭੁੰਗਤਰਾ ਵਿਕਾਰ, ਉਲਟ ਔਸ਼ਧੀ ਪ੍ਰਤੀਕਿਰਿਆ ਅਤੇ ਟਰਨਸ ਵਿਕਾਰ ਵੀ ਬੋਲ਼ੇਪਣ ਦੇ ਕਾਰਨ ਹੋ ਸਕਦੇ ਹਨ।[1] ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 20,000 ਹਾਰਟਜ਼ ਤੋਂ ਵੱਧ ਜਾਂ 20 ਹਾਰਟਜ ਤੋਂ ਘੱਟ ਦੀ ਆਵਾਜ਼ ਨਾਲ ਸਰੀਰ ਵਿੱਚ ਚਿੰਤਾ ਅਤੇ ਤਣਾਅ, ਧਿਆਨ ਦੇਣ ਅਤੇ ਸਿੱਖਣ, ਪਾਚਣ ਵਿਕਾਰ, ਮਾਸਪੇਸ਼ੀਆਂ ਵਿੱਚ ਸ਼ਿਥਲਤਾ ਆਦਿ ਅਸਰ ਵੇਖੇ ਜਾਂਦੇ ਹਨ। ਕਾਰਨ
ਵੱਧ ਆਵਾਜ਼ ਦੇ ਪ੍ਰਭਾਵਦਿਲ ਦੀ ਧੜਕਣ ਤੇਜ਼, ਖੂਨ ਦਬਾਅ ਵਿੱਚ ਵਾਧਾ, ਚਿੱਟੇ ਖੂਨ ਕਣਾਂ ਵਿੱਚ ਕਮੀ, ਚਿੰਤਾ ਤੇ ਤਣਾਅ ਵਿੱਚ ਵਾਧਾ, ਬੋਲਾਪਣ, ਸਿੱਖਣ ਅਤੇ ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਿਲ ਅਤੇ ਕੰਮ ਵਿੱਚ ਗ਼ਲਤੀਆਂ, ਦੁਰਘਟਨਾਵਾਂ ਵਿੱਚ ਵਾਧਾ | ਹਵਾਲੇ
|
Portal di Ensiklopedia Dunia