ਭਾਰਤ ਦਾ ਰਾਸ਼ਟਰੀ ਚਿੰਨ੍ਹ
ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਸਾਰਨਾਥ ਤੋਂ ਲਿਆ ਗਿਆ ਹੈ। ਅਸਲੀ ਥੰਮ੍ਹ ਵਿੱਚ, ਜਿਸ ਵਿੱਚ ਚਾਰੇ ਦਿਸ਼ਾਂਵਾਂ ਵੱਲ ਚਾਰ ਸ਼ੇਰ, ਹਾਥੀ, ਘੋੜਾ, ਬਲਦ ਅਤੇ ਇੱਕ ਸ਼ੇਰ ਹੈ। ਇਸ ਵਿੱਚ ਅਸ਼ੋਕ ਚੱਕਰ ਵੀ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਅਪਣਾਇਆ ਇਸ ਵਿੱਚ ਤਿੰਨ ਸ਼ੇਰ ਦਿਸਦੇ ਹਨ ਚੌਥਾ ਸ਼ੇਰ ਨਹੀਂ ਦਿਸਦਾ। ਇਸ ਤੇ ਸਤਯਾਮੇਵਾ ਜਯਤੇ ਜਿਸ ਦਾ ਮਤਲਵ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਲਿਖਿਆ ਹੋਇਆ ਹੈ[1] । ਅਧਿਕਾਰਰਾਸ਼ਟਰੀ ਚਿੰਨ੍ਹ ‘ਨੈਸ਼ਨਲ ਐਂਬਲਮ’ ਐਕਟ-2005 ਦੇ ਉਪਬੰਧਾਂ ਸ਼ਡਿਊਲ-1 ਅਨੁਸਾਰ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਜਪਾਲ, ਲੈਫਟੀਨੈਂਟ ਗਵਰਨਰ, ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੇ ਪ੍ਰਸ਼ਾਸਕ, ਸੰਸਦ ਦੇ ਦਫ਼ਤਰ ਅਤੇ ਅਧਿਕਾਰੀ, ਜੱਜ ਅਤੇ ਅਦਾਲਤੀ ਅਧਿਕਾਰੀ ਅਤੇ ਦਫ਼ਤਰ, ਯੋਜਨਾ ਕਮਿਸ਼ਨ ਦੇ ਅਧਿਕਾਰੀ ਅਤੇ ਦਫ਼ਤਰ, ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ ਆਦਿ ਇਸ ਰਾਸ਼ਟਰੀ ਚਿੰਨ੍ਹ ਦਾ ਪ੍ਰਯੋਗ ਕਰ ਸਕਦੇ ਹਨ। ਰਾਸ਼ਟਰੀ ਚਿੰਨ੍ਹ ਦੇ ਇੱਕ ਹਿੱਸੇ ਅਸ਼ੋਕ ਚੱਕਰ ਨੂੰ ਆਪਣੀਆਂ ਕਾਰਾਂ ਅੱਗੇ ਮੈਟਲ ਪਲੇਟ ‘ਤੇ ਲਗਾਉਣ ਦਾ ਅਧਿਕਾਰ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਸਪੀਕਰ ਅਤੇ ਡਿਪਟੀ ਸਪੀਕਰ ਲੋਕ ਸਭਾ, ਡਿਪਟੀ ਚੇਅਰਮੈਨ ਰਾਜ ਸਭਾ,ਭਾਰਤ ਦੇ ਚੀਫ਼ ਜਸਟਿਸ, ਸੁਪਰੀਮ ਕੋਰਟ ਦੇ ਜੱਜ ਅਤੇ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜ ਸਾਹਿਬਾਨਾਂ ਨੂੰ ਆਪਣੇ ਅਧਿਕਾਰਤ ਖੇਤਰਾਂ ਵਿੱਚ ਅਤੇ ਰਾਜਾਂ ਦੇ ਕੈਬਨਿਟ ਅਤੇ ਰਾਜ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੇਅਰਮੈਨ ਅਤੇ ਡਿਪਟੀ ਚੇਅਰਮੈਨ ਆਫ ਕੌਂਸਲ ਆਫ ਸਟੇਟਸ ਨੂੰ ਹਾਸਲ ਹੈ। ਹਵਾਲੇ
|
Portal di Ensiklopedia Dunia