ਭਾਰਤ ਦਾ ਉਪ ਰਾਸ਼ਟਰਪਤੀ
ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਗਣਰਾਜ ਦੇ ਰਾਜ ਦਾ ਉਪ ਮੁੱਖ ਹੁੰਦਾ ਹੈ ਇਹ ਅਹੁਦਾ ਭਾਰਤ ਦੇ ਰਾਸ਼ਟਰਪਤੀ ਤੋ ਬਾਅਦ ਰਾਜ ਦਾ ਸਭ ਤੋ ਉੱਚਾ ਪਦ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 63 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਹੈ। ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ(ਭਾਰਤੀ ਸੰਸਦ ਦਾ ਉਪਰਲਾ ਸਦਨ) ਦਾ ਕਾਰਜਕਾਰੀ ਚੈਅਰਮੈਨ ਹੁੰਦਾ ਹੈ। ਜਗਦੀਪ ਧਨਖੜ ਭਾਰਤ ਦੇ ਮੌਜੂਦਾ ਉਪ ਰਾਸ਼ਟਰਪਤੀ ਹਨ। ਉਹਨਾਂ 11 ਅਗਸਤ 2022 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਉਪ ਰਾਸ਼ਟਰਪਤੀ ਦੀ ਚੋਣਭਾਰਤ ਦਾ ਉਪ ਰਾਸ਼ਟਰਪਤੀ ਵੀ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਮੈਂਬਰ ਭਾਗ ਲੈਂਦੇ ਹਨ। ਦੋਨੋਂ ਸਦਨਾਂ ਦੇ ਚੁਣੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਪਾਉਂਦੇ ਹਨ। ਪਰ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਚੁਣੇ ਮੈਂਬਰ ਹੀ ਵੋਟ ਪਾ ਸਕਦੇ ਹਨ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਨਹੀਂ ਲੈਂਦੇ। ਯੋਗਤਾਵਾਂ
ਉਪ ਰਾਸ਼ਟਰਪਤੀ ਦਾ ਕਾਰਜਕਾਲਉਪ ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ। ਉਹ ਉਸ ਤੋਂ ਪਹਿਲਾਂ ਵੀ ਅਸਤੀਫ਼ਾ ਦੇ ਸਕਦਾ ਹੈ। ਉਪ ਰਾਸ਼ਟਰਪਤੀ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਦਿੰਦਾ ਹੈ। ਉਪ ਰਾਸ਼ਟਰਪਤੀ ਨੂੰ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਜਾ ਸਕਦਾ।ਰਾਜ ਸਭਾ ਵਿੱਚ ਬਹੁਮੱਤ ਨਾਲ ਮਤਾ ਪਾਸ ਹੋਵੇ ਅਤੇ ਨਾਲ ਲੋਕ ਸਭਾ ਸਹਿਮਤ ਹੋਵੇ ਤਾਂ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਪ ਰਾਸ਼ਟਰਪਤੀ ਇੱਕ ਤੋਂ ਜਿਆਦਾ ਬਾਰ ਵੀ ਚੋਣ ਲੜ ਸਕਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਸਬੰਧੀ ਕੋਈ ਵਿਵਾਦ ਹੋਵੇ ਉਸ ਨੂੰ ਸੁਪਰੀਮ ਕੋਰਟ ਹੱਲ ਕਰਦੀ ਹੈ। ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ
ਉਪ ਰਾਸ਼ਟਰਪਤੀ ਦੀ ਤਨਖਾਹਭਾਰਤੀ ਸੰਵਿਧਾਨ ਵਿੱਚ ਉਪ ਰਾਸ਼ਟਰਪਤੀ ਦੀ ਤਨਖਾਹ ਬਾਰੇ ਕੁੱਝ ਦਰਜ਼ ਨਹੀਂ ਹੈ। ਉਪ ਰਾਸ਼ਟਰਪਤੀ ਦੀ ਤਨਖਾਹ ਸੰਸਦ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਉਪ ਰਾਸ਼ਟਰਪਤੀ ਨੂੰ ਘਰ, ਮੈਡੀਕਲ, ਹੋਰ ਸਾਰੀਆਂ ਸਹੂਲਤਾਂ ਪ੍ਰਪਾਤ ਹਨ। ਉਪ ਰਾਸ਼ਟਰਪਤੀ ਜਦੋਂ ਰਾਸ਼ਟਰਪਤੀ ਦੇ ਕਾਰਜ ਸੰਭਾਲਦਾ ਹੈ ਤਾਂ ਉਸ ਨੂੰ ਰਾਜ ਸਭਾ ਚੇਅਰਮੈਨ ਵਾਲੇ ਭੱਤੇ ਨਹੀਂ ਮਿਲਦੇ ਉਸ ਨੂੰ ਰਾਸ਼ਟਰਪਤੀ ਵਾਲੇ ਭੱਤੇ ਮਿਲਦੇ ਹਨ। ਇਹ ਵੀ ਦੇਖੋਹਵਾਲੇ
|
Portal di Ensiklopedia Dunia